ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਸਰਕਾਰੀ ਮਿਡਲ ਸਕੂਲ ਥਾਂਦੀਆਂ ਵਿਖੇ ਤਰਕਸ਼ੀਲ ਸੋਸਾਇਟੀ ਪੰਜਾਬ ਵਲ੍ਹੋਂ ਕਰਾਈ ਗਈ ਚੇਤਨਾ ਪਰਖ ਪ੍ਰੀਖਿਆ ਵਿੱਚੋ ਪਹਿਲੇ,ਦੂਜੇ, ਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਕਿਤਾਬਾਂ ਦੇ ਸੈੱਟ ਨਾਲ ਸਰਟੀਫਿਕੇਟ ਦਿੱਤੇ ਗਏ ਨਾਲ ਹੀ ਵਧੀਆ ਕਾਰਗੁਜਾਰੀ ਵਾਲੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਵੰਡੇ ਗਏ । ਇਸ ਮੌਕੇ ਸੁਖਵਿੰਦਰ ਲੰਗੇਰੀ ਵੱਲ੍ਹੋਂ ਕਿਤਾਬਾਂ ਦਾ ਸਟਾਲ , ਜਾਦੂ ਦੇ ਟਰਿੱਕ ਵੀ ਦਿਖਾਏ ਗਏ ਨਾਲ ਹੀ ਕਿਤਾਬਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।ਸਿਮਰਨ,ਖੁਸ਼ੀ , ਹੈਰੀ ਨੇ ਇਕਾਈ ਪੱਧਰ ਤੇ ਪਹਿਲਾ ,ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ । ਤਰਕਸ਼ੀਲ ਸੋਸਾਇਟੀ ਦੇ ਆਗੂ ਕੁਲਵਿੰਦਰ ਖਟਕੜ ਵਲ੍ਹੋਂ ਬੱਚਿਆਂ ਨੂੰ ਵਿਗਿਆਨਕ ਸੋਚ ਬਣਾਉਣ ਲਈ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਸਮਝਾਇਆ ਗਿਆ । ਸਕੂਲ ਇੰਚਾਰਜ ਕਰਮਜੀਤ ਕੌਰ ਵਲ੍ਹੋਂ ਸੋਸਾਇਟੀ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਅਧਿਆਪਕ ਸ਼ਮਾ ਮੈਡਮ ,ਆਸ਼ਾ , ਮਮਤਾ ਜੀ ਮੌਜੂਦ ਸਨ।
ਮਾਨਸਿਕ ਵਿਭਾਗ ਮੁਖੀ
ਸੁਖਵਿੰਦਰ ਲੰਗੇਰੀ 7009894460
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


