HOME ਅੱਪਰਾ ਬਾਈਪਾਸ ਰੋਡ ‘ਤੇ ਤੇਜ਼ ਰਫ਼ਤਾਰ ਗੱਡੀ ਦੀ ਫੇਟ ਵੱਜ ਕਾਰਣ ਪੈਦਲ...

ਅੱਪਰਾ ਬਾਈਪਾਸ ਰੋਡ ‘ਤੇ ਤੇਜ਼ ਰਫ਼ਤਾਰ ਗੱਡੀ ਦੀ ਫੇਟ ਵੱਜ ਕਾਰਣ ਪੈਦਲ ਜਾ ਰਿਹਾ ਵਿਅਕਤੀ ਗੰਭੀਰ ਜਖ਼ਮੀ

5

*ਗੰਭੀਰ ਹਾਲਤ ਹੋਣ ਕਾਰਣ ਅੰਮਿ੍ਤਸਰ ਰੈਫ਼ਰ*

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਬੀਤੀ ਦੁਪਹਿਰ ਲਗਭਗ ਇੱਕ ਵਜੇ ਅੱਪਰਾ ਦੇ ਸਥਾਨਕ ਬਾਈਪਾਸ ਰੋਡ ‘ਤੇ ਫਿਲੌਰ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫਤਾਰ ਗੱਡੀ ਦੀ ਫੇਟ ਵੱਜਣ ਕਾਰਣ ਇੱਕ ਪੈਦਲ ਜਾ ਰਿਹਾ ਵਿਅਕਤੀ ਗੰਭੀਰ ਰੂਪ ‘ਚ ਜਖਮੀ ਹੋ ਗਿਆ | ਪ੍ਰਾਪਤ ਵੇਰਵਿਆਂ ਅਨੁਸਾਰ ਬੀਤੇ ਦੁਪਹਿਰ ਲਗਭਗ 1 ਵਜੇ ਗੋਪਾਲ ਵਾਸੀ ਇੰਦਰਾ ਕਲੋਨੀ ਅੱਪਰਾ ਆਪਣੇ ਘਰ ਦੇ ਨਜ਼ਦੀਕ ਬਾਈਪਾਸ ਰੋਡ ‘ਤੇ ਪੈਦਲ ਜਾ ਰਿਹਾ ਸੀ ਕਿ ਇੱਕ ਤੇਜ਼ ਰਫਤਾਰ ਗੱਡੀ ਨੇ ਉਸਨੂੰ ਜਬਰਦਸਤ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਉਹ ਕਈ ਫੁੱਟ ਅੱਗੇ ਜਾ ਕੇ ਡਿੱਗਿਆ | ਮੁਹੱਲਾ ਵਾਸੀਆਂ ਤੇ ਰਾਹਗੀਰਾਂ ਨੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਅੱਪਰਾ ਦਾਖਲ ਕਰਵਾਇਆ, ਜਿੱਥੋਂ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਫਿਲੌਰ, ਫਿਰ ਸਿਵਲ ਹਸਪਤਾਲ ਫਗਵਾੜਾ ਤੇ ਉੱਥੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ। ਗੰਭੀਰ ਹਾਦਸੇ ਕਾਰਣ ਉਸਦੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਗਈਆਂ। ਅੱਪਰਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleदयाल सिंह इवनिंग कॉलेज, दिल्ली: नाम बदलने का विवाद – महान परोपकारी और धर्मनिरपेक्ष नेता एस. दयाल सिंह मजीठिया का अपमान
Next articleਜਿਲ੍ਹਾ ਪੱਧਰੀ ਹੁਨਰ ਮੁਕਾਬਲੇ ਕਰਵਾਏ ਐਸ.ਓ ਸੀ ਨਵਾਂਸ਼ਹਿਰ ਵਿਖੇ ਹੋਏ