HOME ਪੰਜਾਬ ਨੈਸ਼ਨਲ ਬੈਂਕ ਮੱਖੂਪੁਰ ਵਿਖੇ ਪ੍ਰਧਾਨ ਮੰਤਰੀ ਸਕੀਮ ਤਹਿਤ ਕਰਵਾਏ ਬੀਮੇ ਦੇ...

ਪੰਜਾਬ ਨੈਸ਼ਨਲ ਬੈਂਕ ਮੱਖੂਪੁਰ ਵਿਖੇ ਪ੍ਰਧਾਨ ਮੰਤਰੀ ਸਕੀਮ ਤਹਿਤ ਕਰਵਾਏ ਬੀਮੇ ਦੇ ਨਾਲ ਮ੍ਰਿਤਕ ਦੇ ਪਰਿਵਾਰ ਨੂੰ ਮਿਲੇ 2 ਲੱਖ ਰੁਪਏ

3
ਫੋਟੋ ਕੈਪਸ਼ਨ. ਪੰਜਾਬ ਨੈਸ਼ਨਲ ਬੈਂਕ ਮੱਖੂਪੁਰ ਵਿਖੇ ਕਰਵਾਏ ਬੀਮੇ ਦੇ ਅਧੀਨ ਮਿਲੀ ਰਕਮ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਮੈਨਜਰ ਪ੍ਰਸ਼ਾਂਤ ਕੁਮਾਰ ਨਾਲ ਮ੍ਰਿਤਕ ਦੇ ਪਰਿਵਾਰਿਕ ਮੈਂਬਰ।

ਸਾਲ ਵਿੱਚ ਇੱਕ ਵਾਰ ਸਿਰਫ ਕੱਟ ਜਾਂਦੇ ਹਨ 436 ਰੁਪਏ

ਬਲਾਚੌਰ /ਪੋਜੇਵਾਲ ਸਰਾਂ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਭਾਰਤ ਸਰਕਾਰ ਦੇ ਵੱਲੋਂ ਲੋਕਾਂ ਨੂੰ ਬੈਂਕਾਂ ਦੇ ਵਿੱਚ ਖਾਤਿਆਂ ਦੇ ਨਾਲ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀਅ ਸੂਵਿਧਾਵਾ ਦੇ ਅਧੀਨ ਚਲਾਈਆਂ ਸਕੀਮਾਂ ਦੇ ਦੋਰਾਨ ਪ੍ਰਧਾਨ ਮੰਤਰੀ ਜੀਵਨ ਜੋਤੀ ਸੁਰੱਖਿਆ ਬੀਮਾ ਯੋਜਨਾ ਤੇ ਦੇ ਤਹਿਤ ਕਰਵਾਏ ਬੀਮੇ ਦੇ ਨਾਲ ਬਲਾਕ ਸੜੋਆ ਦੇ ਪਿੰਡ ਟੀਹਰਾ  ਦੇ ਨੋਜਵਾਨ ਮ੍ਰਿਤਕ ਕਮਲ  ਕੁਮਾਰ ਸਪੁੱਤਰ ਦਰਸ਼ਨ ਲਾਲ ਦੀ ਪਿਛਲੇ ਦਿਨੀ ਅਚਾਨਕ ਮੋਤ ਹੋ ਗਈ ਸੀ ਮ੍ਰਿਤਕ ਦੇ ਵੱਲੋਂ ਪੰਜਾਬ ਨੈਸ਼ਨਲ ਬੈਂਕ ਮੱਖੂਪੁਰ ਵਿਖੇ ਖੁਲਵਾਏ ਬੱਚਤ ਖਾਤੇ ਦੇ ਨਾਲ ਕਰਵਾਏ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਅਧੀਨ ਜਿਸ ਦੇ ਕੀ ਸਾਲ ਵਿੱਚ ਸਿਰਫ 436 ਰੁਪਏ ਗ੍ਰਾਹਕ ਦੇ ਖਾਤੇ ਦੇ ਵਿੱਚੋਂ ਕੱਟੇ ਜਾਂਦੇ ਹਨ ਜਿਸ ਦਾ ਮ੍ਰਿਤਕ ਦੇ ਪਰਿਵਾਰ ਨੂੰ ਕਰਵਾਏ ਬੀਮੇ ਦੇ ਅਧੀਨ ਬੈਂਕ ਦੇ ਵੱਲੋਂ 2 ਲੱਖ ਰੁਪਏ ਦੀ ਰਾਸ਼ੀ ਪ੍ਰਪਾਤ ਹੋਈ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਮੈਨਜਰ ਪ੍ਰਸ਼ਾਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਕਮਲ  ਕੁਮਾਰ ਦੇ ਵੱਲੋਂ ਆਪਣੇ ਖਾਤੇ ਦੇ ਨਾਲ ਜੋ ਸਰਕਾਰ ਵੱਲੋਂ ਚਲਾਈ ਸਕੀਮ ਦੇ ਅਧੀਨ ਬੀਮਾ ਕਰਵਾਇਆ ਸੀ ਉਨ੍ਹਾਂ ਦੀ ਮੋਤ ਹੋਣ ਤੋ ਬਾਅਦ ਜਿਸ ਦਾ ਉਨ੍ਹਾਂ ਦੇ ਪਰਿਵਾਰ ਨੂੰ ਬੀਮੇ ਦੇ ਮਿਲੇ ਦੋ ਲੱਖ ਰੁਪਏ ਉਹਨਾਂ ਦੀ ਧਰਮਪਤਨੀ ਰੇਖਾ ਰਾਣੀ ਦੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿੱਚ ਪਾਏ ਗਏ ਹਨ ਜਿਸ ਦੇ ਨਾਲ ਮ੍ਰਿਤਕ ਦੇ ਵੱਲੋਂ ਕਰਵਾਏ ਬੀਮੇ ਦੇ ਅਧੀਨ ਉਨ੍ਹਾ ਦੀ ਮੋਤ ਤੋ ਬਾਅਦ ਮ੍ਰਿਤਕ ਦੇ ਪਰਿਵਾਰ ਨੂੰ ਉਹਨਾਂ ਦੇ ਬੀਮਾ ਸਕੀਮ ਦਾ ਲਾਭ ਪ੍ਰਪਾਤ ਹੋਇਆ ਹੈ ਬੈਂਕ ਮੈਨਜਰ ਪ੍ਰਸ਼ਾਤ ਕੁਮਾਰ ਵੱਲੋਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਤ ਖਾਤਿਆਂ ਦੇ ਨਾਲ ਸਰਕਾਰ ਦੇ ਦੁਆਰਾ ਚਲਾਈਆਂ ਸਕੀਮਾਂ ਦਾ ਲਾਭ ਪ੍ਰਪਾਤ ਕਰ ਸਕਣ ਅਗਰ ਕੋਈ ਵੀ ਖਾਤਾ ਧਾਰਕ ਇਸ ਸਕੀਮ ਦਾ ਲਾਭ ਲੈਣਾ ਚਾਹੁੰਦਾ ਹੈ ਉਹ ਆਪਣੇ ਨਿੱਜੀ ਹਲਕੇ ਦੀ ਬ੍ਰਾਂਚ ਵਿੱਚ ਜਾ ਕਿ ਬੈਂਕ ਅਧਿਕਾਰੀਆਂ ਨਾਲ ਕਿਸੇ ਵੀ ਸਮੇਂ ਸਪੰਰਕ ਕਰ ਸਕਦਾ ਹੈ ਮ੍ਰਿਤਕ ਕਮਲ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਮੁੱਚੀ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾ ਦੇ ਵੱਲੋਂ ਮ੍ਰਿਤਕ ਦੇ ਦੁਆਰਾ ਕਰਵਾਏ ਬੀਮੇ ਦੇ ਅਧੀਨ ਉਨ੍ਹਾਂ ਨੂੰ ਲਾਭ ਪ੍ਰਾਪਤ ਕਰਵਾਇਆ ਹੈ ਇਸ ਮੋਕੇ ਡਿਪਟੀ ਮੈਨਜਰ ਪਵਨ ਕੁਮਾਰ,ਰਾਮਸ਼ਾਹ ਬੂਥਗੜ੍ਹ,ਡਿੰਪਲ ਕੁਮਾਰ, ਆਦਿ ਸਮੂਹ ਬੈਂਕ ਅਧਿਕਾਰੀ ਮੋਕੇ ਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇਫਟੂ ਵਰਕਰਾਂ ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ
Next articleਪੰਮਾ ਡੂਮੇਵਾਲ ਤੇ ਪਾਲਾ ਮੱਲਪੁਰ ਨੂੰ ਕੀਤਾ ਗਿਆ ‘ਰੂਹ ਪੰਜਾਬ ਦੀ’ ਅਵਾਰਡ ਨਾਲ ਸਨਮਾਨਿਤ