HOME ਪਰਮਜੀਤ ਕੁਮਾਰ ਨੇ ਥਾਣਾ ਕਾਠਗੜ੍ਹ ਮੁੱਖ ਮੁਨਸ਼ੀ ਦਾ ਚਾਰਜ ਸੰਭਾਲਿਆ।

ਪਰਮਜੀਤ ਕੁਮਾਰ ਨੇ ਥਾਣਾ ਕਾਠਗੜ੍ਹ ਮੁੱਖ ਮੁਨਸ਼ੀ ਦਾ ਚਾਰਜ ਸੰਭਾਲਿਆ।

4
ਪਰਮਜੀਤ ਕੁਮਾਰ

ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਥਾਣਾ ਕਾਠਗੜ੍ਹ ਦੇ ਮੁੱਖ ਮੁਨਸ਼ੀ ਪਰਮਜੀਤ ਕੁਮਾਰ ਵਲੋਂ ਅੱਜ ਚਾਰਜ ਸੰਭਾਲਿਆ ਗਿਆ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਨਾਲ ਸੰਬੰਧਿਤ ਕੋਈ ਵੀ ਕੰਮ ਕੋਈ ਵੀ ਪਿੰਡ ਦਾ ਵਿਆਕਤੀ ਉਹਨਾਂ ਨੂੰ ਮਿਲ ਕੇ ਕਰਵਾ ਸਕਦਾ ਹੈ। ਜਾਣਕਾਰੀ ਮੁਤਾਬਿਕ ਦੱਸਿਆ ਜਾਵੇ ਤਾਂ ਮੁਣਸ਼ੀ ਪਰਮ ਜੀਤ ਕੁਮਾਰ ਇਸ ਪਹਿਲਾ ਥਾਣਾ ਰਾਹੋਂ ਵਿੱਚ ਵੀ ਆਪਣੀਆਂ ਪਹਿਲਾਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਬਤੌਰ ਥਾਣਾ ਕਾਠਗੜ੍ਹ ਮੁਣਸ਼ੀ ਚਾਰਜ ਸੰਭਾਲ ਕੇ ਆਪਣੀਆਂ ਸੇਵਾਵਾਂ ਨਿਭਾਉਣਗੇ।ਇਸ ਮੌਕੇ ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸੰਬੰਧ ਵਿੱਚ ਉਹ ਉਹਨਾਂ ਨਾਲ ਬੇਝਿਜਕ ਹੋ ਕੇ ਰਾਬਤਾ ਕਾਇਮ ਕਰਕੇ ਆਪਣੀ ਸਮੱਸਿਆ ਦੱਸ ਸਕਦੇ ਹਨ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਦੀ ਸੂਚਨਾ ਵੀ ਉਹਨਾਂ ਨੂੰ ਦਿੱਤੀ ਜਾਵੇ ਅਤੇ ਉਹਨਾਂ ਦਾ ਨਾਂ ਗੁਪਤ ਰੱਖਿਆ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਇਜ਼ਰਾਈਲ ਇਸ ਅਫਰੀਕੀ ਮੁਸਲਿਮ ਦੇਸ਼ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ, ਸੋਮਾਲੀਆ ਅਤੇ ਅਫਰੀਕੀ ਯੂਨੀਅਨ ਦਾ ਇਤਰਾਜ਼।
Next article*ਨਵੇਂ ਸਾਲ ਮੌਕੇ ਪੰਜਾਬ ਸਰਕਾਰ ਵੱਲੋਂ ਖੇਡਾਂ ਲਈ ਵੱਡੇ ਤੋਹਫੇ-ਸਤਨਾਮ ਜਲਾਲਪੁਰ*