HOME ਕਨੇਡਾ ਦੇ ਟੈਨਿਸ ਸਿਤਾਰੇ ਮਿਲੋਸ ਰਾਓਨਿਕ ਵੱਲੋਂ ਸੰਨਿਆਸ ਦਾ ਫੈਸਲਾ

ਕਨੇਡਾ ਦੇ ਟੈਨਿਸ ਸਿਤਾਰੇ ਮਿਲੋਸ ਰਾਓਨਿਕ ਵੱਲੋਂ ਸੰਨਿਆਸ ਦਾ ਫੈਸਲਾ

5
ਕੈਪਸਨ ਮਿਲੋਸ ਰਾਉਨਿਕ ਦੀ ਇੱਕ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕਨੇਡਾ ਦੇ ਪ੍ਰਸਿੱਧ ਟੈਨਿਸ ਖਿਡਾਰੀ ਮਿਲੋਸ ਰਾਉਨਿਕ ਵੱਲੋਂ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਦੇ ਫੈਸਲੇ ਦਾ ਐਲਾਨ ਕਰ ਦਿੱਤਾ ਗਿਆ ਹੈ। 35 ਸਾਲਾ ਰਾਓਨਿਕ, ਜੋ ਵਿੰਬਲਡਨ ਟੂਰਨਾਮੈਂਟ ਦੇ ਫਾਈਨਲ ਤੱਕ ਪਹੁੰਚਣ ਵਾਲੇ ਪਹਿਲੇ ਕਨੇਡੀਅਨ ਖਿਡਾਰੀਆਂ ਵਿੱਚੋਂ ਇੱਕ ਰਹੇ ਹਨ, ਨੇ ਐਤਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਭਾਵੁਕ ਸੁਨੇਹੇ ਵਿੱਚ ਇਹ ਫੈਸਲਾ ਸਾਂਝਾ ਕੀਤਾ। ਰਾਓਨਿਕ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਹਰ ਖਿਡਾਰੀ ਦੀ ਜ਼ਿੰਦਗੀ ਵਿੱਚ ਇਹ ਪਲ ਆਉਂਦਾ ਹੈ ਜਦੋਂ ਉਸ ਨੂੰ ਆਪਣੇ ਕੈਰੀਅਰ ਨੂੰ ਅਲਵਿਦਾ ਕਹਿਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੀਆਂ ਚੋਟਾਂ ਅਤੇ ਸਰੀਰਕ ਸਮੱਸਿਆਵਾਂ ਕਾਰਨ ਉਹ ਪਿਛਲੇ ਸਾਲ ਦੇ ਮੱਧ ਤੋਂ ਕੋਰਟ ‘ਤੇ ਵਾਪਸੀ ਨਹੀਂ ਕਰ ਸਕੇ, ਜਿਸ ਤੋਂ ਬਾਅਦ ਇਹ ਫੈਸਲਾ ਲੈਣਾ ਉਨ੍ਹਾਂ ਲਈ ਲਾਜ਼ਮੀ ਹੋ ਗਿਆ।ਓਨਟਾਰੀਓ ਦੇ ਥਾਰਨਹਿੱਲ ਨਾਲ ਸਬੰਧਤ ਰਾਓਨਿਕ ਨੇ ਕਨੇਡਾ ਲਈ ਟੈਨਿਸ ਦੇ ਮੈਦਾਨ ਵਿੱਚ ਨਵੀਂ ਪਹਿਚਾਣ ਬਣਾਈ। ਉਨ੍ਹਾਂ ਦੀ ਤਾਕਤਵਰ ਸਰਵ ਅਤੇ ਅਗਰੈਸਿਵ ਖੇਡ ਨੇ ਵਿਸ਼ਵ ਪੱਧਰ ‘ਤੇ ਕਨੇਡਾ ਦੇ ਟੈਨਿਸ ਨੂੰ ਮਾਣ ਦਿਵਾਇਆ। ਸੰਨਿਆਸ ਦੇ ਐਲਾਨ ਨਾਲ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਧੰਨ ਗੁਰੂ ਬਾਜਾਂ ਵਾਲਿ਼ਆ ਗੀਤ 12 ਜਨਵਰੀ ਨੂੰ
Next articleਬੇਗਮਪੁਰਾ ਟਾਈਗਰ ਫੋਰਸ ਵੱਲੋਂ ਪੰਜਾਬ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਸੰਵਿਧਾਨ ਨੂੰ ਪੜਾਉਣ ਲਈ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ