ਮੋਟਰਸਾਈਕਲ ਭਜਾ ਕੇ ਬਚਾਈ ਜਾਨ ਨੇੜਲੇ ਪਿੰਡਾਂ ਦੇ ਲੋਕਾਂ ‘ਚ ਬਣਿਆ ਡਰ ਦਾ ਮਾਹੌਲ
ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸਵੇਰੇ 6:30 ਵਜੇ ਦੇ ਕਰੀਬ ਕਾਠਗੜ੍ਹ ਤੋਂ ਅਖਬਾਰ ਵਿਕ੍ਰੇਤਾ ਅਤੇ ਪੱਤਰਕਾਰ ਰਾਜੇਸ਼ ਕੁਮਾਰ ਸ਼ਰਮਾ ‘ਤੇ ਛੁਪ ਕੇ ਬੈਠੇ ਤੇਂਦੂਏ ਦੇ ਦੋ ਬੱਚਿਆਂ ਨੇ ਉਦੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਪਿੰਡਾਂ ਵਿਚ ਅਖਬਾਰਾਂ ਵੰਡਣ ਜਾ ਰਿਹਾ ਸੀ ਪਰੰਤੂ ਉਸ ਨੇ ਮੋਟਰਸਾਈਕਲ ਨੂੰ ਭਜਾ ਕੇ ਮਸਾਂ ਆਪਣੀ ਜਾਨ ਬਚਾਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਠਗੜ੍ਹ ਤੋਂ ਅਖਬਾਰ ਵਿਕ੍ਰੇਤਾ ਅਤੇ ਪੱਤਰਕਾਰ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹ ਸਵੇਰੇ ਮੋਟਰਸਾਈਕਲ ‘ਤੇ ਅਖਬਾਰਾਂ ਵੰਡਣ ਲਈ ਗਿਆ ਅਤੇ ਪਿੰਡ ਜੱਬਾ, ਮੁੱਤੋਂ, ਮਾਣੇਵਾਲ ਪਿੰਡਾਂ ਵਿਚ ਅਖਬਾਰਾਂ ਵੰਡਣ ਤੋਂ ਬਾਅਦ 6:30 ਵਜੇ ਦੇ ਕਰੀਬ ਹਰ ਰੋਜ਼ ਦੀ ਤਰ੍ਹਾਂ ਬਿਸਤ ਦੁਆਬ ਨਹਿਰ ਦੇ ਨਾਲ ਨਾਲ ਕੱਚੇ ਰਸਤੇ ਮੰਡੇਰ ਪਿੰਡ ਨੂੰ ਆ ਰਿਹਾ ਸੀ ਤਾਂ ਰਸਤੇ ਦੇ ਅੱਧ ਵਿਚਕਾਰ ਮੋਟਰਸਾਈਕਲ ਦੀ ਲਾਈਟ ਪੈਣ ਨਾਲ ਉਸ ਨੂੰ ਜਾਨਵਰਾਂ ਦੀਆਂ ਮੋਟੀਆਂ ਮੋਟੀਆਂ ਅੱਖਾਂ ਚਮਕਦੀਆਂ ਦਿਖਾਈ ਦਿੱਤੀਆਂ ਪਰ ਉਸਨੇ ਸੋਚਿਆ ਕਿ ਸ਼ਾਇਦ ਕੁੱਤੇ ਹੋਣਗੇ ਪਰੰਤੂ ਜਦੋਂ ਕੋਲੋਂ ਲੰਘਣ ਲੱਗਾ ਤਾਂ ਤੇਂਦੂਏ ਦੇ ਬੱਚਿਆਂ ਦਹਾੜਿਆ ਤੇ ਬੜੀ ਤੇਜ਼ੀ ਨਾਲ ਦੌੜਦੇ ਹੋਏ ਪੈਰ ਦੇ ਪੰਜੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਰਾਜੇਸ਼ ਕੁਮਾਰ ਸ਼ਰਮਾ ਨੇ ਦੇਖਦੇ ਸਾਰ ਹੀ ਇੰਨੀ ਤੇਜ਼ੀ ਨਾਲ ਮੋਟਰਸਾਈਕਲ ਭਜਾਇਆ ਕਿ ਨਾਲ ਲੱਗਦੀ ਨਹਿਰ ਵਿੱਚ ਡਿੱਗਣ ਤੋਂ ਮਸਾਂ ਹੀ ਬਚਾਅ ਹੋਇਆ ਅਤੇ ਕੁਝ ਦੂਰ ਜਾਣ ਤੋਂ ਬਾਅਦ ਤੇਂਦੂਏ ਦੇ ਬੱਚੇ ਵਾਪਸ ਮੁੜ ਗਏ। ਜਦੋਂ ਪਿੰਡ ਮੰਡੇਰ ਦੇ ਮੋਹਤਵਰਾਂ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਸੁਣਿਆ ਤਾਂ ਪਹਿਲਾਂ ਵੀ ਸੀ ਪਰ ਉਹਨਾਂ ਨੂੰ ਪੱਕਾ ਭਰੋਸਾ ਨਹੀਂ ਸੀ। ਉਹਨਾਂ ਦੱਸਿਆ ਕਿ ਤੇਂਦੂਏ ਦੀ ਅਫਵਾਹ ਪਹਿਲਾਂ ਸਤਲੁਜ ਦਰਿਆ ਵਾਲੇ ਪਾਸੇ ਸੁਣੀ ਸੀ, ਹੋ ਸਕਦਾ ਹੈ ਕਿ ਉਹ ਇੱਧਰ ਆ ਗਏ ਹੋਣ। ਅੱਜ ਦੀ ਤੇਂਦੂਏ ਵਾਲੀ ਗੱਲ ਸੁਣ ਕੇ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ। ਜੰਗਲੀ ਜੀਵ ਰੱਖਿਆ ਵਿਭਾਗ ਨੂੰ ਦਿੱਤੀ ਜਾਣਕਾਰੀ ਇਸ ਸਬੰਧੀ ਜੰਗਲੀ ਜੀਵ ਰੱਖਿਆ ਵਿਭਾਗ ਦੇ ਦਫਤਰ ਗੜਸ਼ੰਕਰ੍ਹ ਵਿਖੇ ਫੋਨ ‘ਤੇ ਗੱਲਬਾਤ ਕੀਤੀ ਤਾਂ ਵਿਭਾਗ ਦੇ ਮੁਲਾਜ਼ਮ ਦਿਲਾਵਰ ਸਿੰਘ ਅਤੇ ਫੋਰਿਸਟਰ ਕੁਲਦੀਪ ਚੰਦ ਨੇ ਕਿਹਾ ਕਿ ਉਹਨਾਂ ਵਲੋਂ ਚੈੱਕ ਕਰਕੇ ਪਿੰਜਰਾ ਆਦਿ ਲਗਾਇਆ ਜਾਵੇਗਾ ਤਾਂ ਜੋ ਖੂੰਖਾਰ ਕਿਸਮ ਦੇ ਜਾਨਵਰਾਂ ਨੂੰ ਕਾਬੂ ਕੀਤਾ ਜਾ ਸਕੇ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



