HOME 2 ਜਨਵਰੀ 2026 ਨੂੰ ਬਸਪਾ ਹੁਸ਼ਿਆਰਪੁਰ ਵਿਖੇ ਵਰਕਰ ਅਤੇ ਸਮਰਥਕ ਸਭ ਹੁੰਮ...

2 ਜਨਵਰੀ 2026 ਨੂੰ ਬਸਪਾ ਹੁਸ਼ਿਆਰਪੁਰ ਵਿਖੇ ਵਰਕਰ ਅਤੇ ਸਮਰਥਕ ਸਭ ਹੁੰਮ ਹੁਮਾ ਕੇ ਪਹੁੰਚਣਗੇ –ਐਡਵੋਕੇਟ ਪਲਵਿੰਦਰ ਮਾਨਾਂ

ਚੱਬੇਵਾਲ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਜਿਲਾ ਹੋਸ਼ਿਆਰਪੁਰ ਵਲੌ 2 ਜਨਵਰੀ 2025 ਨੂੰ ਹੋਣ ਵਾਲੇ ਧਰਨਾ ਪ੍ਰਦਰਸ਼ਨ ਦੇ ਸਬੰਧ ਵਿੱਚ ਅੱਜ ਹਲਕਾ ਚੱਬੇਵਾਲ ਦੇ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾ ਜੀ ਨੇ ਆਗੂ ਸਹਿਬਾਨ ਦੇ ਨਾਲ ਆਪਸੀ ਵਿਚਾਰ ਕਿਤੇ ਅਤੇ ਧਰਨੇ ਨੂੰ ਸਫਲ ਕਰਨ ਦੇ ਲਈ ਗੱਡੀਆਂ ਦਾ ਪ੍ਰਬੰਧ ਕਰਨ ਦੀ ਜੁੰਮੇਵਾਰੀ ਆਗੂਆਂ ਦੀ ਲਗਾਈ । ਆਏ ਹੋਏ ਆਗੂ ਸਹਿਬਾਨ ਨੇ ਵਿਸ਼ਵਾਸ ਦਿਵਾਇਆ ਕਿ ਹਲਕਾ ਚੱਬੇਵਾਲ ਵਿੱਚੋ ਵੱਧ ਤੋਂ ਵੱਧ ਵਰਕਰ ਸਾਥੀ ਧਰਨੇ ਵਿੱਚ ਪੁਹੰਚ ਕੇ ਹਾਜਰੀ ਲਗਵਾਉਣਗੇ । ਇਸ ਮੌਕੇ ਬਸਪਾ ਆਗੂ ਸੋਮ ਨਾਥ ਬੋਹਣ ਜੀ ਨੇ ਵੀ ਪਿੰਡ ਬੋਹਣ ਵਿਖੇ ਮੀਟਿੰਗ ਕਰਵਾਈ ਅਤੇ ਵੱਡੇ ਕਾਫਲੇ ਨਾਲ ਧਰਨੇ ਵਿੱਚ ਪੁਹੰਚਨ ਦਾ ਵਿਸ਼ਵਾਸ ਦਿਵਾਇਆ । ਇਸ ਮੌਕੇ ਆਗੂ ਸਹਿਬਾਨ ਵਿਚ ਰਾਕੇਸ਼ ਕਿਟੀ ਜੀ, ਸ ਦਵਿੰਦਰ ਸਿੰਘ ਬਾਹੋਵਾਲ ਜੀ, ਵਿਕੀ ਬੰਗਾ ਜੀ BVF, ਬਲਵੰਤ ਸਹਿਗਲ ਜੀ, ਸੋਮ ਨਾਥ ਬੋਹਣ ਜੀ, ਡਾਕਟਰ ਹਰਨੇਕ ਸਿੰਘ ਜੀ, ਰਾਜੇਸ਼ ਭੁੰਨੋ ਜੀ, ਰਾਜਨ ਅਤੇ ਹੈਰੀ ਆਦਿ ਹਾਜਰ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article500 ਬਹੁਜਨ ਸਮਾਜ ਦੇ ਯੋਧਿਆਂ ਨੇ 28000 ਪੇਸ਼ਵਾ ਸੈਨਾ ਨੂੰ ਮੂੰਹ ਦੀ ਖਾਣੀ ਪਈ ਸੀ
Next articleਆਓ ਆਪਾਂ ਸਾਰੇ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਬਣਾਈਏ –ਦਿਲਬਾਗ ਸਿੰਘ ਬਾਗੀ