HOME ਹੜ੍ਹ ਪੀੜ੍ਹਤ ਮੰਡ ਇਲਾਕੇ ਲਈ ਸੰਤ ਸੀਚੇਵਾਲ ਵੱਲੋਂ ਦੋ ਮੋਟਰ ਬੋਟਾਂ ਦਿੱਤੀਆਂ

ਹੜ੍ਹ ਪੀੜ੍ਹਤ ਮੰਡ ਇਲਾਕੇ ਲਈ ਸੰਤ ਸੀਚੇਵਾਲ ਵੱਲੋਂ ਦੋ ਮੋਟਰ ਬੋਟਾਂ ਦਿੱਤੀਆਂ

ਰਾਮਪੁਰਾ ਗੋਹਰਾ ਪਿੰਡ ਵਿੱਚ ਅਜੇ ਵੀ ਬਿਆਸ ਦਰਿਆ ਕਰ ਰਿਹਾ ਹੈ ਤਬਾਹੀ

ਕਪੂਰਥਲਾ,  (ਸਮਾਜ ਵੀਕਲੀ)   ( ਕੌੜਾ)– ਹੜ੍ਹ ਪ੍ਰਭਾਵਿਤ ਮੰਡ ਇਲਾਕੇ ਦੇ ਪਿੰਡ ਰਾਮਪੁਰਾ ਗੋਹਰਾ ਵਿੱਚ ਬਿਆਸ ਦਰਿਆ ਦੀ ਮਾਰ ਅਜੇ ਤੱਕ ਜਾਰੀ ਹੈ। ਦਰਿਆ ਦੇ ਵਹਾਅ ਕਾਰਨ ਇੱਥੇ ਇੱਕ ਘਰ ਨੂੰ ਅਜੇ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਦੋ ਮੋਟਰ ਬੋਟਾਂ ਪਿੰਡ ਰਾਮਪੁਰਾ ਗੋਹਰਾ ਅਤੇ ਬਾਊਪੁਰ ਜਦੀਦ ਦੀਆਂ ਪੰਚਾਇਤਾਂ ਨੂੰ ਸੌਂਪੀਆਂ। ਮੋਟਰ ਬੋਟਾਂ ਸੌਂਪਦੇ ਹੋਏ ਸੰਤ ਸੀਚੇਵਾਲ ਨੇ ਕਿਹਾ ਕਿ ਹੜ੍ਹਾਂ ਦੌਰਾਨ ਮੰਡ ਇਲਾਕੇ ਦੇ ਪਿੰਡਾਂ ਨੂੰ ਪਾਣੀ ਦੀਆਂ ਟੈਂਕੀਆਂ ਅਤੇ ਮੋਟਰ ਬੋਟਾਂ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਆਹਲੀ ਕਲਾਂ ਅਤੇ ਸਾਂਗਰਾ ਪਿੰਡਾਂ ਨੂੰ ਵੀ ਮੋਟਰ ਬੋਟਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਦੇ ਵਹਾਅ ਵਿੱਚ ਆਏ ਬਦਲਾਅ ਕਾਰਨ ਪਿੰਡ ਰਾਮਪੁਰਾ ਗੋਹਰਾ ਦੇ ਕਰੀਬ 10 ਘਰਾਂ ਨੂੰ ਭਾਰੀ ਢਾਅ ਲੱਗੀ ਸੀ, ਜਦਕਿ ਇੱਕ ਘਰ ਅਜੇ ਵੀ ਦਰਿਆ ਦੀ ਮਾਰ ਹੇਠ ਹੈ। ਦਰਿਆ ਦਾ ਸੁੱਕਦਾ ਪਾਣੀ ਉਸ ਘਰ ਦੇ ਵਿਹੜੇ ਵਿੱਚੋਂ ਲੰਘ ਰਿਹਾ ਹੈ, ਜਿਸ ਨਾਲ ਪਰਿਵਾਰ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪਿੰਡ ਰਾਮਪੁਰਾ ਗੋਹਰਾ ਦੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਬਾਊਪੁਰ ਜਦੀਦ ਦੇ ਪੰਚਾਂ ਨੇ ਮੋਟਰ ਬੋਟਾਂ ਮਿਲਣ ’ਤੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ। ਦੋਵੇਂ ਪਿੰਡਾਂ ਦੇ ਮੋਹਤਬਰਾਂ ਨੇ ਕਿਹਾ ਕਿ ਹੜ੍ਹਾਂ ਦੌਰਾਨ ਸਭ ਤੋਂ ਵੱਧ ਮਦਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੀ ਗਈ ਅਤੇ ਅਜੇ ਵੀ ਉਹ ਲਗਾਤਾਰ ਖੇਤਾਂ ਨੂੰ ਪੱਧਰਾ ਕਰਨ ਅਤੇ ਇਲਾਕੇ ਦੀ ਸੇਵਾ ਵਿੱਚ ਜੁਟੇ ਹੋਏ ਹਨ। ਮੋਟਰ ਬੋਟਾਂ ਸੌਂਪਣ ਸਮੇਂ ਸੁਲਤਾਨਪੁਰ ਲੋਧੀ ਦੇ ਤਹਿਸੀਲਦਾਰ ਪਰਮਿੰਦਰ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਇਨ੍ਹਾਂ ਪਿੰਡਾਂ ਨੂੰ ਕਿਸ਼ਤੀਆਂ ਦੇਣਾ ਵੱਡਾ ਸਹਿਯੋਗ ਹੈ। ਉਨ੍ਹਾਂ ਦੱਸਿਆ ਕਿ ਬਿਆਸ ਨਾਲ ਜੁੜੇ ਇਸ ਇਲਾਕੇ ਵਿੱਚ ਹੜ੍ਹਾਂ ਦੌਰਾਨ ਭਾਰੀ ਨੁਕਸਾਨ ਹੋਇਆ ਸੀ ਅਤੇ ਪ੍ਰਸ਼ਾਸਨ ਸੰਤ ਸੀਚੇਵਾਲ ਦੀ ਅਗਵਾਈ ਹੇਠ ਪਹਿਲੇ ਦਿਨ ਤੋਂ ਹੀ ਲੋਕਾਂ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਰਸੇਵਾ ਦੇ ਕੰਮ ਅਜੇ ਵੀ ਜਾਰੀ ਹਨ। ਇਸ ਦੌਰਾਨ ਬੀ.ਡੀ.ਪੀ.ਓ ਦਫਤਰ ਦੇ ਅਧਿਕਾਰੀ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਇਹਨਾਂ ਕਿਸ਼ਤੀਆ ਲਈ ਬੰਬੇ ਤੋਂ ਆਏ ਇੰਜੀਅਨਰ ਨੇ ਪੰਚਾਇਤਾਂ ਨੂੰ ਨਾਲ ਲੈ ਕੇ ਪਵਿੱਤਰ ਕਿਨਾਰੇ ਪਹਿਲਾਂ ਇਸਦਾ ਟਰਾਇਲ ਕਰਵਾਇਆ ਅਤੇ ਇਸ ਬਾਰੇ ਸਿਖਲਾਈ ਦਿੱਤੀ ਗਈ। ਜਿਸਤੋਂ ਬਾਅਦ ਇਹਨਾਂ ਕਿਸ਼ਤੀ ਨੂੰ ਪੰਚਾਇਤਾਂ ਨੂੰ ਦੇ ਸੁਪਰਦ ਕਰ ਦਿੱਤਾ ਗਿਆ।
ਬੱਚਿਆਂ ਦੀਆਂ ਫੀਸਾਂ ਲਈ ਮਦਦ ਦੀ ਅਪੀਲ
ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਲਗਾਤਾਰ ਸੇਵਾ ਕਰ ਰਹੇ ਸੰਤ ਸੀਚੇਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਲਈ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ—ਫਸਲਾਂ ਤਬਾਹ ਹੋਣ ਨਾਲ ਨਾਲ ਬੱਚਿਆਂ ਦੀਆਂ ਸਕੂਲੀ ਫੀਸਾਂ ਦੇਣੀ ਵੀ ਮੁਸ਼ਕਲ ਬਣ ਗਈ ਹੈ। ਸੰਤ ਸੀਚੇਵਾਲ ਨੇ ਦੋ ਬੱਚਿਆਂ ਦੀਆਂ ਪੰਜ ਮਹੀਨਿਆਂ ਦੀ ਸਕੂਲੀ ਫੀਸ ਅਦਾ ਕਰਦਿਆਂ ਕਿਹਾ ਕਿ ਮੰਡ ਇਲਾਕੇ ਵਿੱਚ ਅਜੇ ਵੀ ਕਈ ਬੱਚੇ ਅਜਿਹੇ ਹਨ ਜਿਨ੍ਹਾਂ ਨੂੰ ਫੀਸਾਂ ਲਈ ਸਹਾਇਤਾ ਦੀ ਲੋੜ ਹੈ। ਉਨ੍ਹਾਂ ਪਰਵਾਸੀ ਪੰਜਾਬੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਹੜ੍ਹਾਂ ਦੌਰਾਨ ਵੱਡੇ ਪੱਧਰ ’ਤੇ ਮਦਦ ਕੀਤੀ। ਉਨ੍ਹਾਂ ਕਿਹਾ ਕਿ ਮੰਡ ਇਲਾਕੇ ਨੂੰ ਅਜੇ ਵੀ ਮਦਦ ਦੀ ਸਖ਼ਤ ਲੋੜ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਮਰੀਕੀ ਰਾਸ਼ਟਰਪਤੀ ਟਰੰਪ ਦੇ ਏਅਰ ਫੋਰਸ ਵਨ ਵਿੱਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਇਸਨੂੰ ਦਾਵੋਸ ਯਾਤਰਾ ਤੋਂ ਪਹਿਲਾਂ ਵਾਪਸ ਆਉਣਾ ਪਿਆ।
Next articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਸਮਾਜ ਨੂੰ ਚੱਲਣ ਦੀ ਲੋੜ – ਜੱਸੀ ਤੱਲ੍ਹਣ