(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਤਾਇਆ ਸਾਅ ਸਰੀ ਕਾਲ, ਅੱਜ ਕਿੱਧਰ ਚਲੇ ਗਿਆ ਤੂੰ ਚੌਤਰੇ ਦੇ ਉੱਤੇ ਦਿਖਿਆ ਈ ਨੀ, ਸ਼ਾਮ ਨੂੰ ਮਿਲੇ ਤਾਏ ਸੋਹਣੇ ਨੂੰ ਮੈਂ ਕਿਹਾ, ਕਾਕਾ ਮੈਂ ਅੱਜ ਸਮਰਾਲੇ ਸਾਡੇ ਮਨਰੇਗਾ ਵਾਲਾ ਜਿਹੜਾ ਰੌਲਾ ਪਿਆ ਓਹਦੀ ਰੈਲੀ ਵਿੱਚ ਗਿਆ ਸੀ। ਕੀ ਦੇਖਿਆ ਫਿਰ ਰੈਲੀ ਵਿੱਚ ਕੀ ਬਣਿਆ ਮਨਰੇਗਾ ਦਾ ਮੈਂ ਤਾਏ ਨੂੰ ਪੁੱਛਿਆ। ਕਾਂਗਰਸ ਦੇ ਬੜੇ ਬੜੇ ਲੀਡਰ ਆਏ ਤੀਰ ਮੈਂ ਆਪਣੇ ਆਲੇ ਮੈਂਬਰ ਪਾਰਲੀਮੈਂਟ ਅਮਰ ਸਿੰਉਂ ਨੂੰ ਸੁਣ ਰਿਹਾ ਸੀ ਆਪਣੇ ਭਾਸ਼ਣ ਵਿੱਚ ਉਹਨੇ ਕਿਹਾ ਕਿ ਮਜ਼ਦੂਰਾਂ ਦੀ ਸਾਰੇ ਦੇਸ਼ ਵਿੱਚ ਹਾਲਤ ਬਹੁਤ ਮਾੜੀ ਆ ਜੋ ਵੀ ਮਜਦੂਰ ਕੰਮ ਕਰਦਾ ਹੈ ਉਸ ਦੀ ਮਜਦੂਰੀ ਤੁਰੰਤ ਦੇਣੀ ਚਾਹੀਦੀ ਹੈ ਸਰਕਾਰ ਮਜ਼ਦੂਰਾਂ ਦੀ ਮਜਦੂਰੀ ਨਹੀਂ ਦੇਣਾ ਚਾਹੁੰਦੀ ਇਹੋ ਜਿਹੀਆਂ ਗੱਲਾਂ ਹੋਈਆਂ, ਤਾਇਆ ਮਨਰੇਗਾ ਆਲੀ ਰੈਲੀ ਦਾ ਵਰਣਨ ਕਰਦਾ ਦੱਸਣ ਲੱਗਾ ਕਿ ਅਮਰ ਸਿਉਂ ਨੇ ਮਜ਼ਦੂਰਾਂ ਦੀ ਮਨਰੇਗਾ ਬਣਾਈ ਪਰ ਜਦ ਅਮਰ ਸਿਉ ਬੋਲ ਰਿਹਾ ਸੀ ਤਾਂ ਫਿਰ ਸਟੇਜ ਤੇ ਰਾਜਾ ਬੜਿੰਗ ਬੈਠਾ ਮੇਰੀ ਨਜ਼ਰ ਪਿਆ ਤੇ ਮੈਂ ਸੋਚਣ ਲੱਗ ਗਿਆ ਅਮਰ ਸਿਹਾਂ ਤੂੰ ਤਾਂ ਕਹਿੰਦਾ ਵੀ ਮਜ਼ਦੂਰ ਦੀ ਮਜ਼ਦੂਰੀ ਤੁਰੰਤ ਦਵੋ ਪਰ ਆ ਰਾਜੇ ਬੜਿੰਗ ਨੇ ਤਾਂ ਦਰਜ਼ੀ ਮਜ਼ਦੂਰ ਦੇ ਪੈਸੇ ਹੀ ਨਾ ਦਿੱਤੇ ਜਿਹੜੇ ਕੁੜਤੇ ਪਜਾਮੇ ਸਮਾਏ ਤੀ, ਤਾਇਆ ਏਨੀ ਗੱਲ ਕਰਦਾ ਹੋਇਆ ਡੈਅਰੀ ਵੱਲ ਨੂੰ ਦੁੱਧ ਲਿਆਉਣ ਲਈ ਤੁਰ ਪਿਆ ਪਰ ਮੈਂ ਤਾਏ ਦੀ ਅੱਜ ਦੀ ਰੈਲੀ ਵਿਚਲੀ ਦਰਜ਼ੀ ਦੀ ਮਜ਼ਦੂਰੀ ਦੀ ਗੱਲ ਸੁਣ ਕੇ ਹਕਾ ਬੱਕਾ ਰਹਿ ਗਿਆ ਬਈ ਤਾਏ ਨੂੰ ਤਾਂ ਸਭ ਪਤਾ….!
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



