HOME ਆਖਰ ਖਤਰਨਾਕ ਪਲਾਸਟਿਕ (ਚਾਈਨਾ) ਡੋਰ ਕਦੋਂ ਹੋਵੇਗੀ ਬੰਦ, ਹਰ ਸਾਲ ਵਾਪਰਦੇ...

ਆਖਰ ਖਤਰਨਾਕ ਪਲਾਸਟਿਕ (ਚਾਈਨਾ) ਡੋਰ ਕਦੋਂ ਹੋਵੇਗੀ ਬੰਦ, ਹਰ ਸਾਲ ਵਾਪਰਦੇ ਹਨ ਹਾਦਸੇ :ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ

ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ
 ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਪਤੰਗ ਉਡਾਉਣ ਲਈ ਵਰਤੀ ਜਾ ਰਹੀ ਖਤਰਨਾਕ ਪਲਾਸਟਿਕ (ਚਾਈਨਾ) ਡੋਰ ‘ਤੇ ਪਾਬੰਦੀ ਲਈ ਭਾਵੇਂ ਹਰ ਸਾਲ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਆ ਰਹੀਆਂ ਹਨ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਡੋਰ ਦੀ ਵਿਕਰੀ ਨੂੰ ਰੋਕਣ ਲਈ ਕਰੜੇ ਯਤਨਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰੰਤੂ ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਵੀ ਚਾਈਨਾ ਡੋਰ ਇਸ ਵਾਰ ਫਿਰ ਬੱਚਿਆਂ ਅਤੇ ਨੌਜਵਾਨਾਂ ਦੇ ਹੱਥਾਂ ਵਿੱਚ ਦੇਖੀ ਜਾ ਰਹੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਉੱਘੇ ਸਮਾਜ ਸੇਵੀ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਦੱਸਿਆ ਕਿ ਕਸਬਾ ਕਾਠਗੜ੍ਹ ਦੇ ਨਾਲ ਲੱਗਦੇ ਪਿੰਡਾਂ ਵਿੱਚ ਬੱਚੇ ਅਤੇ ਨੌਜਵਾਨ ਪਤੰਗ ਉਡਾਉਣ ਲਈ ਜ਼ਿਆਦਾਤਰ ਪਲਾਸਟਿਕ ਦੀ ਡੋਰ ਵਰਤ ਰਹੇ ਹਨ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਜਦੋਂ ਇਸ ਡੋਰ ‘ਤੇ ਮੁਕੰਮਲ ਪਾਬੰਦੀ ਹੈ ਤਾਂ ਫਿਰ ਇਹ ਡੋਰ ਸ਼ਹਿਰਾਂ ਤੋਂ ਪਿੰਡਾਂ ਵੱਲ ਕਿਵੇਂ ਆ ਰਹੀ ਹੈ। ਕੁੱਝ ਸਮੇਂ ਦੇ ਮਨੋਰੰਜਨ ਵਾਸਤੇ ਇਸ ਖਤਰਨਾਕ ਡੋਰ ਨਾਲ ਲੋਕਾਂ ਤੇ ਪੰਛੀਆਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਪਤੰਗ ਵਿਕਰੇਤਾ ਦੁਕਾਨਾਂ ‘ਤੇ ਤਾਂ ਧਾਗੇ ਦੀ ਡੋਰ ਰੱਖਦੇ ਹਨ ਪਰੰਤੂ ਚਾਈਨਾ ਡੋਰ ਨੂੰ ਗੁਪਤ ਥਾਂ ‘ਤੇ ਛੁਪਾ ਕੇ ਰੱਖਦੇ ਹਨ ਅਤੇ ਚਾਈਨਾ ਡੋਰ ਮੰਗਣ ਵਾਲੇ ਗ੍ਰਾਹਕ ਨੂੰ ਇਧਰ ਉਧਰ ਹੋ ਕੇ ਵੇਚ ਦਿੰਦੇ ਹਨ। ਪ੍ਰਸ਼ਾਸਨ ਨੂੰ ਇਸ ਖਤਰਨਾਕ ਡੋਰ ਦੀ ਵਿਕਰੀ ਨੂੰ ਰੋਕਣ ਲਈ ਪੂਰੀ ਸਖਤੀ ਕਰਨੀ ਚਾਹੀਦੀ ਹੈ ਅਤੇ ਜੋ ਵੀ ਫੜਿਆ ਜਾਂਦਾ ਹੈ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਨੂੰ ਚਾਹੀਦਾ ਹੈ ਕਿ ਜੋ ਬੱਚੇ ਜਾਂ ਨੌਜਵਾਨ ਪਤੰਗ ਉਡਾਉਂਦੇ ਹਨ ਉਹਨਾਂ ਦੀ  ਡੋਰ ਨੂੰ ਚੈੱਕ ਕੀਤਾ ਜਾਵੇ ਅਤੇ ਉਹਨਾਂ ਤੋਂ ਪੁੱਛਗਿਛ ਕਰਕੇ ਸਬੰਧਤ ਦੁਕਾਨਦਾਰ ਤੇ ਕਾਰਵਾਈ ਕੀਤੀ ਜਾਵੇ ਪਰ ਜੇਕਰ ਛੋਟੇ ਬੱਚੇ ਨਹੀਂ ਦੱਸਦੇ ਤਾਂ ਉਹਨਾਂ ਦੇ ਮਾਪਿਆਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਜੋ ਲਾਲਚੀ ਦੁਕਾਨਦਾਰ ਚਾਈਨਾ ਡੋਰ ਵੇਚਣ ਨੂੰ ਸ਼ਾਨ ਸਮਝਦੇ ਹਨ ਉਹਨਾਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਇਸ ਦੇ ਨੁਕਸਾਨ ਕਿੰਨੇ ਹਨ, ਜੇਕਰ ਦੁਕਾਨਦਾਰ ਆਪਣੇ ਲਾਲਚ ਪੁਣੇ ਨੂੰ ਤਿਆਗ ਕੇ ਧਾਗੇ ਦੀ ਡੋਰ ਵੇਚਣ ਤਾਂ ਇਸ ਖਤਰਨਾਕ ਡੋਰ ਦੀ ਵਰਤੋਂ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨੋਵੇਲਟੀ ਵ੍ਹੀਲਜ਼ ਮਹਿੰਦਰਾ ਨੇ ਲੁਧਿਆਣਾ ਵਿੱਚ XUV 7XO ਅਤੇ XEV 9S ਦਾ ਗ੍ਰੈਂਡ ਪ੍ਰੀਮੀਅਰ ਆਯੋਜਿਤ ਕੀਤਾ
Next articleਰੈਲੀ ਰੈਲੀ ਵਿੱਚ