* ਮੈਨੂੰ ਸਾਰੀ ਉਮਰ ਅੰਗੇਰਜਾਂ ਦੀ ਗੁਲਾਮੀ ਮਨਜੂਰ ਹੈ, ਪਰੰਤੂ, ਦਲਿਤ, ਪਛੜੇ ਤੇ ਮੁਸਿਲਮਾਨਾਂ ਦੀ ਬਰਾਬਰੀ ਦਾ ਅਧਿਕਾਰ ਮਨਜੂਰ ਨਹੀਂ-ਗੋਲਕਰ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗ ਸੋਮ ਦੱਤ ਸੋਮੀ ਨੇ ਕਿਹਾ ਕਿ ਆਰ. ਐੱਸ. ਐਸ ਦਾ ਦੋਸ਼ ਭਗਤੀ ਦਾ ਨਹੀਂ ਬਲਕਿ ਦੇਸ਼ ਗੱਦਾਰੀ ਦਾ ਕਾਲਾ ਇਤਿਹਾਸ ਹੈ | ਭਾਰਤ ਜਦੋਂ ਦੇਸ਼ ਦੀ ਅਜਾਦੀ ਦੀ ਲੜਾਈ ਲੜ ਰਿਹਾ ਸੀ ਤਾਂ ਆਰ. ਐੱਸ. ਐਸ ਨੇ ਕਦੇ ਵੀ ਦੇਸ਼ ਦੀ ਅਜਾਦੀ ਦੀ ਲੜਾਈ ‘ਚ ਹਿੱਸਾ ਨਹੀਂ ਲਿਆ ਤਾਂ ਹੁਣ ਆਰ. ਐਸ ਐਲ ਕਿਨਾਂ ਦੇਸ਼ ਭਗਤਾਂ ਦੀ ਗੱਲ ਕਰ ਰਿਹਾ ਹੈ | ਦੇਸ਼ ਦੇ ਵੀਰ ਜਵਾਨ ਜਦੋਂ ਦੇਸ਼ ਦੀ ਅਜਾਦੀ ਦੀ ਲੜਾਈ ‘ਚ ਯੋਗਦਾਨ ਦੇ ਰਹੇ ਸਨ ਤਾਂ ਆਰ ਐਸ. ਐਸ ਇਨਾਂ ਦੀ ਮੁਖਬਰੀ ਕਰ ਰਿਹਾ ਸੀ | 1942 ਦੇ ਅੰਦੋਲਨ ਦੌਰਾਨ ਜਦੋਂ ਪੂਰਾ ਭਾਰਤ ਦੇਸ਼ ਦੀ ਅਜਾਦੀ ਲਈ ਸੜਕਾਂ ਤੇ ਸੀ ਤਾਂ ਸ਼ਿਆਮਾ ਪ੍ਰਸ਼ਾਦ ਮੁਖਰਜੀ ਇਸ ਅੰਦੋਲਨ ਨੂੰ ਕੁਚਲਨ ਲਈ ਅੰਗਰੇਜਾਂ ਨਾਲ ਖੜਾ ਸੀ | ਇਨਾਂ ਹੀ ਨਹੀਂ ਉਸ ਸਮੇਂ ਪਾਕਿਸਤਾਨ ਦੀ ਮੁਸਲਿਮ ਲੀਗ ਨਾਲ ਗਠਜੋੜ ਕਰਕੇ ਸਰਕਾਰ ਚਲਾ ਰਹੇ ਸਨ | ਸੱਚ ਤਾਂ ਇਹ ਹੈ ਕਿ ਸੰਘ ਦੇ ਕਿਸੇ ਵੀ ਵਰਕਰ ਨੇ ਭਾਰਦ ਦਾ ਅਜਾਦੀ ਦੀ ਲੜਾਈ ‘ਚ ਹਿੱਸਾ ਨਹੀਂ ਲਿਆ | ਸੰਘ ਨੇ ਹਮੇਸ਼ਾ ਹੀ ਹਿੰਸਾ ਫਲੈਈ, ਸਮਾਜ ਨੂੰ ਵੰਡਿਆ ਤੇ ਦੇਸ਼ ਨੂੰ ਕਮਜੋਰ ਕਰਨ ਦੀ ਸਾਜਿਸ਼ ਰਚੀ | ਇੱਕ ਵਾਰ ਗੋਲਕਰ ਨੇ ਕਿਹਾ ਸੀ ਕਿ ਮੈਨੂੰ ਸਾਰੀ ਉਮਰ ਅੰਗੇਰਜਾਂ ਦੀ ਗੁਲਾਮੀ ਮਨਜੂਰ ਹੈ, ਪਰੰਤੂ, ਦਲਿਤ, ਪਛੜੇ ਤੇ ਮੁਸਿਲਮਾਨਾਂ ਦੀ ਬਰਾਬਰੀ ਦਾ ਅਧਿਕਾਰ ਮਨਜੂਰ ਨਹੀਂ | ਇਹ ਸਾਰੀ ਆਰ. ਐਸ. ਐਸ ਦੀ ਹੀ ਅਸਲੀ ਮਾਨਸਿਕਤਾ ਸੀ | ਸੋਮ ਦੱਤ ਸੋਮੀ ਨੇ ਅੱਗੇ ਕਿਹਾ ਕਿ ਸੰਘ ਦਾ ਅਸਲੀ ਚਰਿੱਤਰ ਸੱਤਾ ‘ਤੇ ਕਬਜਾ ਕਰਨਾ ਤੇ ਦੇਸ਼ ਨੂੰ ਕਮਜੋਰ ਕਰਨ ਤੇ ਦੇਸ਼ ਨੂੰ ਤੋੜਨ ਦੀ ਰਾਜਨੀਤੀ ਨਾਲ ਭਰਿਆ ਹੈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



