ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਵਿਧਾਨ ਸਭਾ ਹਲਕਾ ਫਿਲੌਰ ‘ਚ ਪੈਂਦੇ ਬਹੁ ਚਰਚਿਤ ਕਸਬਾ ਅੱਪਰਾ ਤੋਂ ਬਲਾਕ ਸੰਮਤੀ ਤੋਂ ਆਜਾਦ ਉਮੀਦਵਾਰ ਦੇ ਹੱਕ ‘ਚ ਇੱਕ ਹੰਗਾਮੀ ਮੀਿੰਟਗ ਅੱਪਰਾ ਦੇ ਇੱਕ ਹੋਟਲ ”ਚ ਹੋਈ | ਇਸ ਮੌਕੇ ਅੱਪਰਾ ਦੇ ਕਈ ਉਮੀਦਵਾਰ ਹਾਜ਼ਰ ਹੋਏ, ਜੋ ਕਿ ਰਾਕੇਸ਼ ਘਈ (ਕੇਸ਼ੀ ਸਰਾਫ਼) ਦੇ ਹੱਕ ‘ਚ ਨਿੱਤ ਗਏ | ਇਸ ਮੌਕੇ ਭਾਜਪਾ ਆਗੂ ਮਨੀ ਰਾਮ ਠਾਕੁਰ, ਮੁਕੇਸ਼ ਦਾਦਰਾ, ਸ਼ਿਵ ਕੁਮਾਰ ਗੌਤਮ ਤੇ ਸਾਬਕਾ ਸਰਪੰਚ ਡੀ. ਐਰੀ ਨੇ ਕਿਹਾ ਕਿ ਰਾਕੇਸ਼ ਘਈ ਇੱਕ ਇਮਾਨਦਾਰ ਵਿਅਕਤੀ ਹਨ ਤੇ ਹਰ ਇੱਕ ਲੋੜਵੰਦ ਨਾਲ ਹਮੇਸ਼ਾ ਖੜੇ ਹਨ | ਉਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਰਾਕੇਸ਼ ਘਈ ਦੇ ਹੱਕ ‘ਚ ਵੋਟ ਦਾ ਫੱਤਵਾ ਦੇਣ | ਇਸ ਮੌਕੇ ਰਾਕੇਸ਼ ਘਈ (ਕੇਸ਼ੀ ਸਰਾਫ਼) ਨੇ ਬੋਲਦਿਆਂ ਕਿਹਾ ਕਿ ਮੈਂ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਹਾਂ | ਮੈਂ ਵਾਅਦਿਆਂ ‘ਚ ਵਿਸ਼ਵਾਸ਼ ਨਹੀਂ ਰੱਖਦਾ ਬਲਕਿ ਕੰਮ ਕਰਨ ‘ਚ ਵਿਸ਼ਵਾਸ਼ ਰੱਖਦਾ ਹਾਂ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



