HOME ਅਸੋਕਾ ਬੁੱਧ ਵਿਹਾਰ ਨਕੋਦਰ ਵਿਖੇ ਸਰਾਮਨੇਰ/ ਸ਼ਰਾਮਨੇਰੀ ਧੰਮ ਸਿਵਰ ਸੁਰੂ ਹੋਇਆ...

ਅਸੋਕਾ ਬੁੱਧ ਵਿਹਾਰ ਨਕੋਦਰ ਵਿਖੇ ਸਰਾਮਨੇਰ/ ਸ਼ਰਾਮਨੇਰੀ ਧੰਮ ਸਿਵਰ ਸੁਰੂ ਹੋਇਆ – ਰਾਜ ਕੁਮਾਰ ਬੋਧ

3

ਸਮਾਜ ਵੀਕਲੀ ਯੂ ਕੇ

ਨਕੋਦਰ- ਅੱਜ ਮਿਤੀ ਵੀਹ ਦਸੰਬਰ ਨੂੰ ਵਿਸ਼ਵ ਬੋਧ ਸੰਘ ਪੰਜਾਬ (ਰਜਿ.) ਦੀ ਕਮੇਟੀ ਵਲੋਂ ਸ਼ਰਾਮਨੇਰ/ ਸ਼ਰਾਮਨੇਰੀ ਧੰਮ ਸਿਵਰ ਦਾ ਸੁਭ ਅਰੰਭ ਹੋ ਗਿਆ ਹੈ। ਜਿਸ ਵਿੱਚ 10 ਉੋਪਾਸਕ ਸ਼ਰਾਮਨੇਰ ਬਣ ਕੇ ਧੰਮ ਸਿੱਖਿਆ ਲੈ ਰਹੇ ਹਨ, 2 ਉਪਸਾਕਾਵਾਂ ਸ਼ਰਾਮਨੇਰੀ ਬਣ ਕੇ ਧੰਮ ਸਿੱਖਿਆ ਪ੍ਰਾਪਤ ਕਰ ਰਹੀਂਆ ਹਨ।

ਵਿਸ਼ਵ ਬੋਧ ਸੰਘ ਪੰਜਾਬ ਦੀ ਕਮੇਟੀ ਵਲੋਂ ਅਤੇ ਭੰਤੇ ਸੁਮੀਤਾ ਜੀ ਵਲੋੰ ਇਸ ਸਿਵਰ ਦਾ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ। ਠੰਡ ਦੇ ਮੋਸਮ ਦੇ ਚਲਦੇ ਬਹੁਤ ਉਪਾਸਕ ਸਰਾਮਨੇਰ/ ਸਰਾਮਨੇਰੀ ਸਿਵਰ ਵਿੱਚ ਨਹੀਂ ਪਹੁਂਚ ਸਕੇ ਅਤੇ ਜੋ ਉਪਾਸਕ ਤਥਾਗਤ ਬੁੱਧ ਦੀ ਧੰਮ ਸਿੱਖਿਆ ਪ੍ਰਾਪਤ ਕਰਨ ਲਈ ਆਪਣਾ ਮਨ ਬਣਾ ਕੇ ਧੰਮ ਟਰੇਨਿੰਗ ਲੈ ਰਹੇ ਹਨ, ਉਹਨਾਂ ਲਈ ਬਹੁਤ ਬਹੁਤ ਮੰਗਲ ਮੈਤਰੀ।। ਕਿਉਕਿ ਆਉਣ ਵਾਲੇ ਸਮੇਂ ਵਿੱਚ ਧੰਮ ਦੀ ਸਿੱਖਿਆ ਇਹਨਾਂ ਨੇ ਨਵੇਂ ਉੋਪਾਸਕਾਂ ਨੂੰ ਦੇਣੀ ਹੈ।

ਵਿਸ਼ਵ ਬੋਧ ਸੰਘ ਪੰਜਾਬ ਦੀ ਕਮੇਟੀ ਵਲੋੰ ਸਭ ਉਪਾਸਕਾਂ ਨੂੰ ਇਸ ਧੰਮ ਸਿਵਰ ਵਿੱਚ ਆਪਣਾ ਸਮਾਂ ਦੇਣ ਲਈ ਬੇਨਤੀ ਹੈ। ਉੋਪਾਸਕ ਚਿੱਟੇ ਕੱਪੜੇ ਪਾ ਕੇ ਧੰਮ ਟਰੇਨਿੰਗ ਲੈ ਸਕਦੇ ਹਨ। ਸਭ ਉਪਾਸਕਾਂ ਲਈ ਹਰ ਰੋਜ ਚਾਹ – ਰੋਟੀ ਦਾ ਤਿੰਨ ਟਾਇਮ ਦਾ ਪ੍ਰਬੰਧ ਵਿਸ਼ਵ ਬੋਧ ਸੰਘ ਪੰਜਾਬ ਦੀ ਕਮੇਟੀ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਲੋਕਾਂ ਦੀ ਧੰਮ ਪ੍ਰਤੀ ਸਰਧਾ ਜਾਗ ਰਹੀਂ ਹੈ ਅਤੇ ਉਹ ਆਪਣੀ ਨੇਕ ਕਮਾਈ ਵਿੱਚੋਂ ਜਿੰਨਾ ਹੋ ਸਕੇ, ਆਰਥਿਕ ਸਹਿਯੋਗ ਵੀ ਕਰ ਰਹੇਂ ਹਨ। ਜਿਸ ਨਾਲ ਸਿਵਰ ਨੂੰ ਪੂਰਾ ਕਰਨ ਵਿੱਚ ਕਮੇਟੀ ਨੂੰ ਸਹਿਯੋਗ ਮਿਲਦਾ ਹੈ।

ਸਿਵਰ ਵਿੱਚ ਆਏ ਸਭ ਉਪਾਸਕਾਂ ਨੂੰ ਲਿਖਣ ਲਈ ਕਾਪੀ ਅਤੇ ਪੈਂਨ ਵੀ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਧੰਮ ਦੀ ਸਿੱਖਿਆ ਨੂੰ ਗਹਿਰਾਈ ਨਾਲ ਸਮਝ ਸਕਣ। ਹਰ ਪ੍ਰਕਾਰ ਦੀ ਸਹੂਲਤ ਉੋਪਾਸਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਦਿਲ ਲਗਾ ਕੇ ਧੰਮ ਅਭਿਆਸ ਕਰ ਸਕਣ। ਸਵੇਰੇ ਪੰਜ ਵਜੋ ਤੋਂ ਰਾਤ ਦੇ ਨੋਂ ਵਜੇ ਤੱਕ ਕਲਾਸਾਂ ਲਾਉਣ ਦਾ ਟਾਇਮ ਟੇਵਲ ਬਣਾ ਲਿਆ ਗਿਆ ਹੈ॥ ਵਿੱਚ ਵਿੱਚ ਖਾਣ ਪੀਣ ਅਤੇ ਰੈਸਟ ਕਰਨ ਲਈ ਵੀ ਸਮਾਂ ਦਿੱਤਾ ਜਾਵੇਗਾ।

ਮੈਡੀਟੇਸ਼ਨ, ਭਾਰਤੀ ਸੰਵਿਧਾਨ ਵਾਰੇ ਜਾਣਕਾਰੀ ਅਤੇ ਵੰਦਨਾ ਅਤੇ ਸੂਤਰਾਂ ਦਾ ਅਭਿਆਸ ਭੰਤੇ ਸੁਮੀਤਾ ਜੀ ਵਲੋਂ ਕਰਵਾਇਆ ਜਾ ਰਿਹਾ ਹੈ।
ਧੰਮ ਸਿਵਰ ਦਾ ਮੁੱਖ ਲਕਸ਼ ਇਹ ਹੀ ਹੈ ਕਿ ਵੱਧ ਤੋਂ ਵੱਧ ਉੋਪਾਸਕ ਬਾਬਾ ਸਾਹਿਬ ਜੀ ਦੇ ਬੋਧ ਮਈ ਭਾਰਤ ਬਣਾਉਣ ਲਈ ਤਨ ਮਨ ਅਤੇ ਧਨ ਨਾਲ ਸਹਿਯੋਗ ਕਰਦੇ ਰਹਿਣ। ਜੋ ਤਨ ਨਾਲ ਕਰ ਸਕਦਾ ਹੈ ਉਹ ਵੀ ਮੰਗਲ ਮੈਤਰੀ ਦਾ ਪਾਤਰ ਹੈ ਅਤੇ ਜੋ ਧਨ ਨਾਲ ਸਹਿਯੋਗ ਕਰਦਾ ਹੈ ਉਹ ਵੀ ਬਹੁਤ ਬਹੁਤ ਮੰਗਲ ਕਾਮਨਾਵਾਂ ਅਰਜਿਤ ਕਰ ਸਕਦਾ ਹੈ ਅਤੇ ਆਪਣੇ ਜੀਵਨ ਦੀ ਕਮਾਈ ਨੂੰ ਧੰਮ ਕਾਰਜਾਂ ਵਿੱਚ ਲਗਾ ਕੇ ਆਪਣੇ ਜੀਵਨ ਨੂੰ ਖੁਸਹਾਲ ਬਣਾ ਸਕਦਾ ਹੈ।

ਵਿਸ਼ਵ ਬੋਧ ਸੰਘ ਪੰਜਾਬ ਦੀ ਕਮੇਟੀ ਵਲੋਂ ਮਾਨਯੋਗ ਤਰਸੇਮ ਚਾਹਲ ਜੀ ਅਤੇ ਉਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਦੀ ਮਿਹਨਤ ਕਾਰਨ ਅਸੋਕਾਂ ਬੁੱਧ ਵਿਹਾਰ ਬਣਾਇਆ ਗਿਆ ਜਿਸ ਵਿੱਚ ਧੰਮ ਉੋਪਾਸਕਾਂ ਨੂੰ ਧੰਮ ਟਰੇਨਿੰਗ ਦਿੱਤੀ ਜਾ ਰਹੀ ਹੈ.  ਇਸੇ ਪ੍ਰਕਾਰ ਮਾਨਯੋਗ ਦਵਿੰਦਰ ਚੰਦੜ ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਵੀ ਬਹੁਤ ਬਹੁਤ ਸਾਧੂਵਾਦ, ਜਿਹਨਾਂ ਨੇ ਅੰਬੇਡਕਰ ਨਗਰ, ਨਕੋਦਰ ਵਿੱਚ ਆਪਣੇ ਪਿਤਾ ਜੀ ਸਤਿਕਾਰਯੋਗ ਲੇਟ ਫਕੀਰ ਚੰਦ ਜੀ ਦੀ ਇੱਛਾ ਮੁਤਾਬਕ ਜੇਤਵਨ ਬੁੱਧ ਵਿਹਾਰ ਲਈ ਜਗ੍ਹਾਂ ਦਾਨ ਕੀਤੀ ਅਤੇ ਉਸ ਦੇ ਉਪਰ ਇੱਕ ਬਹੁਤ ਹੀ ਵਧੀਆ ਬਿਲਡਿੰਗ ਬਣਾਉਣ ਲਈ ਮਿਹਨਤ ਕਰ ਰਹੇਂ ਹਨ ਅਤੇ ਨਕੋਦਰ ਵਿੱਚ ਹੀ ਇੱਕ ਸਕੂਲ ਵੀ ਬਣਾ ਰਹੇਂ ਹਨ, ਜਿਸ ਵਿੱਚ ਬੱਚਿਆਂ ਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ।

ਧੰਮ ਦੀ ਟਰੇਨਿੰਗ ਬੁੱਧ ਵਿਹਾਰਾਂ ਵਿੱਚ ਹੀ ਦਿੱਤੀ ਜਾਵੇਗੀ. ਜਿਸ ਲਈ ਇਸ ਪ੍ਰਕਾਰ ਦੇ ਸਿਵਰ ਲਗਾਉਣੇ ਬਹੁਤ ਹੀ ਜਰੂਰੀ ਹਨ।
ਸੋ ਸਭ ਉਪਾਸਕਾਂ ਨੂੰ ਫਿਰ ਤੋਂ ਬੇਨਤੀ ਹੈ ਕਿ ਇਸ ਸਿਵਰ ਵਿੱਚ ਧੰਮ ਟਰੇਨਿੰਗ ਲਈ ਜਰੂਰ ਆਓ. ਸਭ ਪ੍ਰਕਾਰ ਦੀ ਵਿਵਸਥਾ ਵਿਸ਼ਵ ਬੋਧ ਸੰਘ ਪੰਜਾਬ ਦੀ ਕਮੇਟੀ ਵਲੋੰ ਕੀਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਬੋਧ, ਜਿਹਨਾਂ ਦਾ ਮੋਬਾਇਲ ਨੰਬਰ 70096-57927 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਭ ਲਈ ਮੰਗਲ ਮੈਤਰੀ …. ਜੈ ਭੀਮ ਨਮੋ ਬੁਧਾਏ

ਰਾਜ ਕੁਮਾਰ ਬੋਧਪ੍ਰਧਾਨ ਵਿਸ਼ਵ ਬੋਧ ਸੰਘ ਪੰਜਾਬ (ਰਜਿ)

Previous articleਇੰਡਿਅਨ ਵਰਕਰਜ਼ ਐਸੋਸੀਏਸ਼ਨ ਵੱਲੋਂ UK ਮੰਤਰੀਆਂ ਨੂੰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਸਟ੍ਰੇਲੀਆ-ਸਟਾਈਲ ਸੋਸ਼ਲ ਮੀਡੀਆ ਪਾਬੰਦੀ ਦੀ ਮੰਗ
Next articleSUNDAY SAMAJ WEEKLY = 21/12/2025