ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) — ਕਨੇਡਾ ਦੀ ਉਭਰਦੀ ਟੈਨਿਸ ਖਿਡਾਰਨ ਵਿਕੀ ਮਬੋਕੋ ਨੂੰ ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ ਵੱਲੋਂ 2025 ਦੇ ‘ਬ੍ਰੇਕਥਰੂ’ ਖਿਡਾਰਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਬਰਲਿੰਗਟਨ, (ਓਨਟਾਰੀਓ)ਦੀ ਰਹਿਣ ਵਾਲੀ ਮਬੋਕੋ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਰੈਂਕਿੰਗ ਵਿੱਚ 350ਵੇਂ ਸਥਾਨ ਤੋਂ 18ਵੇਂ ਨੰਬਰ ਤੱਕ ਦੀ ਉੱਚੀ ਛਾਲ ਮਾਰੀ ਸੀ। ਪੈਨਲ ਨੇ ਵਿਕੀ ਮਬੋਕੋ ਦੇ ਨਾਲ ਜੈਨਿਸ ਟੈਨ, ਲਿਲੀ ਟੈਗਰ, ਆਰਨੌਡ ਬੇਲੀ ਅਤੇ ਲੂਕਾ ਮਿਕਰੁਟ ਨੂੰ ਵੀ 2025 ਦੀ ਕਲਾਸ ਵਿੱਚ ਸ਼ਾਮਲ ਕੀਤਾ ਹੈ। ਮਬੋਕੋ ਦੇ ਸ਼ਾਨਦਾਰ ਪ੍ਰਦਰਸ਼ਨਾਂ ਨੇ ਉਹਨੂੰ ਕਨੇਡੀਅਨ ਟੈਨਿਸ ਦੇ ਸਭ ਤੋਂ ਉਭਰਦੇ ਹੋਏ ਨਾਮਾਂ ਵਿੱਚ ਸ਼ਾਮਲ ਕਰ ਦਿੱਤਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



