
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ‘ਦੀ ਤਲਵੰਡੀ ਚੌਧਰੀਆਂ ਕੋਆਪਰੇਟਿਵ ਐਗਰੀਕਲਚਰ ਅਤੇ ਮਲਟੀਪਰਪਜ਼ ਸੇਵਾ ਸੋਸਾਇਟੀ’ ਤਲਵੰਡੀ ਚੌਧਰੀਆਂ ਵੱਲੋਂ ਕਿ੍ਭਕੋ ਕੰਪਨੀ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਲਵੰਡੀ ਚੌਧਰੀਆਂ ਵਿਖੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਸਬੰਧੀ ਸਮਾਗਮ ਕੀਤਾ ਗਿਆ। ਜਿਸ ਵਿੱਚ ਕ੍ਰਿਭਕੋ ਕੰਪਨੀ ਦੇ ਸਟੇਟ ਮੈਨੇਜਰ ਗੁਰਜੀਤ ਸਿੰਘ, ਏਰੀਆ ਮੈਨੇਜਰ ਅਵਤਾਰ ਸਿੰਘ, ਗਮਨ ਦੂਆ, ਅਮਨਦੀਪ ਸਿੰਘ ਏਆਰ, ਇੰਸਪੈਕਟਰ ਇੰਦਰਬੀਰ ਸਿੰਘ, ਕੋਆਪਰੇਟਿਵ ਸੋਸਾਇਟੀ ਤਲਵੰਡੀ ਚੌਧਰੀਆਂ ਦੇ ਪ੍ਰਧਾਨ ਬਖਸ਼ੀਸ਼ ਸਿੰਘ, ਨਿਰਮਲ ਸਿੰਘ ਸਕੱਤਰ, ਸਤਨਾਮ ਸਿੰਘ ਸੇਲਜਮੈਨ ਅਤੇ ਹਰਮਿੰਦਰ ਸਿੰਘ ਪ੍ਰਧਾਨ ਪਰਮਜੀਤ ਕੋਆਪਰੇਟਿਵ ਸੋਸਾਇਟੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਰਪੰਚ ਬਲਵਿੰਦਰ ਸਿੰਘ ਲੱਡੂ ਬਤੌਰ ਮੁੱਖ ਮਹਿਮਾਨ ਸਮਾਗਮ ਵਿੱਚ ਹਾਜ਼ਰ ਹੋਏ। ਸਕੂਲ ਦੇ ਪ੍ਰਿੰਸੀਪਲ ਸ਼ਸ਼ੀ ਕੁਮਾਰ ਵੱਲੋਂ ਮੁੱਖ ਮਹਿਮਾਨ ਅਤੇ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਿ੍ਭਕੋ ਕੰਪਨੀ ਅਤੇ ਕੋਪਰੇਟਿਵ ਸੋਸਾਇਟੀ ਵੱਲੋਂ ਖੇਡਾਂ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਉਤਸ਼ਾਹਤ ਕਰਨਾ ਇੱਕ ਚੰਗਾ ਉਪਰਾਲਾ ਹੈ। ਇਸ ਹੌਸਲਾ ਅਫਜਾਈ ਨਾਲ ਬੱਚਿਆਂ ਵਿੱਚ ਖੇਡਾਂ ਪ੍ਰਤੀ ਹੋਰ ਰੁਚੀ ਵਧਦੀ ਹੈ। ਹੋਣਹਾਰ ਬੱਚੇ ਨਸ਼ਿਆਂ ਤੋਂ ਬਚੇ ਰਹਿੰਦੇ ਹਨ। ਇਸ ਮੌਕੇ ਤੇ ਕ੍ਰਿਭਕੋ ਅਧਿਕਾਰੀਆਂ ਅਤੇ ਸਰਪੰਚ ਬਲਵਿੰਦਰ ਸਿੰਘ ਵੱਲੋਂ ਜੇਤੂ ਖਿਡਾਰੀ ਬੱਚਿਆਂ ਨੂੰ ਟਰੋਫੀਆਂ ਦੇ ਕੇ ਹੌਸਲਾ ਫਜਾਈ ਕੀਤੀ ਗਈ। ਇਸ ਮੌਕੇ ਤੇ ਸਰਪੰਚ ਬਲਵਿੰਦਰ ਸਿੰਘ ਲੱਡੂ ਵੱਲੋਂ ਅਪ੍ਰੈਲ ਮਹੀਨੇ ਵਿੱਚ ਸਕੂਲ ਦੇ ਖਿਡਾਰੀ ਬੱਚਿਆਂ ਦੀਆਂ ਖੇਡਾਂ ਦੇ ਸਮਾਨ ਦੀ ਖਰੀਦ ਵਾਸਤੇ ਇੱਕ ਲੱਖ ਰੁਪਏ ਅਤੇ ਨੌਵੀਂ ਤੋਂ ਬਾਰਵੀਂ ਤੱਕ ਪੜ੍ਹਦੀਆਂ ਲੜਕੀਆਂ ਨੂੰ ਇੱਕ-ਇੱਕ ਸਲਾਈ ਮਸ਼ੀਨ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤੇ ਮੈਡਮ ਰਣਜੀਤ ਕੌਰ, ਅਮਰੀਕ ਸਿੰਘ, ਅਵਤਾਰ ਸਿੰਘ ਸੰਧੂ, ਗੁਰਪ੍ਰੀਤ ਸਿੰਘ, ਸੰਤੋਖ ਸਿੰਘ, ਨਵਯਤ ਕੌਰ, ਮਨਪ੍ਰੀਤ ਕੌਰ, ਸੰਦੀਪ ਕੌਰ, ਮੈਡਮ ਮਨੂ, ਬਲਵੀਰ ਕੌਰ, ਰਮਨਦੀਪ ਕੌਰ ਅਤੇ ਸੇਵਾਦਾਰ ਪ੍ਰੀਤਮ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
https://play.google.com/store/apps/details?id=in.yourhost.samajweekly


