HOME ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਨੇ ਮਨਾਇਆ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ...

ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਨੇ ਮਨਾਇਆ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਵਾਣ ਦਿਵਸ

12

ਸਰੀ /ਵੈਨਕੂਵਰ  (ਸਮਾਜ ਵੀਕਲੀ)  (ਕੁਲਦੀਪ ਚੁੰਬਰ)-ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਵਲੋਂ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 69 ਵਾਂ ਪ੍ਰੀਨਿਰਵਾਣ ਦਿਵਸ Franklin: The Centre Pukekohe ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਪੂਰੀ ਸੰਗਤ ਵਲੋਂ ਬਾਬਾ ਸਾਹਿਬ ਨੂੰ ਕੋਟਿ ਕੋਟਿ ਨਮਨ ਸ਼ਰਧਾਂਜਲੀ ਦਿੱਤੀ ਗਈ । ਸੱਭ ਤੋਂ ਪਹਿਲਾਂ ਸੈਕਟਰੀ ਰੇਸ਼ਮ ਕਰੀਮਪੁਰੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਇੰਡੀਆ ਤੋ ਆਏ ਪਰਮਜੀਤ ਵਿਰਦੀ ਦੁਆਰਾ ਕੈਂਡਲ ਲਾਈਟ ਕੀਤਾ ਗਿਆ ਤੇ ਵਾਈਸ ਸੈਕਟਰੀ ਰਾਕੇਸ਼ ਕੁਮਾਰ ਜੀ ਵੱਲੋਂ ਬੁੱਧ ਵੰਧਨਾ ਦੀ ਰਸਮ ਨਿਭਾਈ ਗਈ । ਪ੍ਰਧਾਨ ਮਹਿੰਦਰਪਾਲ ਡੱਲੀ ਵਲੋਂ ਬਾਬਾ ਸਾਹਿਬ ਦੀ ਜੀਵਨੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ । ਅਤੁੱਟ ਚਾਹ ਪਕੌੜਿਆਂ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਸ਼੍ਰੀ ਗੁਰੂ ਰਵਿਦਾਸ ਸਭਾ ਬੌਂਬੇ ਹਿੱਲ ਨੇ ਆਪਣਿਆ ਸੇਵਿਆਂ ਨਿਭਾਈਆ ਗਈਆਂ । ਅੰਬੇਡਕਰ ਮਿਸ਼ਨ ਸੋਸਾਇਟੀ ਦੀ ਪੂਰੀ ਪ੍ਰਬੰਧਕ ਕਮੇਟੀ ਵਲੋਂ ਉਨ੍ਹਾ ਦਾ ਧੰਨਵਾਦ ਕੀਤਾ ਗਿਆ , ਲੰਗਰ ਦੇ ਮੁੱਖ ਸੇਵਾਦਾਰ: ਪਿਆਰਾ ਰੱਤੂ, ਰਵਿੰਦਰ ਸਿੰਘ ਝੰਮਟ, ਰਾਜੂ ਹੀਰ, ਹਨੀ ਪੁਰਹੀਰਾਂ, ਰਾਕੇਸ਼ ਕੁਮਾਰ , ਲਖਵਿੰਦਰ ਲੇਖ, ਬਿਮਲਾ ਰੱਤੂ, ਕਮਲਜੀਤ ਕੌਰ, ਅੰਜਨਾ ਕੁਮਾਰੀ, ਰਿਤੂ ਲੇਖ । ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਤੇ ਸਾਥੀ: ਪ੍ਰਧਾਨ  ਮਹਿੰਦਰਪਾਲ ਡੱਲੀ, ਵਾਈਸ ਪ੍ਰਧਾਨ ਮਨਜੀਤ ਰੱਤੂ, ਸੈਕਟਰੀ ਰੇਸ਼ਮ ਕਰੀਮਪੁਰੀ, ਵਾਈਸ ਸੈਕਟਰੀ ਰਾਕੇਸ਼ ਕੁਮਾਰ , ਰਵਿੰਦਰ ਗਿੰਦਾ, ਰੁਪਿੰਦਰ ਸੁਮਨ,ਗਿਰੀਸ਼ ਗਿੰਨੀ, ਹਨੀ ਪੁਰਹੀਰਾਂ, ਸਤਿੰਦਰ ਪੱਪੀ, ਨਿਤਿਨ ਪੌਲ , ਦਿਨੇਸ਼ ਵਿਰਦੀ ਸਾਭੀ, ਬਿੱਲਾ ਮੁੱਗੋਵਾਲੀਆ ਸਮੂਹ ਹਾਜਰੀ ਦੇ ਆਪਣੇ ਵਿਚਾਰਾਂ ਰਾਹੀਂ ਰੂਬਰੂ ਹੋਏ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਹਿਤਪੁਰ ਵਿਖੇ ਖੂਨਦਾਨ ਕੈਂਪ 23 ਦਿਸੰਬਰ ਨੂੰ
Next articleਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਲੀਡਰਸ਼ਿਪ ਵੱਲੋਂ ਜੇਤੂਆਂ ਦਾ ਸਨਮਾਨ, ਵਰਕਰਾਂ ਚ ਭਰਿਆ ਜੋਸ਼