HOME ਪੰਮਾ ਡੂਮੇਵਾਲ ਤੇ ਪਾਲਾ ਮੱਲਪੁਰ ਨੂੰ ਕੀਤਾ ਗਿਆ ‘ਰੂਹ ਪੰਜਾਬ ਦੀ’ ਅਵਾਰਡ...

ਪੰਮਾ ਡੂਮੇਵਾਲ ਤੇ ਪਾਲਾ ਮੱਲਪੁਰ ਨੂੰ ਕੀਤਾ ਗਿਆ ‘ਰੂਹ ਪੰਜਾਬ ਦੀ’ ਅਵਾਰਡ ਨਾਲ ਸਨਮਾਨਿਤ

5
ਫੋਟੋ ਕੈਪਸ਼ਨ - ਪਿੰਡ ਧੌਲ ਦੇ ਮਾਘੀ ਮੇਲੇ 'ਤੇ ਲੋਕ ਗਾਇਕ ਪੰਮਾ ਡੂਮੇਵਾਲ ਅਤੇ ਗੀਤਕਾਰ ਪਾਲਾ ਕੰਗ ਮੱਲਪੁਰ ਨੂੰ 'ਰੂਹ ਪੰਜਾਬ ਦੀ' ਅਵਾਰਡ ਨਾਲ ਸਨਮਾਨ ਕਰਨ ਮੌਕੇ ਹਾਜ਼ਰ ਵੱਖ-ਵੱਖ ਸ਼ਖਸੀਅਤਾਂ।

ਲਗਾਤਾਰ 14ਵੀਂ ਵਾਰ ਮਾਘੀ ਮੇਲੇ ਦਾ ਸ਼ਿੰਗਾਰ ਬਣਕੇ ਬਣਾਇਆ ਰਿਕਾਰਡ

ਬਲਾਚੌਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )-ਪਿੰਡ ਧੌਲ ਵਿਖੇ ਹੁੰਦੇ ਪੁਰਾਤਨ ਸਲਾਨਾ ਮਾਘੀ ਮੇਲੇ ‘ਤੇ ਲੋਕ ਗਾਇਕ ਪੰਮਾ ਡੂਮੇਵਾਲ ਤੇ ਗੀਤਕਾਰ ਪਾਲਾ ਮੱਲਪੁਰ ਦਾ ਵਿਸ਼ੇਸ਼ ਤੌਰ ‘ਤੇ ‘ਰੂਹ ਪੰਜਾਬ ਦੀ’ ਅਵਾਰਡ ਨਾਲ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਮਾ ਡੂਮੇਵਾਲ ਲਗਾਤਾਰ 14 ਸਾਲ ਤੋਂ ਇਸ ਮੇਲੇ ਦਾ ਸ਼ਿੰਗਾਰ ਬਣੇ ਹੋਏ ਹਨ ਜਿਹੜਾ ਕਿ ਆਪਣੇ ਆਪ ਵਿੱਚ ਇੱਕ ਵੱਡਾ ਰਿਕਾਰਡ ਹੈ। ਇਸ ਵਿੱਚ ਕੋਈ ਅਤਿਕਥਨੀ ਨਹੀਂ ਹੈ ਕਿ ਲੋਕ ਤੱਥਾਂ ਦੇ ਮਹਾਂਰਥੀ ਸਾਬਤ-ਸੂਰਤ ਲੋਕ ਗਾਇਕ ਪੰਮਾ ਡੂਮੇਵਾਲ ਨੇ ਆਪਣੀ ਸਾਫ਼-ਸੁਥਰੀ ਗਾਇਕੀ ਨਾਲ ਲੋਕ ਮਨਾਂ ਵਿਚ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਅੱਜ ਦੇ ਸਮੇਂ ਪੰਮਾ ਡੂਮੇਵਾਲ ਪੰਜਾਬ ਦੇ ਸਭ ਤੋਂ ਵੱਧ ਅਖਾੜੇ ਲਾਉਂਣ ਵਾਲੇ ਗਾਇਕਾਂ ਵਿੱਚੋਂ ਇੱਕ ਹੈ। ਉਸ ਦੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਨਿਭਾਏ ਫਰਜ਼ ਕਰਕੇ ਉਸ ਨੂੰ ‘ਰੂਹ ਪੰਜਾਬ ਦੀ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਨਾਲ ਹੀ ਉਸ ਦੇ ਜ਼ਿਆਦਾਤਰ ਧਾਰਮਿਕ ਤੇ ਸਮਾਜਿਕ ਗੀਤਾਂ ਦੇ ਗੀਤਕਾਰ ਪਾਲਾ ਕੰਗ ਮੱਲਪੁਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਹਰਨੇਕ ਸਿੰਘ ਫ਼ੌਜੀ ਵਲੋਂ ਮੇਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਾਘੀ ਦੇ ਪਵਿੱਤਰ ਦਿਹਾੜੇ ‘ਤੇ ਦਿੱਤਾ ਗਿਆ। ਇਸ ਸਮੇਂ ਪ੍ਰਧਾਨ ਹਰਨੇਕ ਸਿੰਘ, ਕੇਹਰ ਸਿੰਘ ਫ਼ੌਜੀ, ਹਰਨੇਕ ਸਿੰਘ ਚਾਹਲ, ਬਗੀਚਾ ਸਿੰਘ ਚਾਹਲ, ਇੰਸਪੈਕਟਰ ਲਖਵੀਰ ਸਿੰਘ, ਇੰਸਪੈਕਟਰ ਕੁਲਦੀਪ ਸਿੰਘ, ਬਲਵੀਰ ਸਿੰਘ ਢਿੱਲੋਂ, ਬਲਵੀਰ ਸਿੰਘ ਸਰਪੰਚ, ਮਲਕੀਤ ਸਿੰਘ ਧੌਲ ਸਾਬਕਾ ਸਰਪੰਚ, ਸੁਰਿੰਦਰ ਸਿੰਘ ਨੰਬਰਦਾਰ, ਸ਼ਹੀਦ ਉਧਮ ਸਿੰਘ ਪ੍ਰੈਸ ਕਲੱਬ ਦੇ ਪ੍ਰਧਾਨ ਨਰੇਸ਼ ਧੌਲ, ਹਰਦੀਪ ਸਿੰਘ ਕਲਮ ਗਹੂੰਣ, ਤਲਵੀਰ ਸਿੰਘ ਫ਼ੌਜੀ, ਸੁਖਜਿੰਦਰ ਸਿੰਘ ਜਮੀਤਗੜ੍ਹ, ਲਵਪ੍ਰੀਤ ਸਿੰਘ ਕਿਸ਼ਨਪੁਰ, ਮਨਦੀਪ ਸਿੰਘ ਸਾਧੜਾ, ਕਸ਼ਮੀਰ ਸਿੰਘ ਸਾਧੜਾ, ਉਂਕਾਰ ਸਿੰਘ ਕਾਰੀ ਸਰਪੰਚ, ਹਰਦੀਪ ਸਿੰਘ ਅਟਵਾਲ ਅਟਾਲ ਮਜਾਰਾ ਤੇ ਸਟੇਜ ਸੰਚਾਲਕ ਅਵਤਾਰ ਸਿੰਘ ਰਾਏ ਫਿਰਨੀ ਮਜਾਰਾ ਅਤੇ ਹੋਰ ਬਹੁ ਗਿਣਤੀ ਸ਼ਖਸ਼ੀਅਤਾਂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਨੈਸ਼ਨਲ ਬੈਂਕ ਮੱਖੂਪੁਰ ਵਿਖੇ ਪ੍ਰਧਾਨ ਮੰਤਰੀ ਸਕੀਮ ਤਹਿਤ ਕਰਵਾਏ ਬੀਮੇ ਦੇ ਨਾਲ ਮ੍ਰਿਤਕ ਦੇ ਪਰਿਵਾਰ ਨੂੰ ਮਿਲੇ 2 ਲੱਖ ਰੁਪਏ
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਵਿਖੇ ਸੜਕ ਸੁਰੱਖਿਆ ਗਤੀਵਿਧੀਆਂ ਤਹਿਤ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ