HOME ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਖਿਲਾਫ ਵਿਸ਼ਾਲ ਰੋਸ ਧਰਨਾ

ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਖਿਲਾਫ ਵਿਸ਼ਾਲ ਰੋਸ ਧਰਨਾ

ਬਿਜਲੀ ਬਿੱਲ 2025, ਬੀਜ ਬਿੱਲ 2025 ਲੋਕ ਵਿਰੋਧੀ ਹਮਲਾ ਹੈ-ਆਗੂ 
ਕਪੂਰਥਲਾ  (ਸਮਾਜ ਵੀਕਲੀ)  (ਕੌੜਾ)- ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਿਲ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਿਜਲੀ ਸ਼ੋਧ ਬਿਲ 2025 ਅਤੇ ਸੀਡ ਬਿਲ 2025 ਖਿਲਾਫ ਸੰਯੁਕਤ ਕਿਸਾਨ ਮੋਰਚੇ ਵਲੋਂ ਪਾਵਰਕੌਮ ਡਵੀਜਨ ਸੁਲਤਾਨਪੁਰ ਲੋਧੀ ਵਿਖੇ ਰੋਸ ਪ੍ਰਦਰਸ਼ਨ ਕਰਕੇ ਕਾਪੀਆਂ ਸਾੜੀਆਂ ਗਈਆਂ । ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਿਜਲੀ ਬਿੱਲ 2025 ਬਿਜਲੀ ਖੇਤਰ ਨੂੰ ਪੂਰੀ ਤਰ੍ਹਾਂ ਨਿੱਜੀ ਕੰਪਨੀਆਂ ਦੇ ਹੱਥ ਦੇਣ ਲਈ ਲਿਆਂਦਾ ਗਿਆ ਹੈ। ਜਿਸ ਨਾਲ ਬਿਜਲੀ ਹੁਣ ਸਹੂਲਤ ਨਹੀਂ, ਕਾਰਪੋਰੇਟ ਦਾ ਮੁਨਾਫ਼ਾ ਬਣ ਜਾਵੇਗੀ।ਬਿਜਲੀ ਬਿੱਲ 2025 ਵਿੱਚ ਸਪੱਸ਼ਟ ਲਿਖਿਆ ਹੈ ਕਿ 5 ਸਾਲਾਂ ਵਿੱਚ ਕਰਾਸ ਸਬਸਿਡੀ ਪੂਰੀ ਖਤਮ ਹੋ ਜਾਵੇਗੀ ਜਿਸ ਵਿਚ ਘਰੇਲੂ ਲੋਕ ਅਤੇ ਵੱਡੇ ਕਾਰਖਾਨੇਦਾਰ ਇੱਕੋ ਰੇਟ ਭਰਨਗੇ ਜਿਸ ਤਹਿਤ ਸਸਤੀ ਬਿਜਲੀ ਦਾ ਰਾਹ ਬੰਦ ਹੋਵੇਗਾ। ਆਗੂਆਂ ਨੇ ਕਿਹਾ ਕਿ ਬਿਜਲੀ ਵੰਡ ਦਾ ਪੂਰਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਕੰਪਨੀਆਂ ਦੇ ਹੱਥ ਸੌਂਪਣ ਲਈ ਵਿਉਂਤਬੰਦੀ ਕੀਤੀ ਗਈ ਹੈ। 2003 ਵਿੱਚ ਪੈਦਾਵਾਰ ਦਾ ਨਿੱਜੀਕਰਨ ਹੋ ਗਿਆ ਸੀ ਅਤੇ ਵੰਡ ਵੀ ਪੂਰੀ ਪ੍ਰਾਈਵੇਟ ਕੀਤੀ ਜਾ ਰਹੀ ਹੈ ਜਿਸ ਅਨੁਸਾਰ ਭਵਿੱਖ ਵਿੱਚ ਘਰਾਂ ਵਿੱਚ ਵੱਖ-ਵੱਖ ਕੰਪਨੀਆਂ ਦੀ ਬਿਜਲੀ,ਪ੍ਰੀ-ਪੇਡ ਮੀਟਰ,ਰੀਚਾਰਜ ਨਾ ਹੋਣ ‘ਤੇ ਬਿਜਲੀ ਆਪਣੇ ਆਪ ਬੰਦ,ਬਿਜਲੀ ਸਪਲਾਈ ਦੇ ਨੁਕਸਾਨ ਦਾ ਸਾਰਾ ਖਰਚਾ ਆਮ ਲੋਕਾਂ ਤੋਂ ਵਸੂਲਿਆ ਜਾਵੇਗਾ।ਇਹ ਪ੍ਰਣਾਲੀ ਬਿਲਕੁਲ ਮੋਬਾਇਲ ਰੀਚਾਰਜ ਵਾਲੀ ਹੀ ਹੈ,ਪੈਸਾ ਹੈ ਤਾਂ ਬਿਜਲੀ, ਪੈਸਾ ਨਹੀਂ ਤਾਂ ਹਨੇਰਾ। ਇਸ ਬਿੱਲ ਤਹਿਤ ਬਿਜਲੀ ਦੇ ਰੇਟ ਬੇਲਗਾਮ ਹੋਣਗੇ ਅਤੇ ਲੱਖਾਂ ਪਰਿਵਾਰਾਂ ਲਈ ਤਬਾਹੀ ਦਾ ਕਾਰਨ ਬਣਨਗੇ।ਬਿਜਲੀ ਬੁਨਿਆਦ ਦੋ ਕਿ ਲੋਕਾਂ ਦੇ ਪੈਸੇ ਨਾਲ ਬਣੀ ਜਾਇਦਾਦ ਹੈ,ਪਿੰਡਾਂ ਦੀ ਧਰਤੀ, ਪੰਚਾਇਤੀ ਜ਼ਮੀਨ, ਕਿਸਾਨਾਂ ਦੇ ਖੇਤ ,ਬਿਜਲੀ ਢਾਂਚਾ ਲੋਕਾਂ ਦੇ ਖੂਨ–ਪਸੀਨੇ ਨਾਲ ਤਿਆਰ ਹੋਇਆ। ਹੁਣ ਇਹ ਸਭ ਕੁਝ ਕਾਰਪੋਰੇਟ ਨੂੰ ਉਪਹਾਰ ਦੇਣ ਦੀ ਤਿਆਰੀ ਹੈ। ਬਿਜਲੀ ਦੀਆਂ ਸਾਰੀਆਂ ਮੁਫਤ ਸਹੂਲਤਾਂ ਬੰਦ ਹੋ ਜਾਣਗੀਆਂ। ਆਗੂਆਂ ਨੇ ਕਿਹਾ ਕਿ ਬੀਜ ਬਿੱਲ 2025 ਖੇਤੀ ‘ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਹਿਤ ਬਿਨਾਂ ਰਜਿਸਟਰੇਸ਼ਨ ਛੋਟਾ ਵਪਾਰੀ ਬੀਜ ਨਹੀਂ ਵੇਚ ਸਕਦਾ ,ਵੱਡੀਆਂ ਕੰਪਨੀਆਂ ਨੂੰ ਲਾਇਸੈਂਸ ਕੇਂਦਰ ਦੇਵੇਗਾ। ਇਸ  ਨੀਤੀ ਤਹਿਤ ਬੀਜ ਮਹਿੰਗੇ,ਦੇਸੀ ਬੀਜ ਗਾਇਬ, ਖੇਤੀ ਕੰਪਨੀਆਂ ਦੇ ਨਿਯੰਤਰਨ ਹੇਠ ਹੋਣਗੇ।ਦੁਨੀਆ ਦੀਆਂ 6 ਕੰਪਨੀਆਂ ਪਹਿਲਾਂ ਹੀ 75% ਬੀਜ ਤੇ ਜ਼ਹਿਰ ਬਾਜ਼ਾਰ ਕਾਬਜ਼ ਹੈ। ਬੀਜ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਵੱਧ ਤੋਂ ਵੱਧ ਖਾਦ,ਵੱਧ ਤੋਂ ਵੱਧ ਕੀਟਨਾਸ਼ਕ ਲੋੜੀਂਦੇ ਹਨ। ਆਗੂਆਂ ਨੇ ਕਿਹਾ ਕਿ ਇਹਨਾਂ ਬਿੱਲਾਂ ਨੂੰ ਰੋਕਣ ਵਾਸਤੇ ਤਿੰਨ ਖੇਤੀ ਕਾਲੇ ਕਾਨੂੰਨਾਂ ਵਾਂਗ ਸੰਘਰਸ਼ ਲੜਨਾ ਪਵੇਗਾ ਅਤੇ ਪਿੰਡ–ਪਿੰਡ, ਸ਼ਹਿਰ–ਕਸਬਿਆਂ ਵਿਚ ਕੇਂਦਰ ਦੇ ਲੋਕ ਵਿਰੋਧੀ ਹਮਲਿਆਂ ਦੇ ਖਿਲਾਫ਼ ਇੱਕ ਵੱਡੀ, ਆਰ–ਪਾਰ ਦੀ ਲੜਾਈ ਖੜ੍ਹੀ ਕਰਨੀ ਹੋਵੇਗੀ। ਇਸ ਮੌਕੇ ਸਮੂਹ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਬਿੱਲਾਂ ਨੂੰ ਤੁਰੰਤ ਰੱਦ ਕੀਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਐਡਵੋਕੇਟ ਰਜਿੰਦਰ ਸਿੰਘ ਰਾਣਾ, ਅਜੀਤ ਸਿੰਘ ਔਜਲਾ, ਮੁਕੰਦ ਸਿੰਘ ਭੁਲਾਣਾ, ਮਾਸਟਰ ਚਰਨ ਸਿੰਘ ਹੈਬਤਪੁਰ, ਪਰਮਜੀਤ ਸਿੰਘ ਬਾਊਪੁਰ, ਸੁਖਦੇਵ ਸਿੰਘ ਸਾਬਕਾ ਐਸਡੀਓ ,ਪ੍ਰਤਾਪ ਸਿੰਘ ਮੋਮੀ ,ਦਿਆਲ ਸਿੰਘ ਦੀਪੇਵਾਲ, ਰਘਬੀਰ ਸਿੰਘ ਮਹਿਰਵਾਲਾ, ਸਰਵਨ ਸਿੰਘ ਕਰਮਜੀਤਪੁਰ, ਅਮਰਜੀਤ ਸਿੰਘ ਟਿੱਬਾ, ਨਿਰਮਲ ਸਿੰਘ ਸ਼ੇਰਪੁਰ ਸੱਦਾ, ਅਮਰੀਕ ਸਿੰਘ, ਚਰਨਜੀਤ ਸਿੰਘ, ਗੁਰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਮੇਜਰ ਸਿੰਘ, ਬਲਬੀਰ ਸਿੰਘ, ਤਾਰਾ ਸਿੰਘ ,ਡਾਕਟਰ ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਸ਼ਹਿਰੀ, ਜਸਵਿੰਦਰ ਸਿੰਘ, ਹਰਵੰਤ ਸਿੰਘ ਵੜੈਚ, ਕੁਲਦੀਪ ਕੌਰ ਬੋਹੜ ਵਾਲਾ, ਮਹਿੰਗਾ ਸਿੰਘ ਠੱਟਾ, ਜੀਤ ਸਿੰਘ ਝੰਡ ,ਅਮਰੀਕ ਸਿੰਘ, ਮਨਜੀਤ ਸਿੰਘ, ਗਗਨਦੀਪ ਸਿੰਘ, ਸੁਖਦੇਵ ਸਿੰਘ ,ਹਰਬੰਸ ਲਾਲ, ਸ਼ਿੰਗਾਰਾ ਸਿੰਘ, ਮਾਸਟਰ ਸੁੱਚਾ ਸਿੰਘ, ਕਰਨੈਲ ਸਿੰਘ ਮੀਰੇ ,ਕੁਲਦੀਪ ਸਿੰਘ ਡਡਵਿੰਡੀ ,ਦਿਲਬਰ ਸਿੰਘ, ਹੰਸਰਾਜ ਮਸੀਤਾਂ, ਅਮਰੀਕ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ,ਮਜ਼ਦੂਰ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰਬ ਸੰਮਤੀ ਨਾਲ ਛੇਵੀਂ ਵਾਰ ਸੂਬਾ ਆਗੂ ਬਣੇ :- ਹਰਪ੍ਰੀਤ ਸੋਢੀ
Next articleਲੋਕ ਮਾਰੂ ਬਿੱਲਾਂ ਨੂੰ ਲੈ ਕੇ ਬੀਕੇਯੂ ਪੰਜਾਬ ਇਕਾਈ (ਜਲੰਧਰ ) ਵੱਲੋਂ ਸੰਯੁਕਤ ਮੋਰਚੇ ਦੀ ਕਾਲ ਤੇ ਕੀਤਾ ਭਾਰੀ ਰੋਸ ਪ੍ਰਦਰਸ਼ਨ