ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਵਿੱਚ ਯੋਗਦਾਨ ਪਾ ਰਿਹਾ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਇਹ ਸਬਦ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ 22ਵੇ ਰਾਜ ਪੱਧਰੀ ਓਪਨ ਓਪਨ ਕ੍ਰਿਕਟ ਟੂਰਨਾਮੈਂਟ ਦੇ ਮੈਚ ਦੇ ਉਦਘਾਟਨ ਸਮੇਂ ਨਾਇਬ ਤਹਿਸੀਲਦਾਰ ਗੌਰਵ ਬਾਂਸਲ ਨੇ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਦਾ ਪਹਿਲਾ ਮੈਚ ਦੇ ਉਦਘਾਟਨ ਸਮੇਂ ਕਹੇ ਪਹਿਲਾ ਮੈਚ ਪੰਜਾਬ ਪੇਸਰ ਕ੍ਰਿਕਟ ਕਲੱਬ ਜਲੰਧਰ ਅਤੇ ਬੁੱਟਰ ਇਲੈਵਨ ਵਿਚਕਾਰ ਹੋਇਆ ਇਸ ਟੂਰਨਾਮੈਂਟ ਦਾ ਉਦਘਾਟਨ ਨਾਇਬ ਤਹਿਸੀਲਦਾਰ ਗੌਰਵ ਬਾਂਸਲ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਉਨਾਂ ਨੇ ਉਦਘਾਟਨ ਸਮੇਂ ਕਿਹਾ ਕਿ ਸਾਨੂੰ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜੀ ਖੇਡਾਂ ਵੱਲ ਜੁੜਦੀ ਹੋਈ ਨਸ਼ਿਆਂ ਵੱਲ ਝੁਕਾ ਨਾ ਕਰੇ ਕਲੱਬ ਦੀ ਹੋਸਲਾ ਅਫਜ਼ਾਈ ਲਈ 11 ਹਜ਼ਾਰ ਰੁਪਏ ਕਲੱਬ ਨੂੰ ਦਿੱਤੇ ਪਹਿਲੇ ਮੁਕਾਬਲੇ ਵਿੱਚ ਪੰਜਾਬ ਬਿਸਰ ਕ੍ਰਿਕਟ ਕਲੱਬ ਟੀਮ ਨੇ ਵੀਹ ਓਵਰ ਵਿੱਚ 200 ਰਨ ਬਣਾਏ ਬਾਅਦ ਵਿੱਚ ਬੁੱਟਰ ਇਲੈਵਨ ਕਰਤਾਰਪੁਰ ਦੀ ਟੀਮ 190 ਰਨ ਬਣਾ ਸਕੀ ਇਸ ਮੁਕਾਬਲੇ ਵਿੱਚ ਪੰਜਾਬ ਪੇਸਰ ਜਲੰਧਰ ਦੀ ਟੀਮ ਜੇਤੂ ਰਹੀ ਪਹਿਲੇ ਮੁਕਾਬਲੇ ਵਿੱਚ ਸੋਰਬ ਧਾਰੀਵਾਲ ਨੂੰ ਮੈਨ ਆਫ ਦਾ ਮੈਚ ਦਿੱਤਾ ਗਿਆ ਸੋਰੁਵ ਧਾਲੀਵਾਲ ਨੇ 56 ਰਨ ਬਣਾਏ ਦੋ ਵਿਕਟਾਂ ਲਈਆਂ ਦੂਜਾ ਮੁਕਾਬਲਾ ਰਣਜੀਤ ਇਲੈਵਨ ਭੀਮ ਕਦੀਮ ਅਤੇ ਐਫ.ਸੀ.ਸੀ ਲੁਧਿਆਣਾ ਵਿਚਕਾਰ ਹੋਇਆ ਇਸ ਮੈਚ ਵਿੱਚ ਐਫ ਸੀ ਸੀ ਲੁਧਿਆਣਾ ਨੇ ਟੀਮ ਨੇ ਵੀਹ ਓਵਰ ਵਿੱਚ 136 ਰਨ ਬਣਾਏ। ਜਿਸ ਦੇ ਜਵਾਬ ਵਿੱਚ ਦੂਜੀ ਟੀਮ ਨੇ ਰਣਜੀਤ ਇਲੈਵਨ ਟੀਮ ਕਦੀਮ ਨੇ 11ਓਵਰ ਵਿੱਚ 136 ਰਨ ਬਣਾਏ ਇਸ ਮੁਕਾਬਲੇ ਵਿੱਚ ਰਣਜੀਤ ਲੈ ਭੀਮਕਦੀਮ ਟੀਮ ਜੇਤੂ ਰਹੀ ਮੈਨ ਆਫ ਦਾ ਮੈਚ ਦੂਜੇ ਮੁਕਾਬਲੇ ਵਿੱਚ ਆਰਿਅਨ ਨੂੰ ਦਿੱਤਾ ਗਿਆ ਇਸ ਮੌਕੇ ਕਲੱਬ ਮੈਂਬਰ ਚੇਅਰਮੈਨ ਸੁਖਦੇਵ ਸਿੰਘ ਜੱਜ, ਚੇਅਰਪਰਸਨ ਕੁਲਵਿੰਦਰ ਸਿੰਘ ਜੱਜ, ਪ੍ਰਗਟ ਸਿੰਘ ਜੱਜ ਮੀਤ ਪ੍ਰਧਾਨ ,ਅੰਗਰੇਜ ਸਿੰਘ ਪ੍ਰਧਾਨ, ਜਤਿੰਦਰ ਸਿੰਘ ਖਾਲਸਾ ,ਬਲਕਾਰ ਸਿੰਘ, ਕਨਵੀਨਰ ਰਣਜੀਤ ਸਿੰਘ ਸੈਣੀ, ਜਰਨੈਲ ਸਿੰਘ ਬਲੂ ਸਟੋਨ ਅਕੈਡਮੀ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਨਿਰਮਲ ਸਿੰਘ, ਯਸ਼ ਥਿੰਦ, ਰਜੇਸ਼ ਰਾਜੂ ,ਜਗਜੀਤ ਸਿੰਘ ਪੰਛੀ, ਚਤਰ ਸਿੰਘ, ਕੁਲਜੀਤ ਸਿੰਘ ਡਡਵਿੰਡੀ, ਦਲਜੀਤ ਸਿੰਘ ਜੈਨਪੁਰ, ਕਰਨ ਵੀਰ ਚੌਹਾਨ, ਵਿਪੁਲ ਚੌਹਾਨ, ਸੋਨਾ ਸਿੰਘ, ਕਰਨਪੁਰੀ, ਮੁਕੇਸ਼ ਚੌਹਾਨ, ਹਰਜੀਤ ਸਿੰਘ ਯੂਏਈ, ਜਸਜੀਤ ਸਿੰਘ ,ਲਵੀ ਵਧਵਾ, ਅਮਨ ਗਿੱਲ ਕਨੇਡਾ, ਸੁਰਿੰਦਰ ਸਿੰਘ ,ਹਰਮੀਤ ਸਿੰਘ , ਜਰਨੈਲ ਸਿੰਘ ,ਬਲਦੇਵ ਟੀਟਾ ,ਬਾਵਾ ਸਿੰਘ ,ਗਗਨਦੀਪ ਸਿੰਘ ,ਨਵਪ੍ਰੀਤ ਸਿੰਘ ,ਅਜੇ ਅਸਲਾ ਹਾਜ਼ਰ ਸਨ। ਇਸ ਟੂਰਨਾਮੈਂਟ ਨੂੰ ਗਗਨਦੀਪ ਸਿੰਘ ,ਨਵਪ੍ਰੀਤ ਸਿੰਘ ਐਮ ਡੀ ਵਾਹਿਗੁਰੂ ਅਕੈਡਮੀ ਸਪੋਂਸਰ ਕਰ ਰਹੇ ਹਨ। ਟੂਰਨਾਮੈਂਟ ਦੀ ਅੰਪਾਇਰਿੰਗ ਸੋਢੀ ਲੋਹੀਆ, ਅਮਰਦੀਪ ਸਿੰਘ ਕੋਚ ਤੇ ਕੂਮੈਂਟਰੀ ਮਾਸਟਰ ਨਰੇਸ਼ ਕੋਹਲੀ ,ਸੁਖੀ ਡੇਰਾ ਸੈਯਦਾ ,ਪ੍ਰਦੀਪ ਭਾਰਦਵਾਜ਼ ਦੁਆਰਾ ਕੀਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



