HOME ਬਿਜਲੀ ਬਿੱਲ ਦੇ ਵਿਰੋਧ ਵਿੱਚ 16 ਜਨਵਰੀ ਦੀਆਂ,ਜਿਲ੍ਹਾ ਪੱਧਰੀ ਰੋਸ ਰੈਲੀਆਂ ਵਿੱਚ...

ਬਿਜਲੀ ਬਿੱਲ ਦੇ ਵਿਰੋਧ ਵਿੱਚ 16 ਜਨਵਰੀ ਦੀਆਂ,ਜਿਲ੍ਹਾ ਪੱਧਰੀ ਰੋਸ ਰੈਲੀਆਂ ਵਿੱਚ ਸਾ਼ਮਲ ਹੋਣਗੇ, ਪੈਨਸ਼ਨਰ ਤੇ ਮੁਲਾਜ਼ਮ

1

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ)  ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਤਹਿਸੀਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸਥਾਨਿਕ ਬਾਬਾ ਗੋਲਾ ਪਾਰਕ ਵਿਖੇ ਸ੍ਰੀ ਰਾਮ ਮਿੱਤਰ ਕੋਹਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੇ ਆਰੰਭ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਸਿੱਧ ਤੇ ਨਾਮਾਵਰ ਪ੍ਰੋ: ਹਰਮਿੰਦਰ ਸਿੰਘ ਅਹੂਜਾ, ਮੈਡਮ ਕ੍ਰਿਸ਼ਨਾ ਬਲਦੇਵ, ਮੈਡਮ ਊਸ਼ਾ ਰਾਣੀ ਤੇ ਮਾ:ਰਮੇਸ਼ ਸਿੰਘ ਹੇੜੀਆਂ ਦੇ ਸਦੀਵੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਹਰੀ ਬਿਲਾਸ ਹੀਓਂ ਨੇ ਦੱਸਿਆ ਕਿ ਯੂ.ਟੀ. ਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਮੁੱਖ ਮੰਤਰੀ ਦੇ ਨਾਮ ਇੱਕ ਮੰਗ- ਪੱਤਰ ਕਮ ਰੋਸ-ਪੱਤਰ, ਨਵਾਂ ਸ਼ਹਿਰ ਤੋਂ ਵਿਰੋਧੀ ਧਿਰ ਦੇ ਐਮ.ਐਲ.ਏ. ਸ੍ਰੀ ਨਛੱਤਰ ਪਾਲ ਨੂੰ ਉਹਨਾਂ ਦੇ ਦਫ਼ਤਰ ਵਿਖੇ ਵੱਡਾ ਇਕੱਠ ਕਰਕੇ , ਚਰਚਾ ਉਪਰੰਤ ਸੌਂਪਿਆ ਗਿਆ |ਫਰੰਟ ਤੇ ਐਸੋਸੀਏਸ਼ਨ ਨੂੰ ਐਮ.ਐਲ.ਏ. ਨਛੱਤਰ ਪਾਲ ਨੇ ਵਿਸਵਾਸ਼ ਦਿਵਾਇਆ ਕਿ ਮੰਗਾਂ ਨੂੰ ਪੰਜਾਬ ਅਸੈਂਬਲੀ ਵਿੱਚ ਜ਼ਰੂਰ ਉਠਾਉਣਗੇ। ਉਨ੍ਹਾਂ ਵਾਅਦਾ ਕੀਤਾ ਕਿ ਉਹ ਆਪਣੇ ਮਿਲਦੇ ਥੋੜੇ ਜਿਹੇ ਸਮੇਂ ਵਿੱਚ ਵੱਧ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਆਵਾਜ਼ ਉਠਾਉਣਗੇ। ਡਾ: ਹੀਓਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਾਲ 2025 ਦੌਰਾਨ ਕੋਈ ਵੀ ਡੀ.ਏ. ਦੀ ਕਿਸ਼ਤ ਨਾ ਦੇਣ ਦਾ ਪੰਜਾਬ ਸਰਕਾਰ ਮਾੜਾ ਰਿਕਾਰਡ ਬਣਾਇਆ ਹੈ |ਜਿਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਚੋਣਾਂ ਵਿੱਚ ਭੁਗਤਣਾ ਪਵੇਗਾ । ਇਸ ਮੀਟਿੰਗ ਨੂੰ ਇੰਜ: ਜਸਵੀਰ ਸਿੰਘ ਮੋਰੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਖ ਵੱਖ ਸਮੇਂ ਵੱਖ ਵੱਖ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਸਹੂਲਤਾਂ ਨੂੰ ਖੋਹ ਰਹੀ ਹੈ ਅਤੇ ਉਸ ਪੱਧਰ ਦਾ ਰੋਸ ਪ੍ਰਗਟ ਕਰਨ ਦੀ ਜ਼ਰੂਰਤ ਹੈ। ਉਹਨਾਂ ਨੇ ਪੈਨਸ਼ਨਰਾਂ ਦੀ ਮੈਂਬਰਸ਼ਿਪ ਹੋਰ ਵਧਾਉਣ ਦੀ ਅਪੀਲ ਕੀਤੀ।ਸ੍ਰੀ ਮੋਰੋਂ ਨੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਮੁਲਾਜ਼ਮਾਂ ਤੇ ਕਿਰਤੀ ਲੋਕਾਂ ਵਿਰੋਧੀ ਨੀਤੀਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਮਾ: ਪਰਮਜੀਤ ਸਿੰਘ ਜੌਹਰ ਨੇ ਕਿਹਾ ਕਿ ਬਿਜਲੀ ਬਿੱਲ ਦੇ ਵਿਰੋਧ ਵਿੱਚ ਹੋ ਰਹੇ ਜਿਲ੍ਹਾ ਪੱਧਰੀ ਰੋਸ ਰੈਲੀਆਂ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ|।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਰਾਮ ਰਤਨ, ਪਰਮਜੀਤ ਸਿੰਘ ਜੌਹਰ, ਤਰਲੋਕ ਸਿੰਘ ਫਲੋਰਾ, ਸੋਹਣ ਸਿੰਘ, ਗੁਰਦਿਆਲ ਸਿੰਘ ਜਗਤਪੁਰ, ਰਾਮ ਲਾਲ ਸਿੱਧੂ, ਅਸ਼ੋਕ ਕੁਮਾਰ, ਸੁਰਿੰਦਰ ਸਿੰਘ, ਸ਼ੰਕਰ ਦਾਸ, ਨਰੇਸ਼ ਕੁਮਾਰ । ਅੰਤ ਵਿੱਚ ਤਹਿਸੀਲ ਪ੍ਰਧਾਨ ਮਾ: ਰਾਮ ਮਿੱਤਰ ਕੋਹਲੀ ਨੇ ਸਮੂਹ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆਂ, ਕੀਤੇ ਫ਼ੈਸਲਿਆਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਿਹਾਲ ਕਬੱਡੀ ਕੱਪ ਤੇ ਹਰਿਆਣਵੀ ਗੱਭਰੂਆਂ ਦਾ ਕਬਜ਼ਾ
Next articleਅੱਗ ਨਾਲ ਸੜੇ ਘਰ ਚੋਂ ਮਿਲੀ ਲਾਸ਼ ਦਾ ਮਾਮਲਾ: ਪੁਲਿਸ ਨੂੰ ਕਤਲੋਗਾਰਤ ਦੀ ਸਾਜਿਸ਼ ਦਾ ਸ਼ੱਕ