ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਦੱਸਣਾ ਚਾਹਾਗਾ ਕਿ ਇਸ ਕੜਾਕੇ ਦੀ ਠੰਡ ਵਿੱਚ ਵੀ ਲਹੂ ਗਰਮ ਸੀ ਜਦੋਂ ਲੱਗਭੱਗ ੨ ਸਦੀਆ ਪਹਿਲਾਂ ਸਮਾਂ 01 ਜਨਵਰੀ 1818 ਮਹਾਰਾਸ਼ਟਰ ਦੇ ਪੂਨੇ ਜਿਲ੍ਹੇ ਦੇ ਭੀਮਾ ਕੋਰੇ ਗਾਓ ਪਿੰਡ ਦੇ ਨਜ਼ਦੀਕ ਇਤਿਹਾਸਕ ਯੁੱਧ ਦੌਰਾਨ ਬਹੁਜਨ ਸਮਾਜ ਦੇ 500 ਮਹਾਰ ਸੂਰਵੀਰ ਯੋਧਿਆਂ ਵੱਲ੍ਹੋ ਪੇਸ਼ਵਾ ਦੀ 28,000 ਗਿਣਤੀ ਦੀ ਸੈਨਾ ਤੇ ਲੋਹਾ ਮਨਾਇਆ ਸੀ । ਇਹ ਲੜ੍ਹਾਈ ਮਹਾਰਾ ਦੀ ਸੱਤਾ ਤੇ ਕਾਬਿਜ ਹੋਣ ਦੀ ਨਹੀਂ ਸੀ ਸਗੋਂ ਪੇਸ਼ਵਾ ਰਾਜ ਵਿੱਚ ਦਲਿਤਾ ਤੇ ਹੋ ਰਹੇ ਅੱਤਿਆਚਾਰ ਦੀ ਲੜ੍ਹਾਈ ਸੀ! ਉਨ੍ਹਾਂ ਦੇ ਮਾਣ ਸੰਨਮਾਣ ਤੇ ਸਮਾਜਿਕ ਹੱਕ ਦੀ ਲੜ੍ਹਾਈ ਸੀ, ਜੋ ਕਿ ਬਰਾਹਮਵਾਦ ਸੋਚ ਦੇ ਖਿਲਾਫ ਸੀ ! ਬਰਾਹਮਣ ਪੇਸ਼ਵਾ ਨੇ ਮਰਾਠਾ ਤੋ ਧੋਖੇ ਨਾਲ ਪੇਸ਼ਵਾਈ ਖੋ ਲਈ ਤੇ ਸੱਤਾ ਤੇ ਖੁੱਦ ਨੂੰ ਕਬਜ ਕਰ ਲਿਆ ਤੇ ਆਪਣੇ ਰਾਜ ਵਿੱਚ ਅਸਲ ਵਿੱਚ ਮਨੂੰ ਸਿਮਰਤੀ ਲਾਗੂ ਕੀਤੀ, ਜਿਸ ਵਿੱਚ ਦਲਿਤਾਂ ਨੂੰ ਬਹੁਤ ਘ੍ਰਿਣਾ ਨਾਲ ਦੇਖਿਆ ਜਾਦਾਂ ਸੀ ! ਮਹਾਰ ਸਵੇਰੇ ਸ਼ਾਮ ਘਰ ਤੋ ਬਾਹਰ ਨਹੀ ਜਾ ਸਾਕਦੇ ਸੀ, ਸਿਰਫ ਦੁਪਹਿਰ ਵਕਤ ਹੀ ਘਰ ਤੋ ਬਾਹਰ ਜਾ ਸਕਦੇ ਸੀ ,ਕਿਉਕਿ ਦੁਪਹਿਰ ਵਕਤ ਪਰਸ਼ਾਈ ਛੋਟੀ ਹੁੰਦੀ ਹੈ! ਪ੍ਰਸ਼ਾਈ ਬ੍ਰਾਹਮਣ ਤੇ ਨਾ ਪੈ ਜਾਵੇ ਇਸ ਕਰਕੇ ਦਲਿਤਾ ਦਾ ਘਰ ਤੋ ਬਾਹਰ ਨਿਕਲਣ ਦਾ ਸਮਾਂ ਅਲੱਗ ਰੱਖਿਆ ਗਿਆ! ਦਲਿਤਾ ਪਿੱਛੇ ਝਾੜੂ ਬੰਨਿਆ ਗਿਆ ਤਾ ਕਿ ਪੈਰਾ ਦੇ ਨਿਸ਼ਾਨ ਮਿਟਦੇ ਰਹਿਣ, ਅੱਗੇ ਹਾਂਡੀ ਸੀ ਤਾ ਕਿ ਜੋ ਉਹ ਜਮੀਨ ਤੇ ਥੁੱਕ ਸੁੱਟਣ ਉਸ ਨਾਲ ਬ੍ਰਾਹਮਣ ਪਰਦੂਸ਼ਿਤ ਨਾ ਹੋਣ ਤੇ ਦਲਿਤਾ ਦੇ ਪੈਰਾ ਵਿੱਚ ਘੂਗਰੂ ਬੰਨੇ ਤਾ ਕੀ ਅਪਵਿਤਰ ਹੋਣ ਤੋ ਬ੍ਰਾਹਮਣ ਦੁੂਰ ਤੋ ਅਲਰਟ ਹੋ ਜਾਣ!
ਸੋ ਅੱਜ ਬਹੁਜਨ ਸਮਾਜ਼ ਨੂੰ ਨਵੇਂ ਸਾਲ ਦੀ ਖੁਸ਼ੀ ਦੇ ਨਾਲ ਨਾਲ ਭੀਮਾਂ ਕੋਰੇ ਗਾਂਵ ਵਰਗੇ ਮਹਾਨ ਇਤਹਾਸ ਤੋ ਜਾਣੂ ਹੋਣ ਦੀ ਜਰੂਰਤ ਹੈ।
ਅਮਰਜੀਤ ਬੰਗੜ, ਨਿਉਜੀਲੈਡ
https://play.google.com/store/apps/details?id=in.yourhost.samajweekly



