HOME ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਵਲੋਂ...

ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਵਲੋਂ ਅਮਨ ਕਾਨੂੰਨ ਨਾਲ ਵੋਟਾ ਪਵਾਈਆਂ ਗਈਆਂ

13
ਐਸ ਐਸ ਓ  ਅਭਿਸ਼ੇਕ ਸ਼ਰਮਾ ਨਵਾਂਸ਼ਹਿਰ /ਕਾਠਗੜ੍ਹ ਨੇ ਕੀਤਾ  ਇਲਾਕਾ ਨਿਵਾਸੀਆਂ ਅਤੇ ਵੋਟਰਾਂ ਦਾ ਧੰਨਵਾਦ
ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )– ਸੂਬੇ ਅੰਦਰ ਜਿਲ੍ਹਾਂ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ  ਚੋਣਾਂ ਸ਼ਾਤੀਪੂਰਕ ਸੰਪਨ ਹੋ ਗਈਆਂ | ਇਸ ਦੇ ਲਈ ਥਾਣਾ ਕਾਠਗੜ੍ਹ ਦੇ ਐਸ ਐਸ ਓ ਅਭਿਸ਼ੇਕ ਸ਼ਰਮਾ ਨੇ ਸਾਰੇ ਇਲਾਕੇ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ |  ਉਨ੍ਹਾਂ ਦੱਸਿਆਂ ਕਿ ਪੁਲਿਸ  ਅਤੇ ਪ੍ਰਸ਼ਾਸ਼ਨ ਵਲੋਂ ਚੋਣਾਂ  ਨੂੰ  ਲੈ ਕੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ |  ਪੁਲਿਸ ਪ੍ਰਸ਼ਾਸਨ ਵਲੋਂ ਵੋਟਾਂ ਦੇ ਮੱਦੇਨਜ਼ਰ  ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਵਲੋਂ ਅਮਨ ਸ਼ਾਂਤੀ ਨਾਲ ਵੋਟਾਂ ਪਵਾਈਆਂ ਗਈਆਂ |   ਪੁਲਿਸ ਵਲੋਂ ਪੈਟ੍ਰੋਲਿੰਗ  ਟੀਮਾਂ ਲਗਾਈਆਂ ਗਈਆ ਜੋ ਕਿ ਵੱਖ ਵੱਖ ਪਿੰਡਾਂ ਵਿਚ ਜਾਂ ਕੇ ਚੋਣ ਬੂਥਾਂ ਦੀ ਨਿਗਰਾਨੀ ਰੱਖ ਰਹੀਆਂ ਸਨ  | ਚੋਣਾਂ ਦੋਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨਹੀ ਵਾਪਰੀ ਇਸ ਲਈ ਇਲਾਕੇ ਦੇ ਲੋਕਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਰਨਵੀਰ ਕਟਾਰੀਆ ਨੇ ਵੋਟਰਾਂ ਦਾ ਦਿਲੋਂ ਧੰਨਵਾਦ ਕੀਤਾ
Next articleਪੰਜਾਬ