
ਭੀਖੀ, (ਸਮਾਜ ਵੀਕਲੀ) ( ਕਮਲ ਜਿੰਦਲ) ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਬੋੜਾਵਾਲ ਤੋਂ ਚੋਣ ਲੜ ਰਹੇ ਯੁੱਧ ਨਸ਼ਿਆਂ ਵਿਰੁੱਧ ਦੇ ਮਾਲਵਾ ਜੋਨ ਦੇ ਕੋਆਰਡੀਨੇਟਰ ਚੁਸਪਿੰਦਰਬੀਰ ਸਿੰਘ ਨੂੰ ਜੋਨ ਬੋੜਾਵਾਲ ਦੇ ਪਿੰਡਾਂ ਵਿੱਚੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਅੱਜ ਉਹਨਾਂ ਵੱਲੋਂ ਆਪਣੇ ਹਲਕੇ ਦੇ ਪਿੰਡ ਗੜੱਦੀ ਅਤੇ ਆਲਮਪੁਰ ਗੁਰਨੇ ਕਲਾਂ ਵਿੱਚ ਲੋਕ ਮਿਲਣੀ ਕੀਤੀ। ਇਸ ਮਿਲਣੀ ਦੌਰਾਨ ਭਾਰੀ ਇਕੱਠ ਨੇ ਚੁਸਪਿੰਦਰਬੀਰ ਸਿੰਘ ਦੇ ਹੌਸਲੇ ਹੋਰ ਵੀ ਬੁਲੰਦ ਕੀਤੇ ਅਤੇ ਉਸ ਨੂੰ ਥਾਂ ਥਾਂ ਤੇ ਲੱਡੂਆਂ ਤੇ ਕੇਲਿਆਂ ਨਾਲ ਤੋਲਿਆ ਗਿਆ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਈਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪਹਿਲ ਦੇ ਅਧਾਰ ਤੇ ਪੂਰੇ ਕੀਤੇ ਜਾ ਰਹੇ ਹਨ ਖੇਡਿਆਂ ਨੂੰ ਚੰਗੇ ਖੇਡ ਸਟੇਡੀਅਮ, ਸੜਕਾਂ ,ਮਹੱਲਾ ਕਲੀਨਿਕ, ਗਲੀਆਂ ਨਾਲੀਆਂ ਦਾ ਨਵੀਨੀਕਰਨ ਅਤੇ ਹਰ ਮੁਢਲੀ ਸਹੂਲਤਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਲੋਕਾਂ ਨਾਲ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਉਹ ਹਰ ਇੱਕ ਵਾਅਦਾ ਨੂੰ ਪੂਰਾ ਕਰ ਰਹੀ ਹੈ, ਉਹਨਾਂ ਕਿਸਾਨ ਪਰਿਵਾਰ ਨੂੰ ਸਬੋਧਨ ਕਰਦੇ ਕਿਹਾ ਕਿ ਮਾਨ ਸਰਕਾਰ ਵੱਲੋਂ ਸੱਚਾਈ ਲਈ 24 ਘੰਟੇ ਬਿਜਲੀ, ਪੱਕੇ ਖਾਲ, ਨਹਿਰੀ ਪਾਣੀ ਜੋ ਵੀ ਵਾਅਦਾ ਕੀਤਾ ਗਿਆ ਸੀ ਉਹ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਗਿਆ ਹੈ।ਇਸ ਮੌਕੇ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਲੋਕ ਮੌਜੂਦ ਰਹੇ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



