HOME ਆਪ ਨੇ ਪੋਜੇਵ ਜ਼ੋਨ ਤੋਂ ਕਰਨਵੀਰ ਕਟਾਰੀਆ ਨੂੰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਐਲਾਨਿਆ

ਆਪ ਨੇ ਪੋਜੇਵ ਜ਼ੋਨ ਤੋਂ ਕਰਨਵੀਰ ਕਟਾਰੀਆ ਨੂੰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਐਲਾਨਿਆ

2
ਕਰਨਵੀਰ ਕਟਾਰੀਆ ਪੋਜੇਵਾਲ ਜੋਨ ਤੋਂ ਜਿਲ੍ਹਾ ਪ੍ਰੀਸ਼ਦ ਦਾ ਚੁਣਾਬ ਲੜਨਗੇ : ਸੰਤੋਸ਼ ਕਟਾਰੀਆ 
ਬਲਾਚੌਰ   (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ) ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਆਪਣੀ ਤਿਆਰੀ ਨੂੰ ਅੰਤਿਮ ਰੂਪ ਦਿੰਦੇ ਹੋਏ, ਪੋਜੇਵਾਲ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਕਰਨਵੀਰ ਕਟਾਰੀਆ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। 32 ਬਲਾਕ ਸੰਮਤੀ ਅਤੇ 3 ਜ਼ਿਲ੍ਹਾ ਪ੍ਰੀਸ਼ਦ ਲਈ ਕਾਗਜ਼ ਬੀਬੀ ਸੰਤੋਸ਼ ਕਟਾਰੀਆ ਵਿਧਾਇਕ,ਜਿਲਾ ਪ੍ਰਧਾਨ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ, ਸੀਨੀਅਰ ਆਗੂ ਅਸ਼ੋਕ ਕਟਾਰੀਆ,ਚੰਦਰ ਮੋਹਨ ਜੇਡੀ ਜਿਲਾ ਮੀਡੀਆ ਇੰਚਾਰਜ,ਮਾਰਕੀਟ ਕਮੇਟੀ ਚੇਅਰਮੈਨ ਸੇਠੀ ਉਧਨਵਾਲ, ਸ਼ਾਮ ਲਾਲ (ਸ਼ਾਮਾ) ਪ੍ਰਧਾਨ ਟਰੱਕ ਯੂਨੀਅਨ, ਰਸ਼ਪਾਲ ਸਿੰਘ ਮੰਡੇਰ ਪ੍ਰਧਾਨ ਹਲਕਾ ਕਿਸਾਨ ਵਿੰਗ, ਕਮਲਜੀਤ ਸਰਪੰਚ, ਰਣਵੀਰ ਸਿੰਘ ਬਲਾਕ ਪ੍ਰਧਾਨ ਦੀ ਹਾਜ਼ਰੀ ਵਿੱਚ ਭਰੇ। ਪਾਰਟੀ ਸੂਤਰਾਂ ਅਨੁਸਾਰ, ਇਸ ਖੇਤਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਵੱਡੀ ਗਿਣਤੀ ਵਿੱਚ ਆਪਣੇ ਨਾਮਜ਼ਦਗੀ ਕਾਗਜ਼ ਭਰ ਦਿੱਤੇ ਹਨ।ਬਲਾਕ ਸੰਮਤੀ ਤੋਂ 32 ਵੱਖ-ਵੱਖ ਬਲਾਕ ਸੰਮਤੀ ਜ਼ੋਨਾਂ ਤੋਂ ‘ਆਪ’ ਉਮੀਦਵਾਰਾਂ ਨੇ ਕਾਗਜ਼ ਭਰੇ ਹਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 3 ਜ਼ੋਨਾਂ ਤੋਂ ਪਾਰਟੀ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਨ੍ਹਾਂ ਵਿੱਚੋਂ ਇੱਕ ਅਹਿਮ ਨਾਂ ਪੋਜੇਵਾਲ ਜ਼ੋਨ ਤੋਂ ਕਰਨਵੀਰ ਕਟਾਰੀਆ ਦਾ ਹੈ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।ਪਾਰਟੀ ਨੇ ਦਾਅਵਾ ਕੀਤਾ ਹੈ ਕਿ ਜ਼ਮੀਨੀ ਪੱਧਰ ‘ਤੇ ਲੋਕਾਂ ਵਿੱਚ ਉਨ੍ਹਾਂ ਦੇ ਉਮੀਦਵਾਰਾਂ ਪ੍ਰਤੀ ਭਾਰੀ ਉਤਸ਼ਾਹ ਹੈ, ਅਤੇ ਉਹ ਇਨ੍ਹਾਂ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਢਾਹਾਂ ਕਲੇਰਾਂ ਵਿਖੇ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਮੁਫਤ ਮੈਗਾ ਮੈਡੀਕਲ ਚੈੱਕਅਪ ਕੈਂਪ ਵਿਚ 825 ਮਰੀਜ਼ਾਂ ਦਾ ਚੈੱਕਅਪ*
Next articleਆਰ. ਐਸ. ਐਸ ਦਾ 100 ਸਾਲ ਦਾ ਗੱਦਾਰੀ ਵਾਲਾ ਇਤਿਹਾਸ-ਸੋਮ ਦੱਤ ਸੋਮੀ