ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਕੰਗ ਜਗੀਰ ਵਿਖੇ ਸਥਿਤ ਗੁਰੂਦੁਆਰਾ ਭਾਈ ਬਾਲਾ ਜੀ ਵਿਖੇ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਦੁਆਰਾ ਖੂਨਦਾਨ ਕੈਂਪ ਆਯੋਜਿਤ ਕੀਤਾਗਿਆ | ਇਸ ਮੌਕੇ ਸ਼ਹੀਦ ਭਗਤ ਸਿੰਘ (ਨਵਾਂਸ਼ਹਿਰ) ਤੇ ਸਰਕਾਰੀ ਸਿਵਲ ਹਸਪਤਾਲ ਫਗਵਾੜਾ ਦੀਆਂ ਟੀਮਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ | ਸ਼ਹੀਦ ਭਗਤ ਸਿੰਘ (ਨਵਾਂਸ਼ਹਿਰ) ਦੀ ਟੀਮ ਨੇ 37 ਯੂਨਿਟ ਖੂਨ ਤੇ ਸਰਕਾਰੀ ਸਿਵਲ ਹਸਪਤਾਲ ਫਗਵਾੜਾ ਦੀ ਟੀਮ ਨੇ 27 ਯੂਨਿਟ ਖੂਨ ਇਕੱਤਰ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਸਵੈ ਇਛੁੱਕ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਨਾਂ ਨੂੰ ਰਿਫ਼ਰੈਸ਼ਮੈਂਟ ਵੀ ਦਿੱਤੀ ਗਈ | ਇਸ ਮੌਕੇ ਕਾਕਾ ਬੜਾ ਪਿੰਡ, ਮਨਜਿੰਦਰ ਢਿਲੋਂ, ਕਾਲਾ ਮੰਡੀ, ਬਿੱਟਾ ਫਗਵਾੜਾ, ਮੰਨਾ ਨੂਰਮਹਿਲ, ਲਾਲੀ ਬਾਸੀ, ਸੁੱਖਾ ਕੰਗ ਜਗੀਰ, ਬਿੰਦੂ ਅੱਪਰਾ, ਬਿੱਲਾ ਸ਼ੁਕਾਰ, ਦੀਪਾ ਕੰਗ ਜਗੀਰ ਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



