*ਆਏ ਦਿਨ ਚੋਰ ਤੇ ਲੁਟੇਰੇ ਸ਼ਰੇਆਮ ਦੇ ਰਹੇ ਨੇ ਵਾਰਦਾਤਾਂ ਨੂੰ ਅੰਜ਼ਾਮ*ਪੁਲਿਸ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ*
ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਅੱਪਰਾ ਤੇ ਆਸ-ਪਾਸ ਦੇ ਪਿੰਡਾਂ ‘ਚ ਸ਼ਰੇਆਮ ਅਣਪਛਾਤੇ ਚੋਰ ਤੇ ਲੁਟੇਰੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ, ਜਦਕਿ ਪੁਲਿਸ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ ਹੋਇਆ ਹੈ ਤੇ ਸਿਰਫ ਚਲਾਨ ਕੱਟਣ ਤੱਕ ਸੀਮਤਿ ਹੋ ਕੇ ਰਹਿ ਗਿਆ ਹੈ | ਬੀਤੀ ਸ਼ਾਮ ਵੀ ਤਿੰਨ ਅਣਪਛਾਤੇ ਲੁਟਰੇ ਇੱਕ ਗ੍ਰਾਹਕ ਸੇਵਾ ਕੇਂਦਰ ਦੇ ਮਾਲਕ ਨਾਲ ਦਾਤਰ ਦੀ ਨੋਕ ‘ਤੇ ਧੱਕਾਮੁੱਕੀ ਕਰਕੇ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਬੀ. ਆਈ (ਸਟੇਟ ਬੈਂਕ ਆਫ ਇੰਡੀਆ) ਦੇ ਗ੍ਰਾਹਕ ਸੇਵਾ ਕੇਂਦਰ ਦੇ ਮਾਲਕ ਵਿਸ਼ਾਲ ਪੁੱਤਰ ਗਿਆਨ ਦੇਵ ਵਾਸੀ ਪਿੰਡ ਅੱਪਰਾ ਨੇ ਦੱਸਿਆ ਕਿ ਉਸਦਾ ਗ੍ਰਾਹਕ ਸੇਵਾ ਕੇਂਦਰ ਰਾਮ ਅਕੈਡਮੀ ਨੇ ਨਾਲ ਸਥਿਤ ਹੈ | ਬੀਤੀ ਸ਼ਾਮ ਲਗਭਗ 6 ਵਜੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਮੇਰੀ ਦੁਕਾਨ ਦੇ ਬਾਹਰ ਆਏ, ਜਿਨਾਂ ‘ਚ ਦੋ ਲੁਟੇਰੇ ਮੇਰੀ ਦੁਕਾਨ’ਚ ਦਾਖਲ ਹੋ ਗਏ ਤੇ ਮੇਰੇ ਨਾਲ ਹੱਥੋ-ਪਾਈ ਤੇ ਧੱਕਾਮੁੱਕੀ ਕਰਦੇ ਹੋਏ ਕਾਊਾਟਰ ‘ਚ ਪਏ ਹੋਏ 50 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ | ਘਟਨਾ ਸੰਬੰਧੀ ਅੱਪਰਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



