HOME ਐਸ.ਸੀ/ਬੀ.ਸੀ ਮੁਲਾਜ਼ਮ ਵੈਲਫੇਅਰ ਫੈਡਰੇਸ਼ਨ ਪਾਵਰਕੌਂਮ ਨੇ ਬਾਬਾ ਸਾਹਿਬ ਦਾ ਪ੍ਰੀਨਿਰਵਾਣ ਦਿਵਸ ਮਨਾਇਆ

ਐਸ.ਸੀ/ਬੀ.ਸੀ ਮੁਲਾਜ਼ਮ ਵੈਲਫੇਅਰ ਫੈਡਰੇਸ਼ਨ ਪਾਵਰਕੌਂਮ ਨੇ ਬਾਬਾ ਸਾਹਿਬ ਦਾ ਪ੍ਰੀਨਿਰਵਾਣ ਦਿਵਸ ਮਨਾਇਆ

4
ਮਾਲੇਰਕੋਟਲਾ-,   (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਪ੍ਰੈਸ ਨੁੰ ਜਾਣਕਾਰੀ ਦਿੰਦਿਆ ਹਰਜਿੰਦਰ ਸਿੰਘ ਸੀਨੀ.ਮੀਤ ਪ੍ਰਧਾਨ ਐਸ ਸੀ/ਬੀ ਸੀ ਮੁਲਾਜ਼ਮ ਵੈਲਫੇਅਰ ਫੈਡਰੇਸ਼ਨ ਪਾਵਰਕਾਮ (ਰਜਿ:) ਪੰਜਾਬ ਅਤੇ ਸਰਕਲ ਪ੍ਰਧਾਨ ਹਰਮੇਸ਼ ਸਿੰਘ ਹੈਰੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਪ੍ਰੀਨਿਰਵਾਣ ਦਿਵਸ ਐਸ. ਸੀ/ਬੀ.ਸੀ ਮੁਲਾਜ਼ਮ ਵੈਲਫੇਅਰ ਫੈਡਰੇਸ਼ਨ ਪਾਵਰਕਾਮ ਸਰਕਲ ਕਮੇਟੀ ਖੰਨਾ ਵਲੋਂ ਮਨਾਇਆ ਗਿਆ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਮੀਟਿੰਗ ਵਿੱਚ ਹਾਜ਼ਰ ਸਾਥੀਆਂ ਦਾ ਸਰਕਲ ਪ੍ਰਧਾਨ ਵੱਲੋਂ ਧੰਨਵਾਦ ਕੀਤਾ ਗਿਆ। ਸਕੱਤਰ ਦੀ ਸੇਵਾ ਸਾਥੀ ਸੰਜੀਵ ਕੁਮਾਰ  ਨੇ ਨਿਭਾਈ ਅਤੇ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ।ਇਸ ਮੀਟਿੰਗ ਵਿੱਚ ਸਰਵ ਸ੍ਰੀ ਭਾਗ ਸਿੰਘ, ਇੰਦਰਜੀਤ ਸਿੰਘ, ਮੱਗਰ ਸਿੰਘ , ਗੁਰਦੀਪ ਸਿੰਘ, ਲਖਵਿੰਦਰ ਸਿੰਘ, ਸੁਪਿੰਦਰ ਸਿੰਘ ,ਸੁਲਤਾਨ ਸਿੰਘ ਬਾਬਾ, ਅਨਿਲ ਕੁਮਾਰ ਗੋਬਿੰਦਗੜ੍ਹ, ਹਰਪ੍ਰੀਤ ਸਿੰਘ, ਧਰਮਰਾਜ,ਪਦਮ ਸ਼ਾਹੀ, ਦਵਿੰਦਰ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ, ਨਵਦੀਪ ਸਿੰਘ,ਰੋਹਿਤ ਕੁਮਾਰ ਵਗੈਰਾ ਸਾਥੀ ਹਾਜਰ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਨੇ ਰਾਸ਼ਟਰੀ ਯੁਵਾ ਸੰਸਦ 2026 ਦੀ ਮੇਜ਼ਬਾਨੀ ਕੀਤੀ|
Next articleਬਾਲ ਵਿਆਹ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਜਾਗਰੂਕਤਾ ਅਭਿਆਨ ਜਾਰੀ