ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ. 295 ਬਲਾਕ ਬਲਾਚੌਰ ਦੀ ਮਾਸਕ ਮੀਟਿੰਗ ਸਥਾਨਕ ਸ਼ਿਵਾਲਿਕ ਹੋਟਲ ਵਿਖੇ ਬਲਾਕ ਪ੍ਰਧਾਨ ਡਾ ਤਜਿੰਦਰ ਸਿੰਘ ਜੋਤ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੀਟਿੰਗ ਦੀ ਖ਼ਾਸ ਗੱਲ ਇਹ ਰਹੀ ਕਿ ਸਮੂਹ ਮੈਂਬਰਾਂ ਵੱਲੋਂ ‘ ਰਹਿਬਰ-ਏ-ਕੌਮ ‘ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਜਨਮ ਦਿਹਾੜਾ ਲੱਡੂ ਵੰਡ ਕੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਮਨੋਹਰ ਲਾਲਟਕਾਰਲਾ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਅਨੇਕਾਂ ਸਾਖੀਆਂ ਸੁਣਾਈਆਂ। “ਮਨ ਚੰਗਾ ਤਾਂ ਕਠੌਤੀ ਵਿੱਚ ਗੰਗਾ” ਗੁਰੂ ਜੀ ਨੇ ਬੜੀ ਨਿਮਰਤਾ ਨਾਲ ਕਿਹਾ, “ਪੰਡਿਤ ਜੀ, ਮੈਂ ਕਿਸੇ ਨੂੰ ਅੱਜ ਜੁੱਤੀਆਂ ਬਣਾ ਕੇ ਦੇਣ ਦਾ ਬਚਨ ਦਿੱਤਾ ਹੈ। ਜੇ ਮੈਂ ਇਸ਼ਨਾਨ ਕਰਨ ਚਲਾ ਗਿਆ ਤਾਂ ਮੇਰਾ ਬਚਨ ਟੁੱਟ ਜਾਵੇਗਾ ਅਤੇ ਮੇਰਾ ਮਨ ਕੰਮ ਵਿੱਚ ਹੀ ਲੱਗਿਆ ਰਹੇਗਾ। ਜੇ ਮਨ ਸ਼ੁੱਧ ਨਹੀਂ, ਤਾਂ ਗੰਗਾ ਇਸ਼ਨਾਨ ਦਾ ਕੀ ਫਾਇਦਾ?”ਉਨ੍ਹਾਂ ਕਿਹਾ ਕਿ ਜੇਕਰ ਅਸੀਂ ਗੁਰੂ ਜੀ ਦੇ ਦੱਸੇ ਮਾਰਗ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਈਏ, ਤਾਂ ਅਸੀਂ ਆਪਣਾ ਜੀਵਨ ਸਫਲ ਕਰਨ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਵੀ ਸਹੀ ਦਿਸ਼ਾ ਦੇ ਸਕਦੇ ਹਾਂ।ਇਸ ਮੌਕੇ ਉਪ ਸੂਬਾ ਪ੍ਰਧਾਨ ਡਾ ਦਿਲਦਾਰ ਸਿੰਘ ਚਾਹਲ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਚੱਲ ਰਹੇ ‘ਟਰੈਫਿਕ ਮਹੀਨੇ’ ਦੇ ਸਬੰਧ ਵਿੱਚ ਬੋਲਦਿਆਂ ਟਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਅਪੀਲ ਕੀਤੀ ਕਿ ਡਾ ਖ਼ੁਦ ਅਤੇ ਆਪਣੇ ਪਰਿਵਾਰਾਂ ਨੂੰ ਇਨ੍ਹਾਂ ਨਿਯਮਾਂ ਪ੍ਰਤੀ ਜਾਗਰੂਕ ਕਰਨ। ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਹਰ ਮਹੀਨੇ ਮੀਟਿੰਗਾਂ ਵਿੱਚ ਸਮੇਂ ਸਿਰ ਹਾਜ਼ਰ ਹੋਣ ਅਤੇ ਆਪਣਾ ਡਾਕਟਰੀ ਕੰਮ ਪੂਰੀ ਇਮਾਨਦਾਰੀ ਅਤੇ ਸਾਫ਼-ਸੁਥਰੇ ਤਰੀਕੇ ਨਾਲ ਕਰਨ।ਮੀਟਿੰਗ ਵਿੱਚ ਸੂਰੀ ਹਸਪਤਾਲ ਤੋਂ ਡਾ ਭੁਪਿੰਦਰ ਸਿੰਘ ਸੂਰੀ ਅਤੇ ਅਮਨਦੀਪ ਸੂਰੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾਕਟਰ ਗਿਆਨ ਸਿੰਘ ਜਨਰਲ ਸਕੱਤਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ ਇਸ ਮੌਕੇਡਾ ਜਸਪਾਲ ਸ਼ਰਮਾ ਜ਼ਿਲਾ ਕਮੇਟੀ ਮੈਂਬਰ ਉਪ ਪ੍ਰਧਾਨ ਡਾ ਪਿੰਕਾ ਸੀਨੀਅਰ ਉਪ ਪ੍ਰਧਾਨ ਡਾ ਬਲਵੰਤ ਸਿੰਘ ਡਾ ਗਿਆਨ ਸਿੰਘ ਮੰਡੇਰ, ਡਾ ਹਰਜਿੰਦਰ ਸਿੰਘ, ਡਾ ਅਮਰੀਕ, ਡਾ ਅੰਗਰੇਜ਼, ਡਾ ਬਲਦੇਵ ਸਿੰਘ, ਡਾ ਬਹਾਦਰ ਸਿੰਘ, ਡਾ ਪਿੰਕਾ, ਡਾ ਹਰਭਜਨ, ਡਾ ਪ੍ਰੇਮ ਸਿੰਘ, ਡਾ ਸੁਭਾਸ਼,ਡਾ ਅੰਜੂ ਬਾਲਾ,ਡਾ ਰਜਵਿੰਦਰ ਕੌਰ, ਡਾ ਬਲਵੰਤ, ਡਾ ਚਰਨਜੀਤ,ਡਾ ਦਵਿੰਦਰ, ਡਾ ਦੀਪਕ, ਡਾ ਹਰਦੀਪ, ਡਾ ਗੁਰਪ੍ਰੀਤ, ਡਾ ਹਰਪ੍ਰੀਤ ਸਿੰਘ, ਡਾ ਸੁੱਚਾ ਸਿੰਘ, , ਡਾ ਸ਼ਮਸ਼ੇਰ ਸਿੰਘ ਡਾ ਸਾਹਿਲ, ਡਾ ਜਸਵੀਰ ਸਿੰਘ, ਡਾ ਨਰੇਸ਼, ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ, ਜਿਨ੍ਹਾਂ ਨੇ ਮਾਨਵਤਾ ਦੀ ਸੇਵਾ ਦਾ ਪ੍ਰਣ ਲਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



