ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਦੀ ਟੀਮ ਨੇ ਫਾਈਨਲ ਮੈਚ ਜਿੱਤਕੇ 1 ਲੱਖ ਰੁਪਏ ਨਕਦ ਤੇ ਸੁੰਦਰ ਟਰਾਫੀ ਤੇ ਕੀਤਾ ਕਬਜਾ
ਬੱਚਿਆਂ ਦੀ ਫੁੱਟਬਾਲ ਬੀ ਟੀਮ ਵਿਚਕਾਰ ਮੁਕਾਬਲਾ ਬਹੁਤ ਫਸਵਾਂ ਹੋਇਆ ਚੱਕ ਗੁਰੂ ਦੀ ਫੁੱਟਬਾਲ ਦੀ ਬੀ ਟੀਮ ਨੇ ਪਲਾਟੀਆ ਵਿੱਚ ਮਸਾਂ ਮਹਿਲ ਗਹਿਲਾਂ ਦੀ ਫੁੱਟਬਾਲ ਟੀਮ ਨੂੰ ਹਰਾਇਆ
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) 27 ਵਾਂ ਰਾਜ ਪੱਧਰੀ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖੇਡ ਮੈਦਾਨ ਮਹਿੰਗਾ ਸਿੰਘ ਪਵੇਲੀਅਨ ਵਿਖੇ ਸ. ਹਰਦੇਵ ਸਿੰਘ ਕਾਹਮਾ ਸਰਪ੍ਰਸਤ ਫੁੱਟਬਾਲ ਟੂਰਨਾਮੈਂਟ ਕਮੇਟੀ ਦੀ ਅਗਵਾਈ ਹੇਠ ਕਰਵਾਇਆ ਗਿਆ। ਛੇ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੇ ਅਖੀਰਲੇ ਦਿਨ ਦਾ ਮੈਚ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਅਤੇ ਦਲਬੀਰ ਫੁੱਟਬਾਲ ਅਕੈਡਮੀ ਪਟਿਆਲਾ ਦਰਮਿਆਨ ਖੇਡਿਆ ਗਿਆ। ਇਸ ਮੈਚ ਦੇ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਸਰਪ੍ਰਸਤ ਟੂਰਨਾਮੈਂਟ ਕਮੇਟੀ, ਦਰਸ਼ਨ ਸਿੰਘ ਮਾਹਲ ਨੇ ਟੀਮਾਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਮੈਚ ਦਾ ਆਰੰਭ ਕਰਵਾਇਆ। ਉਹਨਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਖੇਡਣ ਲਈ ਕਿਹਾ। ਉਹਨਾਂ ਅੱਗੇ ਕਿਹਾ ਕਿ ਹੁਣ ਨੌਕਰੀਆਂ ਤੋਂ ਵੱਧ ਖੇਡਾਂ ਕਮਾਈ ਦਾ ਸਾਧਨ ਬਣ ਰਹੀਆਂ ਹਨ ਇਸ ਲਈ ਨੌਜਵਾਨਾਂ ਨੂੰ ਆਪਣਾ ਭਵਿਖ ਵਧੀਆ ਬਣਾਉਣ ਖੇਡਾਂ ਵਿੱਚ ਖਾਸ ਦਿਲਚਪਸੀ ਲੈਣੀ ਚਾਹੀਦੀ ਹੈ। ਖੇਡਾਂ ਜਿੱਥੇ ਤੁਹਾਡੀ ਆਰਥਿਕ ਸਥਿਤੀ ਮਜਬੂਤ ਕਰਦੀਆਂ ਹਨ ਉੱਥੇ ਸਰੀਰ ਨੂੰ ਵੀ ਤੰਦਰੁਸਤ ਰੱਖਦੀਆਂ ਹਨ। ਇਸ ਮੌਕੇ ਉਹਨਾਂ ਦੇ ਨਾਲ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ, ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ, ਗੁਰਦਿਆਲ ਸਿੰਘ ਜਗਤਪੁਰ ਉਪ ਪ੍ਰਧਾਨ ਹਾਜਰ ਸਨ। ਇਸ ਮੌਕੇ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਨੇ ਦੂਜੇ ਹਾਫ ਵਿੱਚ ਇੱਕ ਗੋਲ ਕਰਕੇ ਦਲਬੀਰ ਫੁੱਟਬਾਲ ਅਕੈਡਮੀ ਪਟਿਆਲਾ ਨੂੰ ਪਛਾੜ ਦਿੱਤਾ। ਦੋਹਾਂ ਟੀਮਾਂ ਵਲੋਂ ਬਹੁਤ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਅੰਤ 1-0 ਨਾਲ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਦੀ ਟੀਮ ਨੇ ਮੈਚ ਜਿੱਤਕੇ 1 ਲੱਖ ਰੁਪਏ ਨਕਦ ਤੇ ਸੁੰਦਰ ਟਰਾਫੀ ਤੇ ਕਬਜਾ ਕਰ ਲਿਆ। ਦਲਬੀਰ ਫੁੱਟਬਾਲ ਅਕੈਡਮੀ ਨੇ 75 ਹਜਾਰ ਰੁਪਏ ਨਕਦ ਤੇ ਸੁੰਦਰ ਟਰਾਫੀ ਜਿੱਤੀ। ਇਸ ਮੌਕੇ ਟੂਰਨਾਮੈਂਟ ਕਮੇਟੀ ਵਲੋਂ ਹਰ ਟੀਮ ਨੂੰ 9 ਹਜਾਰ ਰੁਪਏ ਨਕਦ ਟੀਏ ਡੀਏ ਵੀ ਦਿੱਤਾ ਗਿਆ। ਉਪਰੋਕਤ ਇਨਾਮਾਂ ਤੋਂ ਇਲਾਵਾ ਇਸ ਮੌਕੇ ਬੈਸਟ ਗੋਲਕੀਪਰ ਦਾ ਇਨਾਮ ਨੀਰਜ ਕੁਮਾਰ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ, ਬੈਸਟ ਡੀਫੈਂਡਰ ਹਰਮਨ ਸਿੰਘ ਦਲਬੀਰ ਫੁੱਟਬਾਲ
ਅਕੈਡਮੀ ਪਟਿਆਲਾ, ਬੈਸਟ ਸਕੋਰਰ ਦਾ ਮਨਵੀਰ ਸਿੰਘ ਨਾਮਧਾਰੀ ਫੁੱਟਬਾਲ ਕਲੱਬ, ਫੇਅਰ ਪਲੇਅ ਟੀਮ ਦਾ ਦਲਬੀਰ ਫੁੱਟਬਾਲ ਅਕੈਡਮੀ ਪਟਿਆਲਾ ਅਤੇ ਬੈਸਟ ਫਾਰਵਰਡ ਦਾ ਗੁਰਵਿੰਦਰ ਰਾਮ ਪੀਲੀ ਬੰਗਾ ਨੂੰ ਦਿੱਤਾ ਗਿਆ। ਇਸ ਮੌਕੇ ਅੰਡਰ 14 ਦੀਆਂ ਟੀਮਾਂ ਚੱਕਗੁਰੂ ਫੁੱਟਬਾਲ ਅਕੈਡਮੀ ਅਤੇ ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਗਿਆ। ਇਸ ਮੈਚ ਦਾ ਉਦਘਾਟਨ ਸਤਨਾਮ ਸਿੰਘ ਲਾਦੀਆਂ, ਸਤਨਾਮ ਸਿੰਘ ਹੇੜੀਆਂ ਅਤੇ ਮੁਹੰਮਦ ਅਨਵਰ ਨੇ ਟੀਮਾਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਕੀਤਾ। ਉਹਨਾਂ ਦੇ ਨਾਲ ਨਰਿੰਦਰ ਸਿੰਘ ਰੰਧਾਵਾ ਪ੍ਰਧਾਨ ਕਮੇਟੀ, ਦਰਸ਼ਨ ਸਿੰਘ ਮਾਹਲ, ਸੁਰਿੰਦਰ ਸਿੰਘ ਖਾਲਸਾ, ਅਜੀਤ ਸਿੰਘ ਖਾਨਖਾਨਾ, ਜਗਜੀਤ ਸਿੰਘ ਰੰਧਾਵਾ, ਸਰਬਜੀਤ ਮੰਗੂਵਾਲ ਆਦਿ ਸਨ। ਇਸ ਮੈਚ ਵਿੱਚ ਚੱਕ ਗੁਰੂ ਅਤੇ ਮਾਹਿਲ ਗਹਿਲਾ ਦੀ ਟੀਮ ਵਲੋਂ ਪਹਿਲੇ ਹਾਫ ਵਿੱਚ ਇੱਕ ਇੱਕ ਗੋਲ ਕੀਤਾ। ਦੂਜੇ ਹਾਫ ਵਿੱਚ ਇੱਕ ਇੱਕ ਹੋਰ ਗੋਲ ਕਰਕੇ ਮੈਚ ਨੂੰ ਬਰਾਬਰ ਕਰ ਦਿੱਤਾ। ਦੋਹਾਂ ਟੀਮਾਂ ਵਲੋਂ ਬੜਾ ਹੀ ਸ਼ਾਨਦਾਰ ਮੈਚ ਖੇਡਿਆ ਗਿਆ ਤੇ ਅੰਤ ਵਿੱਚ ਪਨਾਲਿਟੀ ਕਿੱਕਾਂ ਰਾਹੀਂ ਚੱਕ ਗੁਰੂ ਦੀ ਟੀਮ ਨੇ ਇਹ ਮੈਚ ਜਿੱਤ ਲਿਆ। ਇਸ ਮੌਕੇ ਪ੍ਰਧਾਨ ਸ. ਨਰਿੰਦਰ ਸਿੰਘ ਰੰਧਾਵਾ ਨੇ ਸਮੂਹ ਸਹਿਯੋਗੀ ਸੱਜਣਾਂ, ਐਨਆਰਆਈ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਟੂਰਨਾਮੈਂਟ ਹਰ ਸਾਲ ਦੀ ਤਰਾਂ ਇਸ ਵਾਰ ਵੀ ਪ੍ਰਬੰਧਕਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਸਭ ਦਾ ਬਹੁਤ ਹੀ ਭਰਵਾਂ ਸਹਿਯੋਗ ਰਿਹਾ। ਉਹਨਾਂ ਕਿਹਾ ਹਰ ਰੋਜ ਦਰਸ਼ਕਾਂ ਲਈ ਚਾਹ ਪਾਣੀ ਅਤੇ ਲੰਗਰ ਲਗਾਇਆ ਗਿਆ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਮੈਡੀਕਲ ਟੀਮ ਵਲੋਂ ਵੀ ਆਪਣੀ ਪੂਰੀ ਜਿੰਮੇਵਾਰੀ ਨਿਭਾਈ ਗਈ ਖਿਡਾਰੀ ਦੇ ਸੱਟ ਚੋਟ ਲੱਗਣ ਤੇ ਪੂਰੇ ਟੂਰਨਾਮੈਂਟ ਵਿੱਚ ਐਂਬੂਲੈਂਸ਼ ਦਾ ਪ੍ਰਬੰਧ ਰਿਹਾ। ਸਭ ਦਾ ਦਿੱਤੇ ਸਹਿਯੋਗ ਲਈ ਧੰਨਵਾਦ। ਇਸ ਮੌਕੇ ਕਮੇਟੀ ਦੇ ਸਰਪ੍ਰਸਤ ਸ. ਹਰਦੇਵ ਸਿੰਘ ਕਾਹਮਾ, ਪ੍ਰਧਾਨ ਨਰਿੰਦਰ ਸਿੰਘ ਰੰਧਾਵਾ, ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ, ਪ੍ਰੈਸ ਸਕੱਤਰ ਤਲਵਿੰਦਰ ਸ਼ੇਰਗਿੱਲ, ਖਜਾਨਚੀ ਕਸ਼ਮੀਰੀ ਲਾਲ ਮੰਗੂਵਾਲ, ਉਪ ਪ੍ਰਧਾਨ ਗੁਰਦਿਆਲ ਸਿੰਘ ਜਗਤਪੁਰ, ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ, ਜਸਵੀਰ ਸਿੰਘ ਰਾਏ ਐਡਵੋਕੇਟ, ਜਗਜੀਤ ਸਿੰਘ ਰੰਧਾਵਾ, ਜਰਨੈਲ ਸਿੰਘ ਪੱਲੀਝਿੱਕੀ, ਸੁਰਿੰਦਰ ਸਿੰਘ ਖਾਲਸਾ ਉਪ ਪ੍ਰਧਾਨ ਕਮੇਟੀ, ਪ੍ਰੋਫੈਸਰ ਪਰਗਣ ਸਿੰਘ ਅਟਵਾਲ, ਰਘਵੀਰ ਸਿੰਘ ਕਾਲਾ, ਜਗਤਾਰ ਝਿੱਕਾ, ਜਸਵੰਤ ਖਟਕੜ, ਜਸਵੀਰ ਸਿੰਘ ਮੰਗੂਵਾਲ, ਕਸ਼ਮੀਰ ਸਿੰਘ, ਗੁਦਾਵਰ ਸਿੰਘ, ਡਾਕਟਰ ਗੁਰਮੀਤ ਸਰਾਂ, ਡਾ. ਤਰਸੇਮ ਸਲੋਹ, ਅਜੀਤ ਸਿੰਘ ਖਾਨਖਾਨਾ, ਸਰਬਜੀਤ ਸਿੰਘ ਮੰਗੂਵਾਲ, ਬਲਜੀਤ ਸਿੰਘ ਸਿੱਧੂ, ਸ਼ਰਨਜੀਤ ਸਿੰਘ, ਫੁੱਟਬਾਲ ਕੋਚ ਸਤਵੀਰ ਸਿੰਘ ਸੱਤੀ, ਕਸ਼ਮੀਰਾ ਸਿੰਘ, ਅਮਨਦੀਪ ਸਿੰਘ ਥਾਂਦੀ, ਪ੍ਰਿੰਸੀਪਲ ਜਤਿੰਦਰ ਮੋਹਨ, ਪਰਮਜੀਤ ਸਿੰਘ ਕਾਲਜ ਸੁਪਰਡੈਂਟ, ਲੈਕਚਰਾਰ ਸ਼ੰਕਰ ਦਾਸ, ਜਸਵੀਰ ਭਾਰਟਾ ਕੋਚ, ਗੁਰਪਾਲ ਸਿੰਘ ਮੈਨੇਜਰ ਡੀਸੀਬੀ, ਕੁਲਵਿੰਦਰ ਸਿੰਘ ਢਾਂਡੀਆ, ਦਵਿੰਦਰ ਖਾਨਖਾਨਾ, ਜੋਗਿੰਦਰ ਸਿੰਘ ਕਲਸੀ, ਤਰਲੋਚਨ ਸਿੰਘ ਪੂੰਨੀ, ਨੰਬਰਦਾਰ ਸਵਰਨ ਸਿੰਘ ਕਾਹਮਾ, ਸੁੱਚਾ ਸਿੰਘ, ਪਿਆਰਾ ਸਿੰਘ ਆਦਿ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



