HOME ਖਾਦ ਵਿਕਰੇਤਾਵਾਂ (ਹੋਲਸੇਲਰਾਂ) ਨਾਲ ਖਾਦਾਂ ਦੀ ਟੈਗਿੰਗ, ਸਟਾਕਿੰਗ ਅਤੇ ਪੌਸ ਮਸ਼ੀਨਾਂ ਸਬੰਧੀ...

ਖਾਦ ਵਿਕਰੇਤਾਵਾਂ (ਹੋਲਸੇਲਰਾਂ) ਨਾਲ ਖਾਦਾਂ ਦੀ ਟੈਗਿੰਗ, ਸਟਾਕਿੰਗ ਅਤੇ ਪੌਸ ਮਸ਼ੀਨਾਂ ਸਬੰਧੀ ਕੀਤੀ ਮੀਟਿੰਗ

ਖਾਦਾਂ ਦੀ ਕਾਲਾਬਜਾਰੀ ਨਾ ਕਰਨ ਅਤੇ ਨਿਰਧਾਰਤ ਰੇਟ ਉਤੇ ਹੀ ਖਾਦਾਂ ਦੀ ਵਿਕਰੀ ਕਰਨ ਸਬੰਧੀ ਕੀਤੀ ਹਦਾਇਤ
ਲੋੜੀਂਦੀ ਸਮੱਗਰੀ ਹੀ ਕਿਸਾਨਾਂ ਨੂੰ ਦਿੱਤੀ ਜਾਵੇ, ਬੇਲੋੜੀਂਆਂ ਵਸਤਾਂ ਨਾ ਦਿੱਤੀਆਂ ਜਾਣ: ਮੁੱਖ ਖੇਤੀਬਾੜੀ ਅਫਸਰ 
ਨਵਾਂਸ਼ਹਿਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋ ਜਾਰੀ ਨਿਰਦੇਸ਼ਾ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ ਰਾਜੇਸ਼ ਕੁਮਾਰ ਸ਼ਰਮਾਂ ਨੇ ਖਾਦਾਂ ਦੀ ਟੈਗਿੰਗ, ਸਟਾਕਿੰਗ ਅਤੇ ਪੌਸ ਮਸ਼ੀਨਾਂ ਦੇ ਸੰਬੰਧ ਵਿਚ ਖਾਦ ਵਿਕਰੇਤਾਵਾਂ (ਹੋਲਸੇਲਰਾਂ) ਨਾਲ ਮੀਟਿੰਗ ਕੀਤੀ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਕਰਦਿਆਂ ਨਿਰੰਤਰ ਖਾਦ ਦੇ ਭੰਡਾਰਣ ਸਬੰਧੀ ਸਮੀਖਿਆ ਕੀਤੀ ਜਾ ਰਹੀ ਹੈ।ਉਨ੍ਹਾਂ ਮੀਟਿੰਗ ਦੋਰਾਨ ਹਦਾਇਤ ਕੀਤੀ ਕਿ ਕਿਸੇ ਵੀ ਤਰ੍ਹਾਂ ਨਾਲ ਖਾਦਾਂ ਦੀ ਕਾਲਾਬਜਾਰੀ ਨਾ ਕੀਤੀ ਜਾਵੇ ਅਤੇ ਨਿਰਧਾਰਤ ਰੇਟ ਤੋਂ ਵੱਧ ਰੇਟਾਂ ਦੀ ਮੰਗ ਨਾ ਕੀਤੀ ਜਾਵੇ।ਬੈਠਕ ਦੌਰਾਨ ਮੁੱਖ ਖੇਤੀਬਾੜੀ ਅਫਸਰ ਨੇ ਹਦਾਇਤ ਕਰਦਿਆਂ ਕਿਹਾ ਕਿ ਯੂਰੀਆ ਖਾਦ ਨਾਲ ਕਿਸੇ ਵੀ ਤਰ੍ਹਾ ਦੀ ਟੈਗਿੰਗ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖਾਦਾਂ ਦੀ ਵੰਡ ਇਸ ਤਰ੍ਹਾਂ ਯਕੀਨੀ ਬਣਾਈ ਜਾਵੇ ਕਿ ਹਰੇਕ ਛੋਟੇ ਵੱਡੇ ਕਿਸਾਨ ਨੂੰ ਲੋੜ ਅਨੁਸਾਰ ਖਾਦ ਮੁਹੱਈਆ ਹੋ ਸਕੇ।ਉਨ੍ਹਾਂ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪ੍ਰਤੀ ਕਿਸਾਨ ਨੂੰ 10 ਤੋਂ ਵੱਧ ਬੈਗ ਖਾਦ ਦੇ ਨਾ ਦਿੱਤੇ ਜਾਣ ਤਾਂ ਜ਼ੋ ਹੋਰਨਾਂ ਕਿਸਾਨਾਂ ਨੂੰ ਖਾਦ ਦੀ ਕਿਲਤ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੋੜੀਂਦੀਆਂ ਖਾਦਾਂ ਦੀ ਵਿਕਰੀ ਹੀ ਕੀਤੀ ਜਾਵੇ, ਬੇਲੋੜੀਆਂ ਵਸਤਾਂ ਨਾ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਖਾਦ ਵਿਕਰੇਤਾ ਸਟਾਕ ਰਜਿਸਟਰ, ਲਾਇਸੰਸ, ਰਿਕਾਰਡ ਅਤੇ ਹੋਰ ਜਰੂਰੀ ਦਸਤਾਵੇਜ਼ ਮੁਕੰਮਲ ਰੱਖਣਾ ਲਾਜਮੀ ਬਣਾਉਣ।ਇਸ ਮੌਕੇ ਉਹਨਾਂ ਨਾਲ ਡਾ ਵਿਜੈ ਮਹੇਸ਼ੀ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ) ਸ਼ਹੀਦ ਭਗਤ ਸਿੰਘ ਨਗਰ, ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article20ਵੀਂ ਸਦੀ ਦਾ ਮਹਾਨ ਨਾਵਲਕਾਰ : ਪ੍ਰੋ: ਗੁਰਦਿਆਲ ਸਿੰਘ ਜਾਂ ਪੰਜਾਬੀ ਭਾਸ਼ਾ ਤੇ ਸਾਹਿਤ ਦਾ ਮਾਣ : ਪ੍ਰੋ: ਗੁਰਦਿਆਲ ਸਿੰਘ
Next articleਸਵੇਰ ਸਮੇਂ ਅਖਬਾਰਾਂ ਵੰਡਣ ਜਾ ਰਹੇ ਅਖਬਾਰ ਵਿਕ੍ਰੇਤਾ ‘ਤੇ ਤੇਂਦੂਏ ਦੇ ਬੱਚਿਆਂ ਨੇ ਹਮਲੇ ਦੀ ਕੀਤੀ ਕੋਸ਼ਿਸ਼