(ਸਮਾਜ ਵੀਕਲੀ)
ਲੱਗੀ ਕੀਹਦੀ ਏ ਪੰਜਾਬ ਨੂੰ ਨਜਰ ਮਾੜੀ? ਦਿਨੋਂ ਦਿਨ ਹੀ ਪਿਆ ਘਟਦਾ ਏ।
ਚਿੜੀ ਸੋਨੇ ਦੀ ਸੀ ਕਦੇ ਪੰਜਾਬ ਮੇਰਾ, ਰੰਗ ਸੋਨੇ ਦਾ ਦਿਨੋਂ ਦਿਨ ਛਟਦਾ ਏ।
ਬੇਰੁਜਗਾਰ ਹੋ ਕੇ ਨੌਜਵਾਨ ਫਿਰਦੇ ਉੱਤੇ ਸ਼ੜਕਾਂ ਰੁਲਦੇ ਕਈ ਫਿਰਦੇ,
ਲੱਕ ਤੋੜ ਛੱਡੇ ਅੱਤ ਮਹਿੰਗਾਈ ਨੇ ਬੜੀਆਂ ਮੁਸ਼ਕਿਲਾਂ ਨਾਲ ਨੇ ਘਰ ਚਲਦੇ।
ਨਸ਼ਾ ਖਾ ਗਿਆ ਦੇਸ਼ ਦੀ ਜਵਾਨੀ ਨੂੰ, ਪੁੱਤ ਮਾਂਵਾਂ ਦੇ ਨਸ਼ੇ ਦੀ ਭੇਟ ਚੜ੍ਹਦੇ।
ਸਹੁਰੇ ਮਾਰਦੇ ਨੂੰਹਾਂ ਨੂੰ ਦਾਜ ਪਿੱਛੇ, ਧੀਆਂ ਕੁੱਖਾਂ ‘ਚ ਹੀ ਮਾਰੀਆਂ ਜਾਂਦੀਆਂ ਨੇ।
ਕਾਤੋਂ ਧੀ ਦਾ ਬਲਾਤਕਾਰੀ ਬਾਪ ਬਣਿਆ? ਬੱਚੀਆਂ ਗੈਂਗਰੇਪਾਂ ਦਾ ਸਾਹਮਣਾ ਕਰਦੀਆਂ ਨੇ।
ਦੇਸ਼ ਖਾ ਲਿਆ ਪਖੰਡੀ ਬਾਬਿਆਂ ਨੇ, ਔਰਤਾਂ ਬਾਬਿਆਂ ਦਾ ਢਿੱਡ ਭਰੀ ਜਾਂਦੀਆਂ ਨੇ।
‘ਪ੍ਰੀਤ’ ਰੋੜ੍ਹਕੇ ਲੈ ਗਏ ਸਭ ਕੁਝ ਹੀ, ਇਹ ਕਿਹੋ ਜਿਹੇ ਦਰਿਆ ਵਗੀ ਜਾਂਦੇ ਨੇ?
ਮਨਪ੍ਰੀਤ ਕੌਰ
ਪਿੰਡ: ਬਖਸ਼ੀਵਾਲਾ, ਜਿਲ੍ਹਾ ਸੰਗਰੂਰ



