HOME ਚਹਿਲ ਫਾਊਂਡੇਸ਼ਨ ਵੱਲੋਂ ਧੁੰਦ ਕਾਰਨ ਸੜਕ ਹਾਦਸਿਆਂ ਤੋਂ ਬਚਾਅ ਲਈ ਰਿਫਲੈਕਟਰ ਵੰਡੇ

ਚਹਿਲ ਫਾਊਂਡੇਸ਼ਨ ਵੱਲੋਂ ਧੁੰਦ ਕਾਰਨ ਸੜਕ ਹਾਦਸਿਆਂ ਤੋਂ ਬਚਾਅ ਲਈ ਰਿਫਲੈਕਟਰ ਵੰਡੇ

1

ਭੀਖੀ,  (ਸਮਾਜ ਵੀਕਲੀ)  ( ਕਮਲ ਜਿੰਦਲ) ਚਹਿਲ ਫਾਊਂਡੇਸ਼ਨ ਵੱਲੋਂ ਵਧ ਰਹੀ ਧੁੰਦ ਨੂੰ ਧਿਆਨ ਵਿੱਚ ਰੱਖਦਿਆਂ  ਸੜਕ ਸੁਰੱਖਿਆ ਲਈ ਇੱਕ ਸ਼ਲਾਘਾਯੋਗ ਮੁਹਿੰਮ ਚਲਾਈ ਗਈ। ਇਹ ਮੁਹਿੰਮ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਉਸਾਰੀ ਮਜ਼ਦੂਰ ਯੂਨੀਅਨ ਭੀਖੀ ਵਿਖੇ ਆਯੋਜਿਤ ਕੀਤੀ ਗਈ। ਕਿਉਂਕਿ ਇਸ ਥਾਂ ਉੱਤੇ ਪਿੰਡਾਂ ਵਿਚੋਂ ਮਜ਼ਦੂਰੀ ਕਰਨ ਲਈ ਲੋਕ ਆਪਣੇ ਵਹੀਕਲਾਂ ਉਤੇ ਆਉਂਦੇ ਹਨ। ਇਨਾਂ ਵਹੀਕਲਾਂ ਉੱਪਰ ਧੁੰਦ ਵਿੱਚ ਕਿਸੇ ਸੜਕ ਹਾਦਸੇ ਤੋਂ ਬਚਾਉਣ ਲਈ ਰਿਫਲੈਕਟਰ ਲਗਾਏ ਗਏ। ਇਸ ਤੋਂ ਇਲਾਵਾ ਸੜਕ ਉਪਰ ਜਾ ਰਹੇ ਵਹੀਕਲਾਂ ਨੂੰ ਰੋਕ ਕੇ ਉਹਨਾਂ ਉੱਪਰ ਵੀ ਰਿਫਲੈਕਟਰ ਲਗਾਏ ਗਏ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਧੁੰਦ ਦੇ ਮੌਸਮ ਵਿੱਚ ਸਾਵਧਾਨੀ ਨਾਲ ਆਪਣਾ ਵਹੀਕਲਾਂ ਚਲਾਉਣ ਤਾਂ ਜੋ ਕੋਈ ਦੁਰਘਟਨਾ ਨਾ ਹੋ ਸਕੇ ਇਸ ਮੌਕੇ ਡਾਕਟਰ ਗੁਰਤੇਜ ਸਿੰਘ ਚਹਿਲ ਨੇ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਘਣੀ ਧੁੰਦ ਕਾਰਨ ਦੁਰਘਟਨਾਵਾਂ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ। ਲੋਕਾਂ ਦੀ ਜਾਨੀ-ਮਾਲੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਚਹਿਲ ਫਾਊਂਡੇਸ਼ਨ ਵੱਲੋਂ ਇਹ ਲੋਕ-ਹਿਤਕਾਰੀ ਪਹਿਲ ਕੀਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧੁੰਦ ਵਿੱਚ ਯਾਤਰਾ ਕਰਦਿਆਂ ਸੜਕ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇ। ਮੁਹਿੰਮ ਦੌਰਾਨ ਰਿਫਲੈਕਟਰ ਵੰਡਣ ਦੇ ਨਾਲ-ਨਾਲ ਮੌਜੂਦ ਲੋਕਾਂ ਲਈ ਚਾਹ ਲੰਗਰ ਵੀ ਛਕਾਇਆ ਗਿਆ। ਇਸ ਦੇ ਨਾਲ ਹੀ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਸੜਕ ਸੁਰੱਖਿਆ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਿੰਨੀ ਪੱਤ੍ਰਿਕਾ “ਅਣੂ” ਦਾ ਮਾਰਚ 2026 ਅੰਕ ਲੋਕ ਅਰਪਣ
Next article*ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲਾਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ*