ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਵਿਚ ਹੋ ਰਹੀਆਂ ਜਿਲ੍ਹਾਂ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਮਾਹੌਲ ਦਿਨੋ ਦਿਨ ਗਰਮ ਹੁੰਦਾ ਜਾ ਰਿਹਾ | ਇਸੇ ਤਰ੍ਹਾਂ ਪਿੰਡ ਜਲਾਲਪੁਰ ਮੁੱਤੋਂ ਜ਼ੋਨ ਤੋ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰ ਹਰਜਿੰਦਰ ਕੌਰ ਘੁੰਮਣ ਪਤਨੀ ਜਸਵੀਰ ਸਿੰਘ ਘੁੰਮਣ ਸਰਪੰਚ ਬੀੜ ਕਾਠਗੜ੍ਹ ਜੋ ਪ੍ਰਸਿੱਧ ਸਮਾਜ ਸੇਵੀ ਹਨ ਉਨ੍ਹਾਂ ਦੇ ਧਰਮ ਪਤਨੀ ਨੇ ਡੇਰਾ ਬਾਬਾ ਸਰਵਨ ਦਾਸ ਜਲਾਲਪੁਰ ਵਿਖੇ ਮੱਥਾ ਟੇਕ ਅਸ਼ੀਰਵਾਦ ਪ੍ਰਾਪਤ ਕਰਕੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ | ਪਿੰਡ ਵਾਸੀਆਂ ਵਲੋਂ ਮਿਲਿਆ ਜ਼ਬਰਦਸਤ ਸਮਰਥਨ ਹੌਸਲਾ ਵਧਾਉਣ ਵਾਲਾ ਰਿਹਾ | ਲੋਕਾਂ ਦਾ ਇਹ ਪਿਆਰ ਅਤੇ ਭਰੋਸਾ ਸਾਡੇ ਲਈ ਤਾਕਤ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਪਿੰਡਾਂ ਵਿਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਹੋਇਆ | ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆ ਸੁਵਿਧਾਵਾਂ ਦਾ ਫਾਇਦਾ ਮਿਲ ਰਿਹਾ ਹੈ | ਉਨ੍ਹਾਂ ਆਪਣੇ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਕ ਇਕ ਕੀਮਤੀ ਮਤਦਾਨ ਉਨ੍ਹਾਂ ਨੂੰ ਪਾਕੇ ਕਾਮਯਾਬ ਬਣਾਉਣ ਤਾਂ ਕਿ ਹਲਕੇ ਦੇ ਰਹਿੰਦੇ ਵਿਕਾਸ ਕੰਮਾਂ ਨੂੰ ਜਲਦ ਪੂਰਾ ਕੀਤਾ ਜਾਵੇ | ਇਸ ਮੌਕੇ ਤੇ ਸੀਨੀਅਰ ਆਪ ਨੇਤਾ ਅਸ਼ੋਕ ਕਟਾਰੀਆਂ , ਚੇਅਰਮੈਨ ਸਤਨਾਮ ਜਲਾਲਪੁਰ ਅਤੇ ਜਸਵੀਰ ਸਿੰਘ ਘੁੰਮਣ ਸਮੇਤ ਇਲਾਕੇ ਭਰ ਤੋਂ ਸਰਪੰਚ ਅਤੇ ਪਿੰਡਾ ਦੇ ਪੰਚ ਸਰਪੰਚ ਨੰਬਰਦਾਰ ਤੇ ਪਤਵੰਤੇ ਵੱਡੀ ਗਿਣਤੀ ਮੌਜੂਦ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


