ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ)-ਕੈਨੇਡਾ ਦੇ ਠੰਡੇ ਇਲਾਕੇ ਵਾਲੇ ਸੂਬਿਆਂ ਵਿੱਚ ਬਰਫ਼ੀਲੇ ਤੂਫ਼ਾਨ ਦੀ ਆਮਦ ਨਾਲ ਸਮੁੱਚਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀਆਂ ਸੂਚਨਾਵਾਂ ਹਨ ਪ੍ਰਾਪਤ ਵੇਰਵਿਆਂ ਮੁਤਾਬਿਕ ਕਨੇਡਾ ਦੇ ਸੂਬੇ ਅਲਬਰਟਾ ਅਤੇ ਸਸਕੈਚਵਨ ਤੋਂ ਬਾਅਦ ਹੁਣ ਇਹ ਤੂਫਾਨ ਮੈਨੀਟੋਬਾ ਪਹੁੰਚ ਚੁੱਕਾ ਹੈ । ਜਿੱਥੋਂ ਇਹ ਤੂਫਾਨ ਓਂਟਾਰੀਓ ਵੱਲ ਵਧਣ ਦਾ ਕਿਆਸ ਲਗਾਇਆ ਜਾ ਰਿਹਾ ਹੈ
ਦੱਖਣੀ ਮੈਨੀਟੋਬਾ ਵਿੱਚ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਸੀਤ ਹਵਾਵਾਂ ਅਤੇ ਭਾਰੀ ਬਰਫ਼ਬਾਰੀ ਕਾਰਨ ਸਕੂਲ ਆਰਜੀ ਤੌਰ ਤੇ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਅਤੇ ਕੁਝ ਰੂਟਾਂ ਤੇ ਬੱਸ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ, ਜਦੋਂ ਕਿ ਵਿਨੀਪੈਗ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰ ਦੇਣ ਦੀ ਸੂਚਨਾ ਹੈ ਸੜਕਾਂ ’ਤੇ ਵਾਪਰੇ ਕਈ ਹਾਦਸਿਆਂ ਤੋਂ ਬਾਅਦ ਐਮਰਜੈਂਸੀ ਅਲਰਟ ਜਾਰੀ ਕਰਕੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦਾ ਮਸ਼ਵਰਾ ਜਾਰੀ ਕੀਤਾ ਗਿਆ ਹੈ ਮੌਸਮ ਦੇ ਵਿਗੜੇ ਮਿਜਾਜ ਕਾਰਨ ਸਬੰਧਤ ਸੰਬੰਧਤ ਹਵਾਈ ਅੱਡਿਆਂ ਤੋ ਕੁਝ ਉਡਨਾ ਚ ਵਿਘਨ ਪਏ ਜਾਣ ਬਾਰੇ ਵੀ ਪਤਾ ਲੱਗਾ ਹੈ ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਖੇਤਰ ਚੋਂ ਗੁਜ਼ਰਦੀ ਕੋਕਾ ਹਿਲਾ ਰੋਡ ਭਾਰੀ ਬਰਫਬਾਰੀ ਕਾਰਨ ਡਰਾਈਵਰਾਂ ਨੂੰ ਬੇਹਦ ਸਾਵਧਾਨੀ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



