HOME ਲੋਕ ਮਾਰੂ ਬਿੱਲਾਂ ਨੂੰ ਲੈ ਕੇ ਬੀਕੇਯੂ ਪੰਜਾਬ ਇਕਾਈ (ਜਲੰਧਰ )...

ਲੋਕ ਮਾਰੂ ਬਿੱਲਾਂ ਨੂੰ ਲੈ ਕੇ ਬੀਕੇਯੂ ਪੰਜਾਬ ਇਕਾਈ (ਜਲੰਧਰ ) ਵੱਲੋਂ ਸੰਯੁਕਤ ਮੋਰਚੇ ਦੀ ਕਾਲ ਤੇ ਕੀਤਾ ਭਾਰੀ ਰੋਸ ਪ੍ਰਦਰਸ਼ਨ

11
ਫੋਟੋ:-ਰੋਸ ਪ੍ਰਦਰਸ਼ਨ ਕਰਦੇ ਅਤੇ ਕਾਪੀਆਂ ਸਾੜਦੇ ਹੋਏ ਬੀਕੇਯੂ ਪੰਜਾਬ ਦੇ ਆਗੂ
ਕੇ ਵੀ 66 ਬਾਗੀਵਾਲ ਦਫ਼ਤਰ ਅੱਗੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ, ਲੋਕ ਮਾਰੂ ਨੀਤੀਆਂ ਦਾ ਤਿੱਖਾ ਜਵਾਬ ਦਿੱਤਾ ਜਾਵੇਗਾ – ਗੋਬਿੰਦਪੁਰ, ਬਾਜਵਾ 
ਮਹਿਤਪੁਰ,  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-  ਪੰਜਾਬ ਭਰ ਵਿਚ ਸੰਯੁਕਤ ਮੋਰਚੇ ਦੀ ਕਾਲ ਤੇ  ਬਿਜਲੀ ਬਿੱਲ , ਸੀਡ ਬਿੱਲ 2025 ਅਤੇ ਚਾਰ ਲੇਬਰ ਕੋਡ ਦੀਆਂ ਕਾਪੀਆਂ ਸਾੜਨ ਦੇ ਦਿੱਤੇ ਰਾਸ਼ਟਰੀ ਪ੍ਰੋਗਰਾਮ ਤਹਿਤ ਬੀਕੇਯੂ ਪੰਜਾਬ ਦੀ ਇਕਾਈ( ਜਲੰਧਰ )ਵੱਲੋਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਭਾਰੀ ਪ੍ਰਦਰਸ਼ਨ ਕਰਦਿਆਂ ਕੇ ਵੀ 66  ਪਾਵਰ ਕਾਮ ਦਫ਼ਤਰ ਬਾਗੀ ਵਾਲ ਖੁਰਦ ਦੇ ਗੇਟ ਅੱਗੇ ਸਰਕਾਰ ਵਿਰੋਧੀ ਨਾਅਰੇ ਲਾਉਂਦਿਆਂ ਬਿਲਾ ਦੀਆਂ ਕਾਪੀਆਂ ਨੂੰ ਸਾੜਿਆ। ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋਏ ਬੀਕੇਯੂ ਕਿਸਾਨ ਜਥੇਬੰਦੀ ਆਗੂਆਂ ਅਤੇ ਵਰਕਰਾਂ ਵੱਲੋਂ ਕਾਪੀਆਂ ਸਾੜਨ ਤੋਂ ਪਹਿਲਾਂ ਜੰਮ ਕੇ ਜੋਸ਼ ਤੇ ਰੋਸ ਭਰਭੂਰ ਨਾਹਰੇਬਾਜੀ ਕੀਤੀ। ਇਸ ਮੌਕੇ ਇਕਾਈ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਸਰਕਾਰ ਦੇ ਮਨਸੂਬੇ ਠੀਕ ਨਹੀਂ ਹਨ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਹਰੇਕ ਲੋਕ ਮਾਰੂ ਬਿਲਾ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬਿੱਲ ਕਾਰਪੋਰੇਟ ਘਰਾਣਿਆਂ ਦੇ ਘਰਾਂ ਵਿੱਚ ਦਿਵਾਲੀ ਲਿਆਉਣੇ ਅਤੇ ਦੇਸ਼ ਜਨਤਾ ਦਾ ਦਵਾਲਾ ਕੱਢ ਕੇ ਰੱਖ ਦੇਣਗੇ।ਇਸ ਮੌਕੇ ਹਰੇਕ ਵਰਕਰ ਦੇ ਹੱਥ ਵਿਚ ਫੜੇ ਬਿਲਾਂ ਦੀਆ ਕਾਪੀਆਂ ਨੂੰ ਇਕੱਠੇ ਕਰਕੇ ਅੱਗ ਲਗਾ ਦਿੱਤੀ ਗਈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਜ਼ਿਲ੍ਹਾ ਮੀਤ ਪ੍ਰਧਾਨ ਸੋਢੀ ਸਿੰਘ, ਤਹਿਸੀਲ ਪ੍ਰਧਾਨ ਗੁਰਦੀਪ ਸਿੰਘ, ਲਾਡੀ ਲਾਹੋਰੀਆ, ਤਜਿੰਦਰਪਾਲ ਸਿੰਘ ਕਿਸਾਨ ਆਗੂ, ਪਾਲ ਸਿੰਘ ਸੈਕਟਰੀ, ਦਵਿੰਦਰ ਸਿੰਘ ਗੋਪੀ, ਬਲਵੰਤ ਸਿੰਘ ਖਜਾਨਚੀ, ਮਹਿੰਦਰ ਸਿੰਘ ਬਲਾਕ ਪ੍ਰਧਾਨ ਨੂਰਮਹਿਲ, ਅਸ਼ੋਕ ਕੁਮਾਰ, ਜਗਜੀਤ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ, ਸੰਤੋਖ ਸਿੰਘ ਰਾਜਸਥਾਨ, ਨਗਿੰਦਰ ਸਿੰਘ ਪਰਜੀਆ, ਸ਼ਿੰਗਾਰਾ ਸਿੰਘ ਖੁਰਲਾਪੁਰ, ਸ਼ੇਰ ਸਿੰਘ, ਹੁਕਮ ਸਿੰਘ ਫੌਜੀ, ਹਰਚਰਨ ਸਿੰਘ, ਵਰਿੰਦਰ ਪਾਲ ਸਿੰਘ, ਗੁਰਚਰਨ ਸਿੰਘ ਸਰਪੰਚ, ਸੁਰਜੀਤ ਸਿੰਘ, ਬਾਪੂ ਕੇਹਰ ਸਿੰਘ, ਨਰਿੰਦਰ ਸਿੰਘ, ਨਿਸ਼ਾਨ ਸਿੰਘ ਲੌਹਗੜ, ਰਾਜਵਿੰਦਰ ਸਿੰਘ ਰਾਜੂ, ਸੁਖਜਿੰਦਰ ਸਿੰਘ, ਸਤਨਾਮ ਸਿੰਘ, ਭਜਨ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਖਿਲਾਫ ਵਿਸ਼ਾਲ ਰੋਸ ਧਰਨਾ
Next articleਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵੱਡਾ ਹਿੱਸਾ ਪਾ ਰਿਹਾ ਸ਼ਾਹ ਸੁਲਤਾਨ ਕ੍ਰਿਕਟ ਕਲੱਬ – ਗੌਰਵ ਬਾਂਸਲ, ਜੱਜ