HOME ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ...

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ : ਡਾ ਐਮ ਜਮੀਲ ਬਾਲੀ

2
ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) – ਕੋਹਲੀ ਸਪੋਰਟਸ ਕਲੱਬ ਵੱਲੋਂ 9ਵਾਂ ਕੁਸ਼ਤੀ ਦੰਗਲ ਮੁਹੱਲਾ ਨੀਲ ਕੰਠ, ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਸ ਵਿੱਚ ਪੰਜਾਬ, ਹਿਮਾਚਲ, ਨੇਪਾਲ, ਹਰਿਆਣਾ, ਇਰਾਨ ਅਤੇ ਜੰਮੂ ਤੋਂ ਵੱਡੀ ਗਿਣਤੀ ਵਿੱਚ ਪਹਿਲਵਾਨਾਂ ਨੇ ਹਿੱਸਾ ਲਿਆ। ਭਾਰੀ ਗਿਣਤੀ ਵਿੱਚ ਲੋਕਾਂ ਨੇ ਇਹਨਾਂ ਕੁਸ਼ਤੀਆਂ ਦਾ ਆਨੰਦ ਮਾਣਿਆ। ਇਸ ਮੌਕੇ ਡਾ. ਮੁਹੰਮਦ ਜ਼ਮੀਲ ਬਾਲੀ,ਵਿਧਾਇਕ ਹੁਸ਼ਿਆਰਪੁਰ  ਪਵਨ ਕੁਮਾਰ ਆਦਿਆ, ਬਾਬਾ ਹਰਦੇਵ ਸਿੰਘ, ਵਿਸ਼ਵਨਾਥ ਬੰਟੀ ਅਤੇ ਖੁਰਸ਼ੀਦ ਅਹਿਮਦ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਛੋਟਾ ਸੁਦਾਮਾ ਹੁਸ਼ਿਆਰਪੁਰ ਅਤੇ ਇਰਫਾਨ ਇਰਾਨ ਵਿਚਕਾਰ ਹੋਇਆ, ਜਿਸ ਵਿੱਚ ਹੁਸ਼ਿਆਰਪੁਰ ਦਾ ਛੋਟਾ ਸੁਦਾਮਾ ਜੇਤੂ ਰਿਹਾ। ਇਸ ਮੌਕੇ ਬੋਲਦਿਆਂ ਡਾ. ਮੁਹੰਮਦ ਜ਼ਮੀਲ ਬਾਲੀ ਨੇ ਕਿਹਾ ਕਿ ਨੌਜਵਾਨ ਬੱਚਿਆਂ ਦਾ ਖੇਡਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ, ਇਸ ਨਾਲ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ। ਕੋਹਲੀ ਸਪੋਰਟਸ ਕਲੱਬ ਵੱਲੋਂ ਵਕੀਲ ਮੁਹੰਮਦ (ਸੁਰਮੂ ਪਹਿਲਵਾਨ), ਨਵਾਬ ਪਹਿਲਵਾਨ (ਕੌਂਸਲਰ), ਦੀਪਾ ਸਰਪੰਚ, ਖਲੀਲ ਅਹਿਮਦ, ਅਨੁਭਵ ਅਰੋੜਾ, ਰਾਜ ਬਾਬਾ ਜੀ, ਰਹਿਮਤ ਅਲੀ, ਮੁਸ਼ਤਾਕ ਲੋਹਾਰਾ, ਰਵੀ ਬਾਬਾ, ਹਾਜੀ ਲਾਲ ਹੁਸੈਨ, ਜਾਂਘ ਪਡੋਰੀ, ਮੁਰੀਦ ਹੁਸੈਨ, ਰਿਆਜ਼ ਖਾਨ, ਅਕਰਮ, ਬਿੱਲਾ, ਨੈਂਕੂ ਅਜਨੋਹਾ, ਵੀਰੇਂਦਰ ਅਸਲਪੁਰ, ਪੌਲਾ ਪਹਿਲਵਾਨ, ਰਾਕੇਸ਼ ਪਹਿਲਵਾਨ, ਨੌਨੀ ਪਹਿਲਵਾਨ, ਜੌਤੀ ਫੁਰਦਾ, ਬਿੱਟੂ ਭਾਰਤ ਨਗਰ, ਧਿਆਨਾ ਕੌਂਸਲਰ, ਮੰਗਾ ਬਾਗਪੁਰ, ਬਾਸ਼ਾ, ਗੁਲਾਬ ਦੀਨ, ਬਾਬਾ ਮੈਹਤਪੁਰ, ਹਰਮਨ ਡਗਾਨਾ, ਜੋਤੀ, ਨੂਰ ਆਲਮ, ਹਰੀਸ਼ ਅਰੋੜਾ, ਜੀਤਾ ਚੱਕ ਗੁਜਰਾਂ, ਸਵਾਰ ਦੀਨ ਆਦਿ ਸ਼ਾਮਲ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਸਕੂਲ ਦੇ ਕਾਰਜ ਨੂੰ ਨੰਬਰਦਾਰ ਚਾੜ੍ਹਨਗੇ ਨੇਪੜੇ, ਵਿਧਾਇਕ ਹੈ ਬੇਬੱਸ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ
Next articleਕੋਲੇ ਵਾਲੀ ਅੰਗੀਠੀ,ਹੀਟਰ,ਜਾ ਅੱਗ ਬਾਲ ਕੇ ਬੰਦ ਕਮਰਿਆਂ ਵਿਚ ਸੌਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ : ਡਾ ਹਰਜੀਤ ਸਿੰਘ