HOME ਭਿਖੂ ਸੰਘ ਦੁਆਰਾ ਸਮਰਾਟ ਅਸ਼ੋਕ ਪਬਲਿਕ ਸਕੂਲ ਅਤੇ ਜੇਤਵਨ ਬੁੱਧ ਵਿਹਾਰ ਵਿਖੇ...

ਭਿਖੂ ਸੰਘ ਦੁਆਰਾ ਸਮਰਾਟ ਅਸ਼ੋਕ ਪਬਲਿਕ ਸਕੂਲ ਅਤੇ ਜੇਤਵਨ ਬੁੱਧ ਵਿਹਾਰ ਵਿਖੇ ਫੇਰੀ।

  (ਸਮਾਜ ਵੀਕਲੀ)  ਅੱਜ ਮਿਤੀ 23 ਦਸੰਬਰ 2025 ਵਾਲੇ ਦਿਨ ਭਿਖੂ ਸੰਘ ਦੁਆਰਾ ਸਮਰਾਟ ਅਸ਼ੋਕ ਪਬਲਿਕ ਸਕੂਲ ਜੋ ਮੁਹੱਲਾ ਡਾਕਟਰ ਅੰਬੇਡਕਰ ਨਗਰ ਨਵੀਂ ਆਬਾਦੀ ਵਿਖੇ ਬਣਨ ਜਾ ਰਿਹਾ ਹੈ ਉਸ ਜਗ੍ਹਾ ਨੂੰ ਦੇਖਣ ਵਾਸਤੇ ਸੰਘ ਅਤੇ ਉਪਾਸਕ ਦੇਖਣ ਗਏ। ਸਕੂਲ ਵਾਲੀ ਜਗ੍ਹਾ ਨੂੰ ਭੰਤਿਆਂ ਦੁਆਰਾ ਪੂਰਾ ਘੁੰਮਿਆ ਗਿਆ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਉਸ ਤੋਂ ਉਪਰੰਤ ਸਾਰੇ ਜੇਤਵਨ ਬੁੱਧ ਬਿਹਾਰ ਵਿਖੇ ਵੀ ਗਏ। ਦੋਨਾਂ ਜਗ੍ਹਾ ਦੇ ਉੱਪਰ ਭੰਤਿਆਂ ਦੁਆਰਾ ਅਤੇ ਅਪਾਸਕਾਂ ਦੁਆਰਾ ਫੋਟੋ ਵੀ ਖਿਚਵਾਈਆਂ ਗਈਆਂ। ਸਮਰਾਟ ਅਸ਼ੋਕ ਪਬਲਿਕ ਸਕੂਲ ਅਤੇ ਜੇਤਵਨ ਬੁੱਧ ਵਿਹਾਰ ਦੀ ਜਾਣਕਾਰੀ ਕਮੇਟੀ ਮੈਂਬਰ ਪਰਸ਼ੋਤਮ ਲਾਲ ਚੰਦਰ ਅਤੇ ਸੁਰਿੰਦਰ ਕੁਮਾਰ (ਪ੍ਰਧਾਨ ਜੇਤਵਨ ਬੁੱਧ ਵਿਹਾਰ ਵੈਲਫੇਅਰ ਕਮੇਟੀ )ਦੁਆਰਾ ਆਏ ਹੋਏ ਭਿਖੂ ਸੰਘ ਨੂੰ ਵਿਸਥਾਰ ਪੂਰਵਕ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਹ ਜੋ ਜਗ੍ਹਾ ਸਕੂਲ ਵਾਸਤੇ ਅਤੇ ਬੁੱਧ ਵਿਹਾਰ ਵਾਸਤੇ ਦਾਨ ਕੀਤੀ ਗਈ ਹੈ ਸ੍ਰੀ ਲਾਲ ਚੰਦ ਚੰਦਰ ਅਤੇ ਦਵਿੰਦਰ ਚੰਦਰ ਅਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ  ਇਹ ਦਾਨ ਕੀਤਾ ਗਿਆ ਹੈ ਅਤੇ ਨਾਲ ਹੀ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਜੋ ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਡਾਕਟਰ ਅੰਬੇਡਕਰ ਨਗਰ ਵਿਖੇ ਹੈ, ਉਹ ਜਗ੍ਹਾ ਅਤੇ ਬਿਲਡਿੰਗ ਵੀ ਚੌਧਰੀ ਫਕੀਰ ਚੰਦ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਹੀ ਦਾਨ ਕੀਤੀ ਗਈ ਹੈ। ਜਿੱਥੇ ਅੱਜ ਸਫਲਤਾ ਪੂਰਵਕ ਸਰਕਾਰੀ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleविनोद कुमार शुक्ल के निधन पर
Next articleमहान विश्वासघात: इंडिया द्वारा भारत का उपनिवेशीकरण