HOME ਮਹਿਤਪੁਰ ਵਿਖੇ ਖੂਨਦਾਨ ਕੈਂਪ 23 ਦਿਸੰਬਰ ਨੂੰ

ਮਹਿਤਪੁਰ ਵਿਖੇ ਖੂਨਦਾਨ ਕੈਂਪ 23 ਦਿਸੰਬਰ ਨੂੰ

ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਬਲੱਡ ਡੋਨਰਜ਼ ਕਲੱਬ ਮਹਿਤਪੁਰ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਖੂਨਦਾਨ ਕੈਂਪ 23 ਦਸੰਬਰ ਨੂੰ ਗਣੇਸ਼ ਮੋਟਰ ਮਹਿਤਪੁਰ ਵਿੱਚ ਲਗਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਗੁਰਨਾਮ ਮਹਿਸਮਪੁਰੀ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਖੂਨਦਾਨ ਕੈਂਪ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਚਲੇਗਾ। ਖੂਨ ਗਰੁੱਪ ਅਤੇ ਐਚ ਬੀ ਟੈਸਟ ਫਰੀ ਕੀਤੇ ਜਾਣਗੇ। ਸਾਰੇ ਖੂਨਦਾਨੀਆਂ ਨੂੰ ਬੂਟਿਆ ਨਾਲ ਸਨਮਾਨਿਤ ਕੀਤਾ ਜਾਵੇਗਾ। ਹੋਣਹਾਰ ਸਕੂਲੀ ਵਿਦਿਆਰਥੀਆਂ ਨੂੰ ਬੂਟ ਵੰਡੇ ਜਾਣਗੇ। ਗਣੇਸ਼ ਮੋਟਰਸ ਵੱਲੋਂ ਖੂਨਦਾਨੀਆਂ ਨੂੰ 31 ਦਸੰਬਰ 2025 ਤੱਕ  ਹੀਰੋ ਦਾ ਕੋਈ ਮੋਟਰਸਾਈਕਲ ਖਰੀਦਣ ਤੇ ਤਿੰਨ ਹਜ਼ਾਰ ਰੁਪਏ ਦੀ ਛੋਟ ਦਿੱਤੀ ਜਾਵੇਗੀ ਅਤੇ ਇੱਕ ਸਰਵਿਸ ਲੇਬਰ ਫਰੀ ਹੋਵੇਗੀ। ਸਾਰੇ  ਨਿਵਾਸੀਆਂ ਨੂੰ ਵੱਧ ਚੜ ਕੇ ਖੂਨ ਦਾਨ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਏ ਟੀ ਐਮ ਲੁੱਟ ਮਾਮਲਾ, 3 ਲੱਖ ਪੌਂਡ ਦੀ ਏ ਟੀ ਐਮ ਮਸੀਨਾ ਚੌ ਲੁੱਟ ਕਰਨ ਵਾਲੇ, ਪੁਲਿਸ ਨੇ ਤਿੰਨ ਕੀਤੇ ਕਾਬੂ
Next articleਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਨੇ ਮਨਾਇਆ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਵਾਣ ਦਿਵਸ