HOME ‍ਮਨਰੇਗਾ ਨੂੰ ਖ਼ਤਮ ਕਰਕੇ ਕੇਂਦਰ ਸਰਕਾਰ ਗਰੀਬਾਂ ਦੇ ਚੁੱਲ੍ਹੇ ਠੰਡੇ ਕਰਨ ਤੇ...

‍ਮਨਰੇਗਾ ਨੂੰ ਖ਼ਤਮ ਕਰਕੇ ਕੇਂਦਰ ਸਰਕਾਰ ਗਰੀਬਾਂ ਦੇ ਚੁੱਲ੍ਹੇ ਠੰਡੇ ਕਰਨ ਤੇ ਤੁਰੀ

ਕਮਲਜੀਤ ਸਿੰਘ ਚੱਕ 
10 ਜਨਵਰੀ ਨੂੰ ਸੰਗਰੂਰ ਵਿਖੇ ਕਾਂਗਰਸ ਪਾਰਟੀ ਨਰੇਗਾ ਰੁਜਗਾਰ ਦੇ ਹੱਕ ਵਿੱਚ ਡਟੇਗੀ – ਕਮਲਜੀਤ ਸਿੰਘ ਚੱਕ 
ਮਹਿਲ ਕਲਾਂ  (ਸਮਾਜ ਵੀਕਲੀ)  ( ਗੁਰਭਿੰਦਰ ਗੁਰੀ ) ਨਰੇਗਾ ਨੂੰ ਲੈ ਕੇ ਕੇਂਦਰ ਵੱਲੋਂ ਬਣਾਈ ਨਵੀਂ ਨੀਤੀ “ਜੀ ਰਾਮ ਜੀ” ਕਿਸੇ ਵੀ ਪੱਖ ਤੋਂ ਲੋਕਾਂ ਦੇ ਹੱਕ ਵਿੱਚ ਨਹੀਂ, ਜਿਸ ਤਰ੍ਹਾਂ ਪਹਿਲਾਂ ਕੇਂਦਰ ਵੱਲੋਂ ਲੋਕ ਵਿਰੋਧੀ ਫੈਂਸਲੇ ਲਏ ਗਏ ਇਹ ਫ਼ੈਸਲਾ ਵੀ ਉਹਨਾਂ ਵਰਗਾ ਹੀ ਹੈ ਤੇ 10 ਜਨਵਰੀ ਨੂੰ ਸੰਗਰੂਰ ਵਿਖੇ ਮਨਰੇਗਾ ਬਚਾਓ ਰੈਲੀ ਰਾਹੀਂ ਕਾਂਗਰਸ ਪਾਰਟੀ ਇਸਦਾ ਤਕੜਾ ਵਿਰੋਧ ਕਰਦੀ ਹੋਈ ਗਰੀਬਾਂ ਦੇ ਹੱਕ ਵਿੱਚ ਡਟੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਹਲਕਾ ਮਹਿਲ ਕਲਾਂ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਟਿਕਟ ਦੇ ਮੁੱਖ ਦਾਵੇਦਾਰ ਕਮਲਜੀਤ ਸਿੰਘ ਚੱਕ ਨੇ ਕੀਤਾ। ਉਹਨਾਂ ਕਿਹਾ ਕਿ ਦੇਸ਼ ਵਿੱਚ ਪਹਿਲਾਂ ਹੀ ਭਾਜਪਾ ਦੀ ਸਰਕਾਰ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ, ਭਾਜਪਾ ਦੀਆਂ ਨੀਤੀਆਂ ਦੇਸ਼ ਵਾਸੀਆਂ ਨੂੰ ਕੰਗਾਲ ਕਰ ਰਹੀਆਂ ਨੇ ਤੇ ਆਪਣੇ ਕੁਝ ਅਮੀਰ ਦੋਸਤਾਂ ਨੂੰ ਖੁਸ਼ ਕਰਨ ਤੇ ਲਾਗੂ ਹੁੰਦੀਆਂ ਹਨ। ਹੁਣ ਮਨਰੇਗਾ ਨੂੰ ਖ਼ਤਮ ਕਰਕੇ ਇਕ ਨਵੀਂ ਸਕੀਮ ਇਹਨਾਂ ਵੱਲੋਂ ਲਿਆਈ ਗਈ ਹੈ ਉਹ ਗਰੀਬ ਮਜ਼ਦੂਰ ਵਰਗ ਨੂੰ ਹੋਰ ਵੀ ਪ੍ਰੇਸ਼ਾਨ ਤੇ ਕੰਮ ਤੋਂ ਵਾਂਝਾ ਕਰੇਗੀ। ਪਹਿਲਾਂ ਮਨਰੇਗਾ ਵਿੱਚ 10 ਪ੍ਰਤੀਸ਼ਤ ਸੂਬਾ ਸਰਕਾਰ ਦਿੰਦੀ ਸੀ 90 ਪ੍ਰਤੀਸ਼ਤ ਕੇਂਦਰ ਦਿੰਦਾ ਸੀ। ਪਰ ਹੁਣ ਕੇਂਦਰ 60/40 ਦੀ ਗੱਲ ਕਰ ਰਿਹਾ ਕਿ 60 ਪ੍ਰਤੀਸ਼ਤ ਕੇਂਦਰ ਅਤੇ 40 ਪ੍ਰਤੀਸ਼ਤ ਸੂਬਾ ਸਰਕਾਰ ਦਵੇਗੀ। ਕਮਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੂਬਾ ਸਰਕਾਰ ਤਾਂ ਪਹਿਲਾਂ ਹੀ ਕਰਜਾ ਲੈਕੇ ਵੈਂਟੀਲੇਟਰ ਦੇ ਚੱਲ ਰਹੀ ਹੈ ਇਹ ਕਿੱਥੋਂ ਚਾਲੀ ਫ਼ੀਸਦੀ ਹਿੱਸਾ ਪਾ ਕੇ ਲੋਕਾਂ ਨੂੰ ਰੁਜਗਾਰ ਦੇ ਦੇਵੇਗੀ ਇਸ ਨਾਲ ਨਤੀਜਾ ਇਹ ਹੋਵੇਗਾ ਕੇ ਨਰੇਗਾ ਬੰਦ ਹੋ ਜਾਵੇਗੀ । ਪੰਜਾਬ ਸਰਕਾਰ ਤੇ ਕਟਾਕਸ਼ ਕਰਦਿਆਂ ਕਮਲਜੀਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਇਸ ਸਰਕਾਰ ਨੇ ਸੂਬੇ ਸਿਰ ਹੋਰ ਵੀ ਕਰਜਾ ਵਧਾ ਦਿੱਤਾ ਹੈ। ਜਿਸ ਕਾਰਨ ਇਹ ਪੈਸੇ ਸੂਬੇ ਸਰਕਾਰ ਵੱਲੋਂ ਦੇਣੇ ਵਸ ਦੀ ਗੱਲ ਨਹੀਂ। ਆਉਣ ਵਾਲੀ 10 ਜਨਵਰੀ ਨੂੰ ਸੰਗਰੂਰ ਵਿਖੇ ਕਾਂਗਰਸ ਪਾਰਟੀ ਵੱਲੋਂ ਮਨਰੇਗਾ ਬਚਾਓ ਮੁਹਿੰਮ ਤਹਿਤ ਵੱਡੀ ਰੋਸ਼ ਰੈਲੀ ਵੀ ਰੱਖੀ ਗਈ ਹੈ। ਜਿਸ ਵਿੱਚ ਵਿਧਾਨ ਸਭਾ ਹਲਕੇ ਤੋਂ ਵੱਡੇ ਇਕੱਠ ਦੇ ਰੂਪ ਵਿੱਚ ਸ਼ਾਮਿਲ ਹੋਵਾਂਗੇ ਜਿਸ ਨਾਲ ਕੇਂਦਰ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਜਾਏਗੀ ਕਿ ਜਿਹੜੀ ਸਕੀਮ ਉਹ ਲਿਆ ਰਹੇ ਨੇ ਉਹ ਬਿਲਕੁਲ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਪਿੰਡ ਕਿਸ਼ਨਪੁਰ ਵਿਖੇ 1 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਪੁਲੀ ਦਾ ਉਦਘਾਟਨ
Next articleਨਸ਼ੀਲੀ ਗੋਲੀਆਂ ਸਮੇਤ 1ਕਾਬੂ