ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਬਰਨਾਲਾ ਦੇ ਸਾਹਿਤਕਾਰ ਅਤੇ ਆਲੋਚਕ ਤੇਜਿੰਦਰ ਚੰਡਿਹੋਕ ਦੀ ਨਵੀਂ ਪੁਸਤਕ ਦਾ ਲੋਕ ਅਰਪਣ ਪ੍ਰੀਤ ਸਾਹਿਤ ਸਦਨ, ਲੁਧਿਆਣਾ ਵੱਲੋਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਦਨ ਦੇ ਪ੍ਰਧਾਨ ਮਨੋਜ ਕੁਮਾਰ ਪ੍ਰੀਤ ਨੇ ਦੱਸਿਆ ਕਿ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ ਦੇ ਬਾਨੀ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਦੇ ਪੰਜਾਬੀ ਮਿੰਨੀ ਕਹਾਣੀ ਸੰਗ੍ਰਹਿ “ਹਵਾ ਚ ਲਟਕਦੇ ਕਦਮ ” ਦਾ ਹਿੰਦੀ ਅਨੁਵਾਦ “ਹਵਾ ਮੇਂ ਗੂੰਜਤੇ ਹਰਫ਼” ਦਾ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਦਾ ਹਿੰਦੀ ਅਨੁਵਾਦ ਸੀਮਾ ਭਾਟੀਆ ਨੇ ਕੀਤਾ ਹੈ। ਯਾਦ ਰਹੇ ਇਹ ਪੁਸਤਕ ਪੰਜਾਬੀ ਵਿਚ ਸਾਲ 2020 ਵਿਚ ਪ੍ਰਕਾਸ਼ਿਤ ਹੋਈ ਸੀ। ਸਦਨ ਵੱਲੋਂ ਇਸ ਪੁਸਤਕ ਦੇ ਨਾਲ ਦੋ ਹੋਰ ਪੁਸਤਕਾਂ ਡਾਕਟਰ ਸੰਜੀਵ ਡਾਬਰ ਦੀ ਪੁਸਤਕ ਦਿਲ ਖੋਜਾ ਅਪਨਾ ਕਹਾਣੀ ਸੰਗ੍ਰਹਿ ਅਤੇ ਧਰਮਪਾਲ ਸਨੇਹੀ ਦਾ ਨਵਾਂ ਕਾਵਿ ਸੰਗ੍ਰਹਿ ਤੇਰੇ ਫੂਲ ਹੂਏ ਸਵੀਕਾਰ ਵੀ ਲੋਕ ਅਰਪਣ ਕੀਤੀਆਂ ਗਈਆਂ। ਇਹਨਾਂ ਸਾਰੀਆਂ ਪੁਸਤਕਾਂ ਉਪਰ ਮਮਤਾ ਜੈਨ, ਕਾਜਲ ਮਹਿਰ ਅਤੇ ਸੀਮਾ ਭਾਟੀਆ ਨੇ ਪੇਪਰ ਪੜ੍ਹੇ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰਾ ਡਾਕਟਰ ਗੁਰਚਰਨ ਕੌਰ ਕੋਚਰ ਨੇ ਕੀਤੀ। ਮੰਚ ਦਾ ਸੰਚਾਲਨ ਡਾਕਟਰ ਅਨੂੰ ਸ਼ਰਮਾ ਕੌਲ ਨੇ ਬਾਖ਼ੂਬੀ ਨਿਭਾਇਆ। ਇਸ ਮੌਕੇ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਗੋਪੀ ਜਮਾਲਪੁਰ, ਕੇਵਲ ਦੀਵਾਨਾ, ਮਨਿੰਦਰ ਸ਼ੌਂਕ, ਪੰਮੀ ਹਬੀਬ, ਕਵਿਤਾ ਡਾਬਰ, ਡਾਕਟਰ ਬਲਵਿੰਦਰ ਸਿੰਘ ਆਦਿ ਨੇ ਹਿੱਸਾ ਲਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


