HOME ਸਕੂਟਰੀ ਅਤੇ ਆਲਟੋ ਕਾਰ ਦੀ ਟੱਕਰ, ਮਾਰੂਤੀ ਕਾਰ ਡਿਵਾਈਡਰ ਨਾਲ ਜਾ ਟਕਰਾਈ...

ਸਕੂਟਰੀ ਅਤੇ ਆਲਟੋ ਕਾਰ ਦੀ ਟੱਕਰ, ਮਾਰੂਤੀ ਕਾਰ ਡਿਵਾਈਡਰ ਨਾਲ ਜਾ ਟਕਰਾਈ ਸਕੂਟਰੀ ਸਵਾਰ ਅਤੇ ਆਲਟੋ ਕਾਰ ਸਵਾਰ ਜਖ਼ਮੀ ਕਾਰਾਂ ਅਤੇ ਸਕੂਟਰੀ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਈਆਂ ਜਾਨੀ ਨੁਕਸਾਨ ਦਾ ਬਚਾਅ

5
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਸੁੱਧਾਮਾਜਰਾ ਦੇ ਅੱਡੇ ਤੇ ਸਕੂਟਰੀ ਅਤੇ ਦੋ ਕਾਰਾਂ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਕਾਠਗੜ੍ਹ ਤੋਂ ਸੂਚਨਾ ਪ੍ਰਾਪਤ ਹੋਈ ਸੀ  |ਉਨ੍ਹਾਂ ਨੇ ਤਰੁੰਤ ਮੌਕੇ ਤੇ  ਜਾ ਕੇ ਦੇਖਿਆ ਕਿ ਇੱਕ ਆਲਟੋ ਗੱਡੀ ਪੀ ਬੀ 20ਈ 5668 ਜਿਸ ਨੂੰ ਮਨੀਸ਼ ਕੁਮਾਰ ਪੁੱਤਰ ਅਵਤਾਰ ਚੰਦ ਪਿੰਡ ਭਰਥਲਾ ਥਾਣਾ ਕਾਠਗੜ੍ਹ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਪਰਮਜੀਤ ਸਿੰਘ ਪੁੱਤਰ ਰਾਮਪਾਲ ਸਿੰਘ ਪਿੰਡ ਭਰਥਲਾ ਥਾਣਾ ਕਾਠਗੜ੍ਹ ਬੈਠਾ ਸੀ | ਇਹ ਰੋਪੜ੍ਹ ਤੋਂ ਬਲਾਚੌਰ ਸਾਈਡ ਜਾ ਰਹੇ ਸੀ ਅਤੇ ਜਦੋਂ ਇਹ ਪਿੰਡ  ਸੁੱਧਾਮਾਜਰਾ ਦੇ ਕੱਟ ਤੇ ਪਹੁੰਚੇ ਤਾਂ ਅਚਾਨਕ ਇਕ ਸਕੂਟਰੀ ਜਿਸਦਾ ਨੰਬਰ ਪੀ ਬੀ 20ਐਫ 0554 ਜਿਸ ਨੂੰ ਰਜਿੰਦਰ ਸਿੰਘ ਪੁੱਤਰ ਮੇਵਾ ਸਿੰਘ ਪਿੰਡ ਬੀੜ ਸਰਕਾਰ ਥਾਣਾ ਕਾਠਗੜ੍ਹ ਚਲਾ ਰਿਹਾ ਸੀ |  ਸਕੂਟਰੀ ਸਵਾਰ ਸੜਕ ਕ੍ਰੋਸ ਕਰਦੇ ਸਮੇਂ ਆਲਟੋ ਗੱਡੀ ਦੇ ਅੱਗੇ ਆ ਗਈ ਅਤੇ ਆਲਟੋ ਕਾਰ ਸਕਟੂਰੀ ਵਿਚ ਜਾ ਵੱਜੀ ਅਤੇ ਆਲਟੋ ਕਾਰ ਦੇ ਮਗਰ ਆ ਰਹੀ  ਮਾਰੂਤੀ ਗੱਡੀ ਪੀ ਬੀ 02ਏ ਐਲ 1682 ਜੋ ਕਿ ਆਲਟੋ ਕਾਰ ਨੂੰ ਬਚਾਉਂਦੀ ਹੋਈ ਡਿਵਾਈਡਰ ਨਾਲ ਟਕਰਾ ਗਈ ਜਿਸ ਨਾਲ ਸਵਾਰ ਸਕੂਟਰੀ ਸਵਾਰ ਅਤੇ ਆਲਟੋ ਵਿਚ ਸਵਾਰ ਪਰਮਜੀਤ ਸਿੰਘ ਜ਼ਖਮੀ ਹੋ ਗਿਆ | ਜਿਨ੍ਹਾਂ ਨੂੰ ਐਸ ਐਸ ਐਫ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀਂ ਇਲਾਜ਼ ਲਈ ਬਲਾਚੌਰ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਹਾਦਸੇ ਵਿਚ ਕਾਰਾਂ ਅਤੇ ਸਕੂਟਰੀ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ  |ਐਸ ਐਸ ਐਫ ਦੀ ਟੀਮ ਵਲੋਂ ਕਾਰਾਂ ਨੂੰ ਰੋਡ ਤੋਂ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਗਿਆ | ਅਤੇ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਦੇ ਦਿੱਤੀ ਗਈ ਹੈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਮਹਿਮਾਨਨਵਾਜ਼ੀ ਅਤੇ ਸੁਆਦਿਸ਼ਟ ਖਾਣਿਆਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ
Next articleਪਿੰਡ ਭੂਰੀਵਾਲੇ ਮਾਲੇਵਾਲ ਵਿਖੇ ਧੀਆਂ ਦੀ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ