
ਧਾਵੀ ਨਾਥ ਅਤੇ ਜਾਫੀ ਅਮਨ ਸੁਨਿਆਰਾ ਤੇ ਗਿੰਨੀ ਮਹਿਮਦਵਾਲ ਨੇ ਹਾਰਲੇ ਮੋਟਰਸਾਈਕਲ ਜਿੱਤੇ
ਫਰੀ ਕੂਪਨਾਂ ‘ਚ ਕਈਆਂ ਨੇ ਇਲੈਕਟਰੋਨਿਕ ਸਕੂਟਰੀਆਂ, ਐਲ. ਈ. ਡੀ. ਅਤੇ ਸਾਈਕਲ ਜਿੱਤੇ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਇੰਦਰਜੀਤ ਸਿੰਘ ਜੋਸਨ ਅਤੇ ਸਿਮਰਨਜੀਤ ਸਿੰਘ ਜੋਸਨ ਜਰਮਨ ਵੱਲੋਂ ਆਪਣੇ ਪਿਤਾ ਸਵਰਗਵਾਸੀ ਤਰਲੋਚਨ ਸਿੰਘ ਦੀ ਯਾਦ ਵਿੱਚ ਪੰਜਵਾਂ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਪਿੰਡ ਤਲਵੰਡੀ ਚੌਧਰੀਆਂ ਲਾਲਾਂ ਵਾਲੇ ਪੀਰ ਸਟੇਡੀਅਮ ਵਿੱਚ ਕਰਵਾਇਆ ਗਿਆ। ਜਿਸ ਵਿੱਚ ਕਬੱਡੀ ਦੀਆਂ ਅੱਠ ਨਾਮਵਰ ਕਲੱਬਾਂ ਨੇ ਭਾਗ ਲਿਆ ਜਦ ਕਿ ਪੇਂਡੂ ਪੱਧਰ ਦੀਆਂ ਛੇ ਕਬੱਡੀ ਟੀਮਾਂ ਦੇ ਫਸਵੇਂ ਮੁਕਾਬਲੇ ਹੋਏ। ਓਪਨ ਕਬੱਡਾਂ ਦਾ ਫਾਈਨਲ ਮੁਕਾਬਲਾ ਉੱਤਮ ਵੀਰ ਕਲੱਬ ਮਹਿਮਦਵਾਲ ਅਤੇ ਮਾਲਵਾ ਲਾਈਨਜ ਕਲੱਬ ਵਿਚਕਾਰ ਹੋਇਆ। ਹਾਫ ਟਾਈਮ ਤੱਕ ਮੁਕਾਬਲਾ ਬਰਾਬਰ ਚਲਦਾ ਰਿਹਾ, ਮੁਕਾਬਲਾ ਜਿੱਤਣ ਲਈ ਹਰਮਨ ਬੁਲਟ ਅਤੇ ਗੁਰਲਾਲ ਧਾਵੀ ਦੀਆਂ ਰੇਡਾਂ,ਗਿਨੀ ਮਹਿਮਦਵਾਲ ਅਤੇ ਅਮਨ ਸੁਨਿਆਰੇ ਦੇ ਲਾਏ ਜਪਿਆਂ ਸਦਕ ਮੁਕਾਬਲਾ 38 ਦੇ ਮੁਕਾਬਲੇ 34 ਅੰਕਾਂ ਨਾਲ ਜਿੱਤਿਆ। ਜੇਤੂ ਟੀਮ ਨੂੰ ਜੋਸਨ ਭਰਾਵਾਂ ਵੱਲੋਂ ਢਾਈ ਲੱਖ ਰੁਪਏ ਨਾਲ ਅਤੇ ਉਪਜੇਤੂ ਟੀਮ ਨੂੰ ਕਮਲਜੀਤ ਸਿੰਘ ਕਾਲਾ ਜਰਮਨ ਵੱਲੋਂ ਦੋ ਲੱਖ ਰੁਪਏ ਨਾਲ ਨਿਵਾਜਿਆ ਗਿਆ। ਪਿੰਡ ਪੱਧਰ ਦੀ ਜੇਤੂ ਟੀਮ ਰਸੂਲਪੁਰ ਨੂੰ 51000 ਹਜਾਰ ਰੁਪਏ ਤੇ ਉਪਜੇਤੂ ਟੀਮ ਤਲਵੰਡੀ ਚੌਧਰੀਆਂ ਨੂੰ 41000 ਹਜਾਰ ਰੁਪਏ ਨਾਲ ਪ੍ਰਬੰਧਕਾਂ ਵੱਲੋਂ ਨਵਾਜਿਆ ਗਿਆ। ਬੈਸਟ ਧਾਵੀ ਨਾਥ ਅਤੇ ਜਾਫੀ ਅਮਨ ਸੁਨਿਆਰਾ ਅਤੇ ਗਿੰਨੀ ਮਹਿਮਦਵਾਲ ਸਾਂਝੇ ਤੌਰ ਹਾਰਲੇ ਮੋਟਰਸਾਈਕਲ ਜਿੱਤੇ। ਇਸ ਮੌਕੇ ਤੇ ਐਨਆਰਆਈ ਵੀਰਾਂ, ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਅਤੇ ਵਿਸ਼ੇਸ਼ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਭੁਪਿੰਦਰ ਸਿੰਘ ਭਿੰਦਾ ਕਬੱਡੀ ਖਿਡਾਰੀ ਨੂੰ 21000 ਨਾਲ ਪ੍ਰਬੰਧਕਾਂ ਵੱਲੋਂ ਅਤੇ ਸਰਬਜੀਤ ਸਿੰਘ ਸਾਬੀ ਸਪੇਨ ਵੱਲੋਂ 5100 ਨਾਲ ਕਬੱਡੀ ਖਿਡਾਰੀ ਵਿੱਕੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਬੱਡੀ ਮੈਚਾਂ ਨੂੰ ਨੇਪਰੇ ਚਾੜਨ ਵਿੱਚ ਅੰਤਰਰਾਸ਼ਟਰੀ ਰੈਫਰੀ ਤੁਰਲੋਕ ਸਿੰਘ ਮੱਲੀ ਅਤੇ ਪਰਮਜੀਤ ਡੀਪੀਈ ਟਿੱਬਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਜਦਕਿ ਕਮੈਂਟਰੀ ਵਿੱਚ ਅੰਤਰਰਾਸ਼ਟਰੀ ਕਮੈਂਟਰ ਰੁਪਿੰਦਰ ਜਲਾਲ, ਸੰਧੂ ਬਰਦਰਜ਼, ਗੁਰਦੇਵ ਮਿੱਠਾ, ਗੁਰਚਰਨ ਮੰਗੂਪੁਰ ਅਤੇ ਸੋਡੀ ਟਿੱਬਾ ਨੇ ਦਰਸ਼ਕਾਂ ਨੂੰ ਚਲਦੇ ਮੈਚਾਂ ਨਾਲ ਜੋੜੀ ਰੱਖਿਆ। ਸਿਮਰਨਜੀਤ ਸਿੰਘ ਜੋਸਨ, ਕਮਲਜੀਤ ਸਿੰਘ ਕਾਲਾ ਜਰਮਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਿਕਰਮਜੀਤ ਸਿੰਘ ਬਿੱਕਾ, ਨਬੀ ਮੜੀਆ, ਮਨਿੰਦਰ ਸਿੰਘ ਪ੍ਰਬੰਧਕਾਂ ਸਮੇਤ ਪਲਵਿੰਦਰ ਸਿੰਘ ਭਿੰਦਾ ਨੰਬਰਦਾਰ ਤੇ ਬਲਾਕ ਸੰਮਤੀ ਮੈਂਬਰ,ਸਰਪੰਚ ਬਲਵਿੰਦਰ ਸਿੰਘ ਲੱਡੂ, ਸਤਨਾਮ ਸਿੰਘ ਸਾਬੀ, ਕਮਲਜੀਤ ਸਿੰਘ, ਦਵਿੰਦਰ ਸਿੰਘ ਓਠੀ, ਲਖਵਿੰਦਰ ਸਿੰਘ ਲੱਖਾ, ਰਜਿੰਦਰ ਸਿੰਘ ਭਾਰਦ, ਸੁਖਦੇਵ ਸਿੰਘ, ਵੀਰਪਾਲ ਵਾਲੀਬਾਲ ਕੋਚ, ਸਰਬਜੀਤ ਸੱਬਾ ਸਾਰੇ ਮੈਂਬਰ ਪੰਚਾਇਤ, ਹਰਜੀਤ ਸਿੰਘ ਰਾਣਾ, ਲਵਲੀ ਓਠੀ, ਵਿਕਾਸ ਲਵ, ਪ੍ਰਿਤਪਾਲ ਸਿੰਘ ਜੋਸਨ ਆਦਿ ਵੱਲੋਂ ਵਿਸ਼ੇਸ਼ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਸਨਮਾਨ ਲੈਣ ਵਾਲਿਆਂ ਵਿੱਚ ਬਲਕਾਰ ਸਿੰਘ ਹਰਨਾਮਪੁਰ, ਸਰਪੰਚ ਸਰੂਪ ਸਿੰਘ ਭਰੋਆਣਾ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮਾ ਧੰਜੂ, ਕਿੰਦਾ ਬਿਹਾਰੀਪੁਰ, ਸਿਕੰਦਰ ਕਾਂਜਲੀ, ਸਾਧੂ ਸਿੰਘ ਤੇ ਕੁਲਦੀਪ ਸਿੰਘ ਡਡਵਿੰਡੀ, ਸਰੂਪ ਸਿੰਘ ਥਿੰਦ ਟਿੱਬਾ, ਸਿਕੰਦਰ ਸੈਦਪੁਰ ਆਦਿ ਸਨ। ਸਰਵਣ ਸਿੰਘ ਬਾਵਾ ਜੋਸਨ, ਸੋਢੀ ਸ਼ਹਿਰਿਆ, ਬਲਜੀਤ ਸਿੰਘ ਬੱਲੀ, ਪ੍ਰਮੋਦ ਕੁਮਾਰ ਸ਼ਾਹ, ਮਨਜੀਤ ਸਿੰਘ ਲਾਲੀ, ਜਸਵਿੰਦਰ ਸਿੰਘ ਤੁੜ, ਦਰਸ਼ਨ ਸਿੰਘ ਸੰਧੂ ਤੇ ਜਸਪਾਲ ਥਿੰਦ ਡਾਇਰੈਕਟਰ, ਬਲਵਿੰਦਰ ਸਿੰਘ ਤੁੜ, ਰੇਸ਼ਮ ਸਿੰਘ ਰੌਣਕੀ, ਗੁਰਮੇਲ ਸਿੰਘ ਸਾਬਕਾ ਕਬੱਡੀ ਖਿਡਾਰੀ, ਸੁਦੇਸ਼ ਕੁਮਾਰ ਸ਼ਰਮਾ ਲਕਸ਼ਦੀਪ ਸ਼ਰਮਾ, ਪ੍ਰਦੀਪ ਸਿੰਘ ਥਿੰਦ, ਜਸ ਕੰਵਲ ਸਿੰਘ, ਬਲਜੀਤ ਸਿੰਘ ਬਾਜਵਾ, ਗੁਰਜੀਤ ਸਿੰਘ, ਹਰਦੇਵ ਸਿੰਘ ਪ੍ਰਧਾਨ, ਤਰਸੇਮ ਸਿੰਘ ਜੋਸਨ ਜੋਗਿੰਦਰ ਸਿੰਘ ਕੋਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


