HOME ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਕਰਵਾਏ ਗਏ ਦਸਤਾਰ ਮੁਕਾਬਲੇ I

ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਕਰਵਾਏ ਗਏ ਦਸਤਾਰ ਮੁਕਾਬਲੇ I

2
ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ  ਦਸਤਾਰ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਮਨਦੀਪ ਕੌਰ ਵੱਲੋਂ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਇਹਨਾਂ ਦਸਤਾਰ ਮੁਕਾਬਲਿਆਂ ਵਿੱਚ ਕਲਾਸ ਪੰਜਵੀਂ ਤੋਂ ਲੈ ਕੇ ਬਾਰਵੀਂ ਤੱਕ ਦੇ ਲੜਕਿਆਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਜੱਜ ਦੀ ਭੂਮਿਕਾ ਗੁਰਭਿੰਦਰ ਸਿੰਘ ਸੰਧੂ, ਲਖਵਿੰਦਰ ਸਿੰਘ ਦਾਸ (ਅਜੀਤ ਅਖਬਾਰ) ਅਤੇ ਲਖਵਿੰਦਰ ਸਿੰਘ ਸਮਰਾ ਵੱਲੋਂ ਬਾਖੂਬੀ ਨਿਭਾਈ ਗਈ। ਸਫ਼ਰ ਏ ਸ਼ਹਾਦਤ ਦੇ ਸਿਰਲੇਖ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸਦੇ ਨਾਲ ਹੀ ਸਕੂਲ ਦੀਆਂ ਸੱਤਵੀਂ ਕਲਾਸ ਦੀਆਂ ਵਿਦਿਆਰਥਣਾਂ ਜਿਨਾਂ ਵਿੱਚ ਹਰਨੂਰ ਕੌਰ, ਅੰਮ੍ਰਿਤ ਕੌਰ ,ਅਮਨਪ੍ਰੀਤ ਕੌਰ, ਜਸਮੀਤ ਕੌਰ, ਗੁਰਲੀਨ ਕੌਰ ਅਤੇ ਵੰਦਨਾ ਵੱਲੋਂ ਵਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਜਦ ਕਿ ਵੰਸ਼ਿਕਾ ,ਪੀਹੁਲ ਸੇਤੀਆ, ਗੁਰਨੂਰ ਕੌਰ ਅਤੇ ਗਗਨਦੀਪ ਕੌਰ ਵੱਲੋਂ ਕਵੀਸ਼ਰੀ ਕੀਤੀ ਗਈ। ਇਸਦੇ ਨਾਲ ਹੀ ਬਾਰਵੀਂ (ਆਰਟਸ) ਜਮਾਤ ਦੇ ਵਿਦਿਆਰਥੀ ਏਕਮਜੋਤ ਸਿੰਘ ਵਲੋਂ ਆਪਣੇ ਵਿਦਿਆਰਥੀ ਸਾਥੀਆਂ ਸਮੇਤ ਸ਼ਬਦ ਕੀਰਤਨ ਕੀਤਾ ਗਿਆ ਜਿਸ ਦਾ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਭਰਪੂਰ ਆਨੰਦ ਮਾਣਿਆ ਗਿਆ। ਇਸ ਮੌਕੇ ਸਕੂਲ ਅਧਿਆਪਿਕਾ ਸ੍ਰੀਮਤੀ ਕਮਲਪ੍ਰੀਤ ਕੌਰ ਅਤੇ ਕਿਰਨਦੀਪ ਕੌਰ ਵੱਲੋਂ ਕਵਿਤਾ ਗਾਇਨ ਕੀਤਾ ਗਿਆ। ਦਸਤਾਰ ਮੁਕਾਬਲਿਆਂ ਵਿੱਚ ਪਹਿਲੀ, ਦੂਜੀ ,ਤੀਜੀ ਅਤੇ ਆਊਟਸਟੈਂਡਿੰਗ ਪੁਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸ਼ਹਾਦਤ ਏ ਸਫ਼ਰ ਨੂੰ ਦਰਸਾਉਦੀਆਂ ਕਲਾ ਕ੍ਰਿਤੀਆ ਸਕੂਲ ਔਡੀਟੋਰੀਅਮ ਦੀ ਖਿੱਚ ਦਾ ਕੇਂਦਰ ਬਿੰਦੂ ਰਹੀਆਂ। ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਦੇ ਵਿੱਚ ਬਲੌਕ ਹੈੱਡ ਮੈਡਮ ਚੇਤਨਾ ਰਾਜਦੇਵ, ਸ਼੍ਰੀਮਤੀ ਰਾਜਵਿੰਦਰ ਕੌਰ ਅਤੇ ਮੈਡਮ ਚਰਨਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸਟੇਜ ਸੰਚਾਲਨ ਮੈਡਮ ਸਵਪਨਦੀਪ ਕੌਰ ਅਤੇ ਸਰਦਾਰ ਰਣਜੋਤ ਸਿੰਘ ਹੋਰਾਂ ਵੱਲੋਂ ਕੀਤਾ ਗਿਆ । ਪ੍ਰੋਗਰਾਮ ਦੇ ਅਖੀਰ ਵਿੱਚ  ਸ਼ਬਦ ਕੀਰਤਨ ਉਪਰੰਤ ਸਭ ਨੂੰ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗਈ।ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਸਰਦਾਰ ਦਲਜੀਤ ਸਿੰਘ ,ਵਾਈਸ ਪ੍ਰਿੰਸੀਪਲ ਸ਼੍ਰੀਮਤੀ ਦਲਜੀਤ ਕੌਰ, ਐਕਟੀਵਿਟੀ ਇੰਚਾਰਜ ਸ੍ਰੀਮਤੀ ਦਲਵੀਰ ਕੌਰ ਅਤੇ ਦੀਪਤੀ ਕਵਾਤਰਾ ,ਅਧਿਆਪਕਾਂ ਵਿੱਚੋਂ ਸ਼੍ਰੀਮਤੀ ਰੇਖਾ  ਸ਼ਰਮਾਂ,ਬਿਨੇਸ਼ ਸ਼ਰਮਾ,ਮਾਈਕਲ ਤੇ ਬਾਕੀ ਸਭ ਮੌਜੂਦ ਸਨ । ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਨੇ ਕਿਹਾ ਕਿ ਪੜ੍ਹਾਈ ਲਿਖਾਈ ਦੇ ਨਾਲ ਨਾਲ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣਾ ਸਾਡਾ ਪਰਮ ਧਰਮ ਹੈ।ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸਮੂਹ ਏਕਮ ਪਬਲਿਕ ਸਕੂਲ ਨਿੱਕੀ ਉਮਰੇ ਵੱਡੇ ਕਰਮ ਕਰਨ ਕਰਨ ਵਾਲਿਆਂ ਇਹਨਾਂ ਸ਼ਹਾਦਤ ਦੇ ਸਰਤਾਜਾਂ ਨੂੰ ਪ੍ਰਣਾਮ ਕਰਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article…ਤੇ ਜਦੋ ਬ੍ਰਿਟਿਸ਼ ਪਰਿਵਾਰ “ਥੱਕੀ ਆ” ਕਹਿ ਕੇ ਦਾਦੀ ਦੀ ਲਾਸ਼ ਜਹਾਜ਼ ‘ਚ ਚੜ੍ਹਾ ਲਿਆਇਆ
Next article*ਐਸ.ਕੇ.ਟੀ. ਪਲਾਂਟੇਸ਼ਨ ਟੀਮ ਨੇ ਬੂਟੇ ਲਗਾ ਕੇ ਮਨਾਇਆ ਅਸ਼ਵਨੀ ਜੋਸ਼ੀ ਦਾ 66ਵਾਂ ਜਨਮਦਿਨ*