HOME ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਅੱਜ...

ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਅੱਜ ਕੀਤੀ ਗਈ।

2

 ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਅੱਜ ਹੋਈ ਜਿਹੜਾ ਕਿ 5 ਦਸੰਬਰ ਤੋਂ ਲੈਕੇ 10 ਦਸੰਬਰ ਤੱਕ ਹੋਵੇਗਾ ਜਿਸ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਮੈਚ ਖੇਡਣ ਨਾਲ ਜ਼ਿੰਦਗੀ ਜਿਊਣ ਦਾ ਤਜਰਬਾ ਵੀ ਹੋਵੇਗਾ।ਮੈਚ ਦੀ ਸ਼ੁਰੂਆਤ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਵੱਲੋਂ ਆਏ ਹੋਏ ਮੁੱਖ ਮਹਿਮਾਨ ਦੀ ਤਰੀਫ਼ ਕੀਤੀ ਗਈ ਅਤੇ ਹਰ ਸਾਲ ਟੂਰਨਾਮੈਂਟ ਕਰਵਾਉਣ ਤੇ ਕਮੇਟੀ ਨੂੰ ਵਧਾਈ ਦਿੱਤੀ ਗਈ। ਰੰਧਾਵਾ ਸਾਹਿਬ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕਿਹਾ ਉਨ੍ਹਾਂ ਨੇ ਵੀ ਕਮੇਟੀ ਦੀ ਤਰੀਫ਼ ਕੀਤੀ ਤੇ ਕਿਹਾ ਕਿ ਜਿਸ ਤਰ੍ਹਾਂ ਇਹ ਕਮੇਟੀ ਇੱਕ ਦੂਸਰੇ ਤੋਂ ਵੱਧ ਕੰਮ ਕਰ ਰਹੀ ਹੈ ਅਤੇ ਆਪਸੀ ਪਿਆਰ ਦੀ ਮਿਸਾਲ ਬਣ ਕੇ ਅੱਗੇ ਆਉਂਦੀ ਹੈ।ਪ੍ਰੋ ਪਰਗਨ ਸਿੰਘ ਅਟਵਾਲ ਨੇ ਖਿਡਾਰੀਆਂ ਨੂੰ ਜਿਥੇ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਉਥੇ ਨਾਲ ਹੀ ਪੜ੍ਹਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਬੱਚੇ ਜਾਂ ਨੌਜਵਾਨ ਖੇਡਾਂ ਅਤੇ ਪੜ੍ਹਾਈ ਵੱਲ ਧਿਆਨ ਦਿੰਦੇ ਹਨ ਉਹ ਆਪਣੀਆਂ ਮਜਲਾ ਨੂੰ ਛੇਤੀ ਹਾਸਲ ਕਰਦੇ ਹਨ। ਖੇਡਾਂ ਅਤੇ ਪੜ੍ਹਾਈ ਤੁਹਾਨੂੰ ਜੀਵਨ ਵਿੱਚ ਜੀਉਣ ਦੀ ਜਾਂਚ ਸਿਖਾਉਂਦੀਆਂ ਹਨ।ਜੇ ਸੀ ਟੀ ਅਕੈਡਮੀ ਫਗਵਾੜਾ ਅਤੇ ਸੰਤ ਬਾਬਾ ਬਡਭਾਗ ਸਿੰਘ ਯੂਨੀਵਰਸਿਟੀ ਵਿਚਕਾਰ ਪਹਿਲਾਂ ਮੈਚ ਹੋਇਆ ਜਿਸ ਵਿੱਚ ਸੰਤ ਬਾਬਾ ਬਡਭਾਗ ਸਿੰਘ ਯੂਨੀਵਰਸਿਟੀ ਦੀ ਫੁੱਟਬਾਲ ਦੀ ਟੀਮ ਨੇ ਤਿੰਨ ਗੋਲ ਕਰ ਕੇ ਪਹਿਲੇ ਮੈਚ ਨੂੰ ਰੋਚਕ ਬਣਾ ਦਿੱਤਾ। ਦੂਸਰਾ ਮੈਚ ਨਾਮਧਾਰੀ ਫੁੱਟਬਾਲ ਟੀਮ ਭੈਣੀ ਅਤੇ ਗੁਰੂ ਫੁੱਟਬਾਲ ਕਲੱਬ ਜਲੰਧਰ ਵਿਚਕਾਰ ਹੋਇਆ ਜਿਨ੍ਹਾਂ ਵਿੱਚ ਨਾਮਧਾਰੀ ਫੁੱਟਬਾਲ ਟੀਮ ਭੈਣੀ ਨੇ ਚਾਰ ਗੋਲ ਕਰਕੇ ਦਮ ਲਿਆ। ਬੱਚਿਆਂ ਦੀ ਮਹਿਲ ਗਹਿਲਾਂ ਅਤੇ ਜਗਤਪੁਰ ਦੀ ਫੁੱਟਬਾਲ ਦੀਆਂ ਟੀਮਾਂ ਵਿਚਕਾਰ ਮੈਚ ਹਾਲੇ ਹੋ ਰਿਹਾ ਸੀ। ਬਾਕੀ ਮੈਚ ਹਾਲੇ ਹੋਣਗੇ ਅਤੇ ਉਨ੍ਹਾਂ ਵਾਰੇ ਦੱਸਿਆ ਜਾਵੇਗਾ। ਇਸ ਟੂਰਨਾਮੈਂਟ ਨੂੰ ਕਰਵਾਉਣ ਵਾਲੀ ਕਮੇਟੀ ਸਭ ਹਾਜ਼ਰ ਸੀ ਅਤੇ ਲੰਗਰ ਦਾ ਖ਼ਾਸ ਪ੍ਰਬੰਧ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਿਤੀ 30 ਨਵੰਬਰ ਦਿਨ ਐਤਵਾਰ ਨੂੰ ਸਾਡੇ ਬਹੁਤ ਹੀ ਉੱਘੇ ਮਿਸ਼ਨਰੀ, ਪ੍ਰੇਰਨਾਦਾਇਕ, ਉੱਘੇ ਲੇਖਕ, ਟਿੱਪਣੀਕਾਰ ਅਤੇ ਵਿਸ਼ਲੇਸ਼ਕ ਸਤਿਕਾਰਯੋਗ ਸ਼੍ਰੀ ਕੇ. ਸੀ. ਸੁਲੇਖ ਜੀ ਦਾ ਸ਼ਰਧਾਂਜਲੀ ਸਮਾਰੋਹ
Next articleਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਤਰਕਸ਼ੀਲ ਭਵਨ ਬਰਨਾਲਾ ਵਿਖੇ ਮਨਾਇਆ ਜਾਵੇਗਾ –ਕਰੀਮਪੁਰੀ