HOME ਤੀਆਂ ਦਾ ਸੰਧਾਰਾ

ਤੀਆਂ ਦਾ ਸੰਧਾਰਾ

4
ਮਨਪ੍ਰੀਤ ਕੌਰ
 (ਸਮਾਜ ਵੀਕਲੀ) 
ਸੀਨ -2
ਹੁਣ ਗਗਨ ਰਸੋਈ ਵਿੱਚ ਖੜੀ ਹੀ ਆਪਨੇ ਅਤੀਤ ਵਿੱਚ ਚਲੀ ਗਈ ਹੈ ਜਿੱਥੇ ਉਸਦੇ ਮਾਂ – ਬਾਪ ਦੁਨੀਆਂ ਵਿੱਚੋ ਜਾ ਚੁੱਕੇ ਹਨ।
ਦ੍ਰਿਸ਼:-(ਗਗਨ ਦੇ ਪੇਕੇ ਘਰ ਕੁੱਝ ਕ ਬੰਦੇ ਉਸਦੇ ਮਾਂ – ਬਾਪ ਦੀ ਸੜਕ ਦੁਰਘਟਨਾ ਵਿੱਚ ਹੋਈ ਮੌਤ ਦਾ ਅਫ਼ਸੋਸ ਕਰਨ ਆਏ ਹਨ ਅਤੇ ਉਹ ਦਰੀ ਉਪਰ ਭੂੰਜੇ ਬੈਠੇ ਹਨ ਜਿਨ੍ਹਾਂ ਵਿੱਚ ਇੱਕ ਗਗਨ ਦਾ ਭਰਾ ਜੀਤੀ ਹੈ ਅਤੇ ਚਾਰ ਬੰਦੇ ਹੋਰ ਉਸਦੇ ਦੁਆਲੇ ਬੈਠੇ ਹਨ)
ਪਹਿਲਾਂ ਬੰਦਾ – ਦੇਖ ਪੁੱਤ ਜੀਤੀ ਜੋਂ ਤੇਰੇ ਮਾਂ – ਬਾਪ ਨਾਲ ਹੋਇਆ ਬਹੁਤ ਮਾੜਾ ਹੋਇਆ, ਹੋਣੀ ਨੂੰ ਕੋਈ ਟਾਲ ਨਹੀਂ ਸਕਦਾ, ਹੁਣ ਤੈਨੂੰ ਵਾਹਿਗੁਰੂ ਦਾ ਇਹ ਭਾਣਾ ਮੰਨਣਾ ਹੀ ਪੈਣਾ।
ਦੂਸਰਾ ਬੰਦਾ – ਹੌਸਲਾ ਰੱਖ ਸੇਰਾਂ ਸਿਆਣਾ ਬਣ, ਤੂੰ ਵੱਡਾ ਏ ਛੋਟੀ ਭੈਣ ਨੂੰ ਹਿੰਮਤ ਦੇ, ਹੁਣ ਘਰਦੀ ਤੇ ਭੈਣ ਦੀ ਸਾਰੀ ਜ਼ਿੰਮੇਵਾਰੀ ਤੇਰੇ ਸਿਰ ਏ, ਮਨ ਹੌਲਾ ਨਾ ਕਰ ਦਲੇਰ ਬਣ।
(ਜੀਤੀ ਨੀਵੀਂ ਪਾਈ ਬੈਠਾ ਹੀ ਸਿਰ ਹਿਲਾ ਉਸਦੀ ਗੱਲ ਦਾ ਹੁੰਗਾਰਾ ਭਰਦਾ ਹੈ)
ਪਹਿਲਾਂ ਬੰਦਾ – (ਜੀਤੀ ਦੇ ਮੋਢੇ ਉੱਪਰ ਹੱਥ ਰੱਖ) ਚੰਗਾ ਭਾਈ ਹੁਣ ਅਸੀ ਚੱਲਦੇ ਆ, ਤੂੰ ਭੈਣ ਨੂੰ ਸਮਝਾ ਜਾਕੇ ਵਿਚਾਰੀ ਕਮਲੀ ਹੋਈ ਪਈ ਏ ਰੋ – ਰੋ, ਅਸੀ ਫੇਰ ਗੇੜਾ ਮਾਰਾਗੇ।
ਹੁਣ ਓਹ ਸਾਰੇ ਓਥੋਂ ਉੱਠਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ।
ਸੀਨ – 3
ਦ੍ਰਿਸ਼:- ਗਗਨ ਕਮਰੇ ਵਿੱਚ ਫਰਸ਼ ਤੇ ਦੋਨੋ ਗੋਡਿਆਂ ਵਿੱਚ ਸਿਰ ਦੇਈ ਬੈਠੀ ਹੈ ਅਤੇ ਜੀਤੀ ਕਮਰੇ ਵਿੱਚ ਆਉਂਦਾ ਹੈ।
ਜੀਤੀ:- (ਗਗਨ ਦੇ ਸਿਰ ਤੇ ਹੱਥ ਰੱਖ) ਗਗਨ ਰੋਟੀ ਖਾਲੀ?
ਗਗਨ:-( ਪੁਲਾਥੀ ਮਾਰ ਬੈਠ ਜਾਂਦੀ ਹੈ) ਹਾਂ ਵੀਰੇ ਮੈਂ ਰੋਟੀ ਖਾਲੀ।
ਜੀਤੀ:- ਸੌਹ ਖਾ ਮੇਰੀ ਤੂੰ ਰੋਟੀ ਖਾਲੀ?
ਗਗਨ:-(ਇੱਕਦਮ ਆਪਣੇ ਵੀਰ ਦੇ ਮੂੰਹ ਉੱਪਰ ਹੱਥ ਰੱਖ ਰੋਕਦੀ ਹੋਈ) ਨਾ ਵੀਰੇ ਆਪਣੀ ਸੌਹ ਖਾਣ ਲਈ ਨਾ ਕਹੋ, ਇੱਕ ਤੁਸੀਂ ਹੀ ਬਚੇ ਓ ਮੇਰੇ ਕੋਲ ਤੁਹਾਡੇ ਬਿਨਾਂ ਕੌਣ ਰਹਿ ਗਿਆ ਮੇਰਾ ਦੁਨੀਆ ਤੇ।(ਇੰਨਾ ਕਹਿੰਦੀ ਹੋਈ ਆਪਣੇ ਵੀਰ ਦੇ ਗੱਲ ਲੱਗ ਕੇ ਰੌਣ ਲੱਗ ਜਾਂਦੀ ਹੈ)
ਜੀਤੀ:- (ਗਗਨ ਨੂੰ ਚੁੱਪ ਕਰਾਉਂਦਾ ਹੋਇਆ) ਨਾ ਭੈਣੇ ਰੋ ਨਾ ਮੈ ਹੈਗਾ ਅਜੇ, ਮੈਂ ਤੈਨੂੰ ਅਪਣੇ ਬੇਬੇ ਬਾਪੂ ਦੀ ਕਮੀਂ ਕਦੀ ਮਹਿਸੂਸ ਨਹੀਂ ਹੋਣ ਦਿੰਦਾ, ਤੂੰ ਤੇ ਮੇਰੀ ਲਾਡੋ ਭੈਣ ਏ, ਚੁੱਪ ਕਰਜਾ ਭੈਣ ਬਣਕੇ।
(ਜੀਤੀ ਗਗਨ ਦੀਆ ਅੱਖਾ ਵਿੱਚੋ ਨਿਕਲੇ ਅੱਥਰੂ ਸਾਫ਼ ਕਰਦਾ ਹੋਇਆ)
ਭੈਣੇ ਤੂੰ ਰੋਇਆ ਨਾ ਕਰ, ਖ਼ੁਸ਼ ਰਿਹਾ ਕਰ। ਮੈਂ ਬੇਬੇ ਬਾਪੂ ਦੀ ਤਰਾਂ ਤੇਰੀ ਹਰ ਰੀਝ ਹਰ ਚਾਅ ਪੂਰਾ ਕਰੂਗਾ, ਅੱਜ ਤੋਂ ਬਾਅਦ ਤੇਰੀ ਬੇਬੇ ਵੀ ਮੈਂ ਆ ਤੇ ਬਾਪੂ ਵੀ ਮੈਂ ਆ, ਬੱਸ ਤੂੰ ਅੱਜ ਮੇਰੇ ਨਾਲ ਇੱਕ ਵਾਦਾ ਕਰ ਕੀ ਤੂੰ ਕਦੀ ਰੋਂਦੀ ਨੀ, ਤੈਨੂੰ ਰੋਂਦੇ ਵੇਖ ਮੇਰਾ ਵੀ ਹੌਸਲਾ ਟੁੱਟ ਜਾਂਦਾ ਫਿਰ।
ਗਗਨ:- ਨਹੀਂ ਵੀਰੇ ਤੁਸੀਂ ਰੋਵੋ ਨਾ ਮੈ ਵਾਦਾ ਕਰਦੀ ਆ ਮੈ ਨਹੀਂ ਰੋਵਾਗੀ, ਮੈਂ ਮੇਰੇ ਵੀਰ ਦਾ ਹੌਸਲਾ ਕਦੀ ਨਹੀਂ ਟੁੱਟਣ ਦੇਵਾਂਗੀ।
(ਜੀਤੀ ਗਗਨ ਮੂੰਹੋਂ ਇਹ ਸਭ ਸੁਣਕੇ ਗਗਨ ਨੂੰ ਗਲ਼ ਨਾਲ਼ ਲਗਾ ਲੈਂਦਾ ਹੈ ਅਤੇ ਦੋਵੇਂ ਭੈਣ ਭਰਾ ਦੀਆ ਅੱਖਾ ਵਿੱਚੋ ਹੰਝੂ ਆ ਜਾਂਦੇ ਹਨ।)
ਇੱਕ ਵੱਡਾ ਵੀਰ ਦੇਈਂ ਵੇ ਰੱਬਾ, ਜੋਂ ਪਿੱਛੋ ਸਾਂਭ ਲੇ ਵਾਗ ਮਾਪਿਆ ਦੇ…….।
ਸੀਨ – 4
ਦ੍ਰਿਸ਼:- ਰੱਖੜੀ ਦਾ ਦਿਨ ਹੈ ਅਤੇ ਗਗਨ ਰੱਖੜੀ ਵਾਲੀ ਪਲੇਟ ਸਜਾਈ ਅਪਣੇ ਵੀਰੇ ਦਾ ਇੰਤਜ਼ਾਰ ਕਰ ਰਹੀ ਹੈ।
(ਜੀਤੀ ਕਮਰੇ ਵਿੱਚ ਆਉਂਦਾ ਹੈ)
ਗਗਨ:- (ਜੀਤੀ ਨੂੰ ਆਉਂਦੇ ਵੇਖ) ਵੀਰੇ ਕਿੱਥੇ ਸੀ ਤੁਸੀਂ ਮੈ ਕਦੋਂ ਦੀ ਤੁਹਾਨੂੰ ਉਡੀਕ ਰਹੀ ਆ, ਤੁਹਾਨੂੰ ਯਾਦ ਨਹੀ ਸੀ ਕੀ ਮੈਂ ਰੱਖੜੀ ਬੰਨਣੀ ਆ ਤੁਹਾਡੇ ਅੱਜ?
ਜੀਤੀ:- ਹਾਏ ਮੇਰੀ ਲਾਡੋ ਭੈਣ ਗੁੱਸੇ ਹੋਈ ਬੈਠੀ ਏ?
ਗਗਨ:- ਹੋਰ ਵੀਰੇ ਤੁਸੀਂ ਤਾਂ ਸਾਰਾ ਦਿਨ ਕੰਮਾਂ ਚ ਹੀ ਰੁੱਝੇ ਰਹਿੰਦੇ ਓ ਰੱਖੜੀ ਵੀ ਯਾਦ ਨਹੀਂ ਤੁਹਾਨੂੰ ਤਾਂ।
(ਗਗਨ ਜੀਤੀ ਨੂੰ ਪਿਆਰ ਨਾਲ ਗੁੱਸਾ ਦਿਖਾਉਂਦੀ ਹੋਈ ਬੋਲਦੀ ਹੈ।)
ਜੀਤੀ:- ਰੱਖੜੀ ਤਾਂ ਯਾਦ ਸੀ ਭੈਣੇ, ਉਹ ਖੇਤ ਜਰੂਰੀ ਕੰਮ ਸੀ ਥੋੜਾ ਜਾ ਤਾਂ ਕਰਕੇ ਲੇਟ ਹੋ ਗਿਆ, ਚੱਲ ਛੱਡ ਗੁੱਸਾ ਆਜਾ ਰੱਖੜੀ ਬੰਨ ਹੁਣ ਛੇਤੀ।
(ਜੀਤੀ ਗਗਨ ਨੂੰ ਹੱਥ ਫੜ ਮੰਜੇ ਉੱਪਰ ਬੈਠਾ ਲੈਂਦਾ ਹੈ ਜੋਂ ਉਸਦੇ ਕੋਲ ਰੱਖੜੀ ਵਾਲੀ ਪਲੇਟ ਚੁੱਕੀ ਖੜ੍ਹੀ ਹੈ।)
ਗਗਨ:-(ਮੰਜੇ ਤੇ ਬੈਠਦੀ ਹੋਈ) ਵੀਰੇ ਤੁਸੀ ਉੱਪਰ ਨੂੰ ਠੀਕ ਹੋਕੇ ਬੈਠ ਜੋਂ।
(ਦੋਵੇਂ ਭੈਣ ਭਰਾ ਮੰਜੇ ਉੱਪਰ ਪੁਲਾਥੀ ਮਾਰਕੇ ਬੈਠ ਜਾਂਦੇ ਹਨ ਅਤੇ ਗਗਨ ਜੀਤੀ ਦੇ ਰੱਖੜੀ ਬੰਨਦੀ ਹੈ ਅਤੇ ਜੀਤੀ ਆਪਣੀ ਜੇਬ ਵਿੱਚੋਂ ਕੁੱਝ ਪੈਸੇ ਕੱਢ ਗਗਨ ਨੂੰ ਦਿੰਦਾ ਹੈਂ।)
ਜੀਤੀ:- ਲੈ ਗਗਨ ਆਪਣੇ ਲਈ ਤੇਰੀ ਸਹੇਲੀ ਜੱਸੀ ਨਾਲ ਜਾਕੇ ਸੋਹਣਾਂ ਜਿਹਾ ਸੂਟ ਲੈ ਆਵੀ ਸ਼ਹਿਰੋ।
ਗਗਨ:- ਠੀਕ ਆ ਵੀਰੇ।(ਗਗਨ ਆਪਣੇ ਵੀਰ ਕੋਲੋਂ ਪੈਸੇ ਫੜ ਖੁਸ਼ੀ ਵਿੱਚ ਗਲ ਲੱਗਕੇ ਮਿਲਦੀ ਹੈ।)
ਜੀਤੀ:- ਚੱਲ ਠੀਕ ਆ ਗਗਨ ਮੈਂ ਖੇਤ ਜਾ ਰਿਹਾ ਕੰਮ ਆ ਥੋੜ੍ਹਾ ਜਿਹਾ ਤੁਸੀਂ ਚਲੀਆਂ ਜਾਇਓ ਸ਼ਹਿਰ, ਗੇਟ ਨੂੰ ਜਿੰਦਰਾਂ ਮਾਰ ਚਾਬੀ ਗੁਆਂਢੀਆਂ ਦੇ ਚਾਚੀ ਨੂੰ ਫੜਾਜੀ, ਮੈਂ ਆਪੇ ਲੈ ਅਵਾਗਾ ਜਦੋ ਘਰ ਆਇਆ।
ਗਗਨ:- ਠੀਕ ਆ ਵੀਰੇ ਮੈਂ ਫੜਾਜੂ ਚਾਬੀ ਚਾਚੀ ਨੂੰ।
(ਜੀਤੀ ਘਰੋ ਬਾਹਰ ਚਲਾ ਜਾਂਦਾ ਹੈ ਅਤੇ ਗਗਨ ਵੀ ਮੰਜੇ ਤੋਂ ਹੇਠਾਂ ਉੱਤਰ ਕੇ ਪਲੇਟ ਚੁੱਕ ਰਸੋਈ ਵਿੱਚ ਚਲੀ ਜਾਂਦੀ ਹੈ।)
 (ਚਲਦਾ..……)
ਮਨਪ੍ਰੀਤ – ਕੌਰ 
ਪਿੰਡ – ਬਖਸ਼ੀਵਾਲਾ ਜਿਲ੍ਹਾ – ਸੰਗਰੂਰ 
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਾਵਨਾਤਮਕ ਬੁੱਧੀ (Emotional Intelligence) ਕਿਉਂ ਸਿਰਫ਼ ਅੰਕਾਂ ਨਾਲੋਂ ਵਧੇਰੇ ਮਹੱਤਵਪੂਰਨ ਹੈ?
Next articleਡਾ: ਕੋਟਨੀਸ ਐਕਿਊਪੰਕਚਰ ਹਸਪਤਾਲ ਅਤੇ ਸਿੱਖਿਆ ਕੇਂਦਰ ਵੱਲੋਂ ਹੈਲਥ ਅਵੇਅਰਨੈੱਸ ਪ੍ਰੋਗਰਾਮ ਦਾ ਆਯੋਜਨ