HOME ਭਾਜਪਾ ਨੇ ਗਰੀਬ ਵਰਗਾਂ ਦੀ ਬੇਹਤਰੀਨ ਰੋਜ਼ਗਾਰ ਯੋਜਨਾ ਮਨਰੇਗਾ ਚ ਬਦਲਾਅ ਕਰਕੇ...

ਭਾਜਪਾ ਨੇ ਗਰੀਬ ਵਰਗਾਂ ਦੀ ਬੇਹਤਰੀਨ ਰੋਜ਼ਗਾਰ ਯੋਜਨਾ ਮਨਰੇਗਾ ਚ ਬਦਲਾਅ ਕਰਕੇ ਗਰੀਬਾਂ ਦੀ ਰੋਜ਼ੀ-ਰੋਟੀ ਖੋਹੀ : ਡਾ ਅਮਰ ਸਿੰਘ

4

(ਸਾਰੇ ਧਰਮਾਂ ਤੇ ਵਰਗਾਂ ਚ ਬਰਾਬਰਤਾ ਦੇਖਣ ਵਾਲੀ ਦੇਸ਼ ਦੀ ਇੱਕੋ-ਇੱਕ ਪਾਰਟੀ ਕਾਂਗਰਸ : ਕਮਲ ਧਾਲੀਵਾਲ) 

ਅਮਰਗੜ੍ਹ- (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਮਰਹੂਮ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਗਰੀਬੀ ਦੀ ਦਲਦਲ ਚ ਫਸੇ ਹੋਏ ਸਮਾਜ ਦੇ ਗਰੀਬ ਤੇ ਦੱਬੇ ਕੁਚਲੇ ਲੋਕਾਂ ਨੂੰ ਰੋਜ਼ਗਾਰ ਦੇਕੇ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਲਈ ਇੱਕ ਸਕੀਮ ” ਮਹਾਤਮਾ ਗਾਂਧੀ ਨੈਸ਼ਨਲ ਰੋਜ਼ਗਾਰ ਗ੍ਰੰਟੀ ਬਿਲ ” ਪਾਸ ਕਰਕੇ ਇਸ ਸਕੀਮ ਨੂੰ ਪੂਰੇ ਦੇਸ਼ ਅੰਦਰ ਪੁਰਮੁੱਖਤਾ ਨਾਲ ਲਾਗੂ ਵੀ ਕਰਵਾਇਆ ਗਿਆ।ਇਸ ਸਕੀਮ ਦੇ ਲਾਗੂ ਹੋਣ ਨਾਲ ਸਮਾਜ ਦੇ ਇਨ੍ਹਾਂ ਗਰੀਬ ਵਰਗਾਂ ਦੇ ਲੋਕਾਂ ਨੂੰ ਆਪਣੀ ਰੋਜ਼ੀ-ਰੋਟੀ ਮੁਹਈਆ ਕਰਵਾਈ ਗਈ ਤਾਂ ਕਿ ਉਹ ਰੋਜ਼ੀ-ਰੋਟੀ ਵਾਸਤੇ ਕਿਸੇ ਦੇ ਮੋਹਤਾਜ਼ ਨਾ ਹੋਣ। ਪਰ ਮੌਜੂਦਾ ਕੇਂਦਰ ਸਰਕਾਰ ਨੇ ਇਸ ਸਕੀਮ ਵਿੱਚ ਬਦਲਾਅ ਕਰਨ ਦੇ ਨਾਮ ਉਪਰ ਇਸਦਾ ਸਿਆਸੀਕਰਨ ਹੀ ਕਰ ਦਿੱਤਾ। ਇਸ ਦਾ ਸਿਰਫ ਜੀ ਰਾਮ ਜੀ ਦਾ ਨਾਮ ਹੀ ਨਹੀ ਕੀਤਾ ਸਗੋਂ ਇਸ ਸਕੀਮ ਨੂੰ ਇਤਨਾ ਸ਼ਰਤਾਂ ਭਰਪੂਰ ਬਣਾ ਦਿੱਤਾ ਕਿ ਹੁਣ ਇਹ ਸਕੀਮ ਸਿਰਫ ਕਾਗਜ਼ਾਂ ਤੱਕ ਰਹਿ ਜਾਵੇਗੀ ਪਰ ਲਾਗੂ ਨਹੀ ਹੋ ਸਕੇਗੀ ਕਿਉਂਕੀ ਪੰਜਾਬ ਵਰਗੇ ਸੂਬੇ ਜਿਹੜੇ ਜਿਹੜੇ ਪਹਿਲਾਂ ਹੀ ਲੱਖ ਕਰੋੜਾਂ ਦੇ ਕਰਜ਼ੇ ਅੰਦਰ ਦੱਬੇ ਹਨ ਉਹ ਕੇਂਦਰ ਸਰਕਾਰ ਦੀ ਨਵੀਂ ਸ਼ਰਤ 60-40 ਦੀ ਰੇਸ਼ੋ ਅਨੁਸਾਰ ਆਪਣਾ 40% ਦਾ ਹਿੱਸਾ ਇਹ ਸਕੀਮ ਵਿੱਚ ਨਹੀਂ ਪਾ ਸਕਣਗੇ ਜਿਸ ਕਾਰਨ ਇਸ ਸਕੀਮ ਪੰਜਾਬ ਵਿੱਚ ਲਾਗੂ ਹੋਣ ਤੋਂ ਹੀ ਰਹਿ ਜਾਵੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਨੇ ਅੱਜ ਅਮਰਗੜ੍ਹ ਦੇ ਨੇੜੇ ਦੇ ਪਿੰਡ ਮੋਹਾਲੀ ਵਿਖੇ ਪੱਤਰਕਾਰ ਕੁਲਵੰਤ ਸਿੰਘ ਮਹਾਲੀ ਦੇ ਗ੍ਰਹਿ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਮਨਰੇਗਾ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਪਹਿਲਾਂ ਇਸ ਸਕੀਮ ਦੇ ਤਹਿਤ ਪਿੰਡ ਦੀ ਪੰਚਾਇਤ ਨੂੰ ਇਹ ਅਧਿਕਾਰ ਹੁੰਦਾ ਸੀ ਕਿ ਉਹ ਜਿਹੜਾ ਮਰਜ਼ੀ ਕੰਮ ਸ਼ੁਰੂ ਕਰਕੇ ਉਸ ਨੂੰ ਮਨਰੇਗਾ ਸਕੀਮ ਅੰਦਰ ਲਿਆ ਸਕਦੇ ਸਨ ਅਤੇ ਮਨਰੇਗਾ ਮਜ਼ਦੂਰਾਂ ਨੂੰ ਰੋਜ਼ਗਾਰ ਦੇ ਸਕਦੇ ਸਨ ਪਰ ਹੁਣ ਇਹ ਸ਼ਰਤ ਬਿਲਕੁਲ ਖਤਮ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪਹਿਲਾਂ ਇਹ ਸਕੀਮ ਦੇ ਤਹਿਤ ਫੰਡ ਨੂੰ ਬਿਲਕੁਲ ਓਪਨ ਰੱਖਿਆ ਗਿਆ ਸੀ ਪਰ ਹੁਣ ਇਸ ਨੂੰ ਸ਼ਰਤਾਂ ਅਧੀਨ ਕਰ ਦਿੱਤਾ ਗਿਆ ਹੈ। ਕੇਂਦਰ ਤੈਅ ਕਰੇਗਾ ਕਿ ਕਿਸ ਸੂਬੇ ਨੂੰ ਕਿੰਨਾ ਪੈਸਾ ਇਸ ਸਕੀਮ ਰਾਹੀਂ ਦੇਣਾ ਹੈ। ਦੂਸਰਾ ਪਹਿਲਾਂ ਹਰ ਮਜ਼ਦੂਰ ਨੂੰ ਇਹ ਹੱਕ ਹੁੰਦਾ ਸੀ ਕਿ ਉਹ ਆਪਣੇ ਲਈ ਕੰਮ ਦੀ ਮੰਗ ਕਰੇ ਪ੍ਰੰਤੂ ਇਸ ਸਕੀਮ ਤਹਿਤ ਇਹ ਸ਼ਰਤ ਖਤਮ ਕਰ ਦਿੱਤੀ ਗਈ ਹੈ ਸਰਕਾਰ ਉੱਪਰ ਨਿਰਭਰ ਕਰਦਾ ਹੈ ਕਿ ਉਹ ਕਿਸ ਨੂੰ ਕੰਮ ਦੇਵੇਗੀ ਅਤੇ ਕਿਸੇ ਨੂੰ ਨਹੀਂ। ਉਹਨਾਂ ਕਿਹਾ ਕਿ ਜੇਕਰ ਤੁਸੀਂ ਰੋਜ਼ਗਾਰ ਦੀ ਗ੍ਰੰਟੀ ਚਾਹੁੰਦੇ ਹੋ ਤਾਂ 2027 ਚ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਓ ਅਤੇ 40% ਹਿੱਸਾ ਕਾਂਗਰਸ ਸਰਕਾਰ ਦੇਣ ਦਾ ਵਾਅਦਾ ਕਰਦੀ ਹੈ, ਉਨ੍ਹਾਂ ਪੰਜਾਬ ਵਾਸੀਆਂ ਨੂੰ ਇਹ ਵੀ ਕਿਹਾ ਕਿ ਜੇਕਰ ਤੁਸੀਂ ਕੇਂਦਰ ਵਿੱਚ ਵੀ ਕਾਂਗਰਸ ਦੀ ਸਰਕਾਰ ਬਣਾਉਂਦੇ ਹੋ ਤਾਂ ਮੈਂ ਇਹ ਵਾਅਦਾ ਵੀ ਕਰਦਾ ਹਾਂ ਕਿ ਪੁਰਾਣੀ ਮਨਰੇਗਾ ਸਕੀਮ ਨੂੰ ਦੁਬਾਰਾ ਤੋਂ ਲਾਗੂ ਕੀਤਾ ਜਾਵੇਗਾ ਅਤੇ ਕੇਂਦਰ ਦੀ ਇਸ ਜੀ ਰਾਮ ਜੀ ਸਕੀਮ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਡਾ ਅਮਰ ਸਿੰਘ ਵੱਲੋਂ ਪਿੰਡ ਮੁਹਾਲੀ ਵਿਖ਼ੇ ਨਵੀਂ ਐਸ.ਸੀ ਧਰਮਸ਼ਾਲਾ ਬਣਾਉਣ ਲਈ ਪੰਜ ਲੱਖ ਰੁ ਜਲਦੀ ਹੀ ਦੇਣ ਦਾ ਐਲਾਨ ਕੀਤਾ, ਉਨ੍ਹਾਂ ਇਹ ਵੀ ਕਿਹਾ ਕਿ ਤੁਹਾਡੀ ਧਰਮਸ਼ਾਲਾ ਦੀ ਬਿਲਡਿੰਗ ਦਾ ਕੰਮ ਪੂਰਾ ਕਰਨ ਲਈ ਹੋਰ ਵੀ ਗ੍ਰਾਂਟ ਦਿੱਤੀ ਜਾਵੇਗੀ ਇਸ ਮੌਕੇ ਇੰਡਿਯਨ ਓਵਰਸੀਜ ਕਾਂਗਰਸ ਦੇ ਪ੍ਰਧਾਨ ਸ੍ਰੀ ਕਮਲ ਧਾਲੀਵਾਲ ਨੇ ਕਿਹਾ ਕਿ ਸਾਰੇ ਧਰਮਾਂ ਤੇ ਵਰਗਾਂ ਚ ਬਰਾਬਰਤਾ ਦੇਖਣਾ ਕਾਂਗਰਸ ਪਾਰਟੀ ਦਾ ਮੂਲ ਸਿਧਾਂਤ ਹੈ ਪਰ ਭਾਜਪਾ ਸਿਰਫ ਅਮੀਰ ਵਰਗਾਂ ਦਾ ਵਿਸ਼ੇਸ ਧਿਆਨ ਰੱਖਣ ਦੀ ਆਦੀ ਹੈ। ਇਸ ਲਈ ਦੇਸ਼ ਅਤੇ ਪੰਜਾਬ ਦੇ ਉਜ਼ਵਲ ਭਵਿੱਖ ਲਈ ਕਾਂਗਰਸ ਸਰਕਾਰ ਲਿਆਉਣਾ ਬਹੁਤ ਜਰੂਰੀ ਹੈ।ਇਸ ਮੌਕੇ ਸੀਨੀਅਰ ਤੇ ਟਕਸਾਲੀ ਕਾਂਗਰਸ ਆਗੂ ਸ੍ਰੀ ਰੂਬਲ ਨਾਰੀਕੇ, ਐਸ.ਸੀ ਵਿਭਾਗ ਦੇ ਜ਼ਿਲ੍ਹਾ ਚੇਅਰਮੈਨ ਗੁਰਪ੍ਰੀਤ ਸਿੰਘ ਬਾਬਾ,ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ,ਸ੍ਰੀ ਕ੍ਰਿਸ਼ਨ ਗਊਸ਼ਾਲਾ ਅਮਰਗੜ੍ਹ ਦੇ ਪ੍ਰਧਾਨ ਸ੍ਰੀ ਪ੍ਰਿੰਸ ਜੋਸ਼ੀ,ਸੀਨੀਅਰ ਕਾਂਗਰਸ ਆਗੂ ਚੇਤੰਨ ਸਿੰਘ ਚੌਂਦਾ, ਪੀ ਏ ਜਸਪਾਲ ਸਿੰਘ ਲਾਡੇਵਾਲ, ਸਾਬਕਾ ਸਰਪੰਚ ਅਮ੍ਰਿਤਪਾਲ ਸਿੰਘ ਮੁਹਾਲਾ,ਸਾਬਕਾ ਸਰਪੰਚ ਬਲਦੇਵ ਸਿੰਘ ਮੁਹਾਲੀ, ਗੁਰਪ੍ਰੀਤ ਸਿੰਘ ਕਾਲੂ ਪੰਚ ਮੁਹਾਲੀ, ਗੁਰਪ੍ਰੀਤ ਸਿੰਘ ਮਿੱਠੂ, ਬਿੰਦਰ ਸਿੰਘ, ਗੁਰਧਿਆਨ ਸਿੰਘ,ਜਸਵੀਰ ਸਿੰਘ ਸਲੇਮਪੁਰ, ਮੱਘਰ ਸਿੰਘ ਰਾਮਪੁਰ ਛੰਨਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੰਨਿਆ ਸਕੂਲ ਰੋਪੜ ਵਿਖੇ ਮਨਾਇਆ ਜਾ ਰਿਹਾ ‘ਨੈਸ਼ਨਲ ਰੋਡ ਸੇਫਟੀ ਮਹੀਨਾ’
Next articleਇੰਗਲੈਂਡ ਚ ਤਿਲਕ ਕਾਰਨ 8 ਸਾਲਾ ਬੱਚਾ ਸਕੂਲ ਛੱਡਣ ਲਈ ਮਜਬੂਰ