HOME ਕੋਲੇ ਵਾਲੀ ਅੰਗੀਠੀ,ਹੀਟਰ,ਜਾ ਅੱਗ ਬਾਲ ਕੇ ਬੰਦ ਕਮਰਿਆਂ ਵਿਚ ਸੌਣ ਤੋਂ ਪਰਹੇਜ਼...

ਕੋਲੇ ਵਾਲੀ ਅੰਗੀਠੀ,ਹੀਟਰ,ਜਾ ਅੱਗ ਬਾਲ ਕੇ ਬੰਦ ਕਮਰਿਆਂ ਵਿਚ ਸੌਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ : ਡਾ ਹਰਜੀਤ ਸਿੰਘ

1
ਡਾ ਹਰਜੀਤ ਸਿੰਘ

ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ) – ਕੋਲੇ ਵਾਲੀ ਅੰਗੀਠੀ, ਹੀਟਰ, ਜਾਂ ਕਿਸੇ ਵੀ ਤਰ੍ਹਾਂ ਦੇ ਬਾਲਣ ਵਾਲੀ ਅੱਗ ਬਾਲ ਕੇ ਬੰਦ ਕਮਰਿਆਂ ਵਿਚ ਸੌਣ ਤੋਂ ਸਖ਼ਤੀ ਨਾਲ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਅਣਗਹਿਲੀ ਜੀਵਨ ਲਈ ਗੰਭੀਰ ਸਮੱਸਿਆ ਪੈਦਾ ਕਰਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਐਸਐਸ ਮੈਡੀਸਿਟੀ ਹਸਪਤਾਲ ਮੁਕੇਰੀਆਂ ਦੇ ਐਮਡੀ ਡਾਕਟਰ ਹਰਜੀਤ ਸਿੰਘ ਨੇ ਸਾਡੇ ਪੱਤਰਕਾਰ ਨਾਲ ਇੱਕ ਮੁਲਾਕਾਤ ਦੌਰਾਨ ਕੀਤਾ ਉਹਨਾਂ ਕਿਹਾ ਕਿ ਅੰਗੀਠੀਆਂ ਅਤੇ ਬਾਲਣ-ਅਧਾਰਿਤ ਹੀਟਰਾਂ ਵਿਚੋਂ ਜਹਿਰੀਲੀ ਗੈਸ ਨਿਕਲਦੀ ਹੈ, ਜੋ ਕਿ ਕਈ ਵਾਰ ਜਾਨ ਲੇਵਾ ਵੀ ਹੁੰਦੀ ਹੈ। ਉਹਨਾਂ ਕਿਹਾ ਜਦੋਂ ਇਨ੍ਹਾਂ ਨੂੰ ਬੰਦ ਕਮਰਿਆਂ ਵਿਚ ਵਰਤਿਆ ਜਾਂਦਾ ਹੈ, ਤਾਂ ਇਹ ਗੈਸ ਤੇਜ਼ੀ ਨਾਲ ਇਕੱਠੀ ਹੋ ਜਾਦੀ ਹੈ ਅਤੇ ਸਾਹ ਲੈਣ ਵਿਚ ਔਖਿਆਈ ਆਉਂਦੀ ਹੈ ਅਤੇ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਤੇਜ਼ ਸਿਰ ਦਰਦ ਹੋਣ ਲੱਗ ਜਾਂਦੀ ਹੈ ਇੱਥੇ ਤੱਕ ਕਿ ਬੰਦਾ ਬੇਹੋਸ਼ ਹੋ ਜਾਂਦਾ ਹੈ ਅਤੇ  ਦਮ ਘੁੱਟਣ ਦਾ ਕਾਰਨ ਬਣਦੀ ਹੈ, ਜਿਸ ਨਾਲ ਤੁਰੰਤ ਮੌਤ ਵੀ ਹੋ ਸਕਦੀ ਹੈ ! ਉਨ੍ਹਾਂ ਕਿਹਾ ਕਿ ਆਮ ਲੋਕਾਂ ਲਈ ਬਚਾਅ ਸਬੰਧੀ ਜ਼ਰੂਰੀ ਸੁਰੱਖਿਆ ਹਦਾਇਤਾਂ ਹਨ ਕਿ ਜਦੋਂ ਅੰਗੀਠੀ, ਕੋਲੇ ਦਾ ਚੁੱਲ੍ਹਾ, ਜਾਂ ਬਾਲਣ-ਅਧਾਰਿਤ ਹੀਟਰ ਲਗਾਇਆ ਹੋਵੇ ਤਾਂ ਕਦੇ ਵੀ ਬੰਦ ਕਮਰੇ ਵਿਚ ਸੌਣ ਦੀ ਕੋਸ਼ਿਸ ਨਾ ਕੀਤੀ ਜਾਵੇ ! ਉਹਨਾਂ ਕਿਹਾ ਕਿ ਕਮਰੇ ਵਿਚ ਕੋਈ ਗੈਸ ਵਾਲਾ ਯੰਤਰ ਵਰਤਿਆ ਜਾ ਰਿਹਾ ਹੋਵੇ ਤਾ ਉਸ ਵਿਚ ਹਮੇਸ਼ਾ ਸਹੀ ਅਤੇ ਲੋੜੀਂਦੀ ਹਵਾ ਨੂੰ ਯਕੀਨੀ ਬਣਾਇਆ ਜਾਵੇ। ਇਹੋ ਜਿਹੇ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਦਾ ਖ਼ਾਸ ਧਿਆਨ ਰੱਖਿਆ ਜਾਵੇ। ਉਹਨਾਂ ਕਿਹਾ ਕਿ ਐਮਰਜੈਂਸੀ ਦੀ ਸਥਿਤੀ ਦੌਰਾਨ ਜੇਕਰ ਚੱਕਰ ਆਉਣੇ,ਸ਼ੁਰੂ ਹੋ ਜਾਣ ਸਿਰ ਦਰਦ ਜਾਂ ਸਾਹ ਲੈਣ ਵਿਚ ਮੁਸ਼ਕਲ ਵਰਗੇ ਲੱਛਣ ਮਹਿਸੂਸ ਹੁੰਦੇ ਹੋਣ, ਤਾਂ ਤੁਰੰਤ ਉਕਤ ਵਿਅਕਤੀ ਨੂੰ ਤਾਜ਼ੀ ਹਵਾ ਵਿਚ ਲਿਜਾਇਆ ਜਾਵੇ ! ਅਤੇ ਬਿਨਾਂ ਦੇਰੀ ਡਾਕਟਰੀ ਮਦਦ ਲਈ ਜਾਵੇ। ਉਹਨਾ ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਸਲਾਹ ਨੂੰ ਪੂਰੀ ਗੰਭੀਰਤਾ ਨਾਲ ਲੈਣ ਅਤੇ ਖਾਸ ਤੌਰ ‘ਤੇ ਪੇਂਡੂ ਖੇਤਰਾਂ ਵਿਚ, ਕੀਮਤੀ ਮਨੁੱਖੀ ਜੀਵਨ ਦੇ ਕਿਸੇ ਵੀ ਨੁਕਸਾਨ ਨੂੰ ਰੋਕਣ ਲਈ ਪਰਿਵਾਰਕ ਮੈਂਬਰਾਂ, ਗੁਆਂਢੀਆਂ ਅਤੇ ਭਾਈਚਾਰੇ ਵਿਚ ਇਸ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ : ਡਾ ਐਮ ਜਮੀਲ ਬਾਲੀ
Next articleਮੰਗੂ ਰਾਮ ਮੁਗੋਵਾਲੀਆ ਦੇ ਜਨਮ ਦਿਨ ਤੇ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਹੋਇਆ ਸੰਗਤਾਂ ਦਾ ਵਿਸ਼ਾਲ ਇਕੱਠ