(ਸਮਾਜ ਵੀਕਲੀ) ਮੀਤ ਅੱਜ ਘਰ ਦਾ ਸੌਦਾ ਪੱਤਾ ਲੈਣ ਲਈ ਸ਼ਹਿਰ ਗਿਆ ਸੀ ਬੱਸ ਅੱਡੇ ਬਸ ਦੀ ਉਡੀਕ ਚ ਬੈਠੇ ਨੂੰ ਅਚਾਨਕ ਬਿਲਕੁੱਲ ਹੀ ਪਿੰਦਰ ਵਰਗੀ ਕੁੜੀ ਦਾ ਭੁਲੇਖਾ ਪਿਆ ,ਪਲ ਵਿਚ ਹੀ ਬੀਤਿਆਂ ਸਮਾਂ ਅੱਖਾਂ ਸਾਮ੍ਹਣੇ ਘੁੰਮ ਗਿਆ ,ਹੈ ਇਹ ਤਾਂ ਪਿੰਦਰ ਹੀ ਹੈ ਮੇਰੀ ਪਿੰਦਰ, ਸੌਦੇ ਵਾਲ਼ਾ ਝੌਲਾ ਉੱਥੇ ਹੀ ਰੱਖ ਵਾਹੋਦਾਹੀ ਉਸ ਮੁਟਿਆਰ ਕੋਲ਼ ਜਾ ਖੜਾ ਹੋਇਆ ,”ਹਾਏ ਵੇ ਮੀਤ ਤੂੰ,ਕਿੰਨੇ ਸਾਲ ਹੋਗੇ ਕਦੀ ਦਿਖਿਆ ਹੀ ਨਹੀਂ , ਕੀ ਕਰਦਾ ਅੱਜਕਲ??ਹੋਰ ਸੁਣਾ ਘਰ ਪਰਿਵਾਰ ਕਿਵੇਂ ਹੈ, ਤੇਰੀ ਮਾਂ ਬਾਪ ਵੀਰ ਸਭ ,ਹਾ ਸੱਚ ਵਿਆਹ ਤੇ ਨਹੀਂ ਸੱਦਿਆ ਤੂੰ, ਉਲ੍ਹਾਮਾ ਤੇਰੇ ਸਿਰ,ਮੈਂ ਕਿਹੜਾ ਬਾਹਲਾ ਖਾਂਦੀ ਸੀ,ਚਲ ਮੇਰੀ ਬੱਸ ਆ ਗਈ ,ਕਦੀ ਫੋਨ ਫਾਨ ਕਰ ਲਿਆ ਕਰ “ਏਨਾ ਕਹਿ ਮੀਤ ਨੂੰ ਨੰਬਰ ਫੜਾ ਓਹ ਗਈ ਓਹ ਗਈ ….
ਸਾਰੀ ਰਾਤ ਮੀਤ ਸੁੱਤਾ ਨਹੀਂ,ਉਹ ਤਾਂ ਹੋਰ ਹੀ ਰਿਸ਼ਤਾ ਸਮਝਦਾ ਸੀ ਪਿੰਦਰ ਨਾਲ ,ਪਿੰਦਰ ਨੂੰ ਤਾਂ ਲੱਗਦਾ ਅੰਦਾਜਾ ਵੀ ਨਹੀਂ ਕਿ ਮੀਤ ਤਾਂ ਉਸਨੂੰ ਆਪਣੀ ਜਿੰਦਗੀ ਸਮਝੀ ਬੈਠਾ ਸੀ, ਦੂਜੇ ਦਿਨ ਹਿੰਮਤ ਕਰ ਫੋਨ ਕੀਤਾ ਤੇ ਸਾਰੀ ਗੱਲ ਦੱਸੀ,ਪਿੰਦਰ ਵੀ ਕਿਤੇ ਨਾ ਕਿਤੇ ਉਦਾਸ ਸੀ,ਗੱਲ ਹੁੰਦੀ ਹੁੰਦੀ ਕਦੋਂ ਇੱਕ ਗਹਿਰੇ ਰਿਸ਼ਤੇ ਚ ਬਦਲ ਗਈ ਦੋਹਾਂ ਨੂੰ ਪਤਾ ਹੀ ਨਹੀਂ ਲੱਗਾ,ਹਰ ਗੱਲ ਇੱਕ ਦੂਜੇ ਨੂੰ ਪੁੱਛ ਕੇ ਕਰਨੀ,ਮੀਤ ਦੀ ਆਪਣੀ ਘਰਵਾਲੀ ਨਾਲ ਘੱਟ ਹੀ ਬਣਦੀ ਸੀ ਸਮਝੋ ਅੱਡ ਹੀ ਸਨ ,ਅਜਿਹੇ ਸਮੇਂ ਮੀਤ ਨੂੰ ਪਿੰਦਰ ਦਾ ਮਿਲਣਾ ਇੱਕ ਦੂਜੇ ਜਨਮ ਬਰਾਬਰ ਸੀ,ਪਿੰਦਰ ਨਾਲ ਗੱਲ ਕਰਕੇ ਮੀਤ ਨੂੰ ਅੰਦਰੂਨੀ ਖੁਸ਼ੀ ਮਿਲਦੀ ਤੇ ਦਿਨ ਕਦੋਂ ਛਿਪ ਜਾਂਦਾ ਦੋਹਾਂ ਨੂੰ ਪਤਾ ਹੀ ਨਾ ਲੱਗਦਾ । ਮੀਤ ਨੇ ਇੱਕ ਵਿਆਹ ਜਾਣਾ ਸੀ, ਸਵੇਰ ਸਾਰ ਹੀ ਮੀਤ ਦੀ ਘਰਵਾਲੀ ਕਲੇਸ਼ ਪਾਂ ਬਹਿ ਗਈ ,ਪਿੰਦਰ ਨੇ ਮੀਤ ਨੂੰ ਅਪਣਾ ਵਾਸਤਾ ਦੇ “ਮੈਂ ਹਾਂ ਨਾ ਤੇਰੇ ਲਈ ,ਤੇਰੇ ਨਾਲ ” ਏਨਾ ਕਹਿ ਥੋੜ੍ਹਾ ਮੂਡ ਸਹੀ ਕਰਵਾ ਵਿਆਹ ਚ ਭੇਜ ਦਿੱਤਾ।ਪਰ ਮੀਤ ਅਜੇ ਵੀ ਥੋੜਾ ਚਿੰਤਾ ਚ ਸੀ ਏਸੇ ਲਈ ਪਿੰਦਰ ਨੂੰ ਫੋਨ ਲਗਾ ਲਿਆ ਅਜੇ ਪਿੰਦਰ ਸਮਝਾ ਹੀ ਰਹੀ ਸੀ ਕਿ ਸਭ ਸਹੀ ਹੋ ਜਾਣਾ ਕਿਉ ਏਨਾ ਸੋਚਦਾ ਤੇਰੀ ਘਰਵਾਲੀ ਤੰਗ ਕਰਦੀ ਹੈ ਤੂੰ ਚੁੱਪ ਰਿਹਾ ਕਰ ‘ ਹੈਗੀ ਆ ਨਾ ਮੈ’ ਅਜੇ ਪਿੰਦਰ ਏਨਾ ਬੋਲ ਹੀ ਰਹਿ ਸੀ ਕਿ ਅਚਾਨਕ ਸ਼ਗਨ ਦੀ ਰਸਮ ਹੋਣ ਲੱਗੀ ਤਾਂ ਮੀਤ ਨੇ ਮਜਬੂਰੀ ਜਾਹਿਰ ਕੀਤੀ ਕਿ ਸਮਾਜ ਹੈ ਸਭਦੇ ਸਾਮ੍ਹਣੇ ਤਾਂ ਘਰਵਾਲੀ ਨਾਲ ਹੀ ਸ਼ਗਨ ਪਾਉਣਾ ਪੈਣਾ , ਪਿੰਦਰ ਹੱਥੋ ਮੋਬਾਈਲ ਡਿੱਗ ਗਿਆ ਜੇਕਰ ਸਮਾਜ ਦਾ ਏਨਾ ਹੀ ਡਰ ਹੈ ਤਾਂ ਫੇਰ ਮੇਰੇ ਨਾਲ ਕਿਉ ….
ਸਮਝ ਆ ਗਈ ਕਿ ਘਰਵਾਲ਼ੀ ਘਰਵਾਲੀ ਹੀ ਰਹਿਦੀ ਹੈ ਬੇਸ਼ਕ ਮੁੰਹੋਂ ਨਾ ਬੋਲ਼ੇ ਅਤੇ ਘਰੋ ਬਾਹਰ ਬਣੇ ਰਿਸ਼ਤੇ ਬੇਸ਼ਕ ਕਿੰਨੇ ਵੀ ਪਵਿੱਤਰ ਹੋਣ ਬਾਹਰ ਦੀ ਔਰਤ ਸਿਰਫ ਰਖੇਲ ਹੁੰਦੀ ਹੈ ਰਖੇਲ
ਮਨਪ੍ਰੀਤ ਕੌਰ ਸੰਧੂ
ਮੁੰਬਈ
ਵ੍ਹਟਸਐਪ – 9769186791
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



