HOME ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਦਾ ਪਰਿਨਿਰਵਾਣ ਦਿਵਸ ਸਮਾਗਮ ਅੰਬੇਡਕਰ ਭਵਨ...

ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਦਾ ਪਰਿਨਿਰਵਾਣ ਦਿਵਸ ਸਮਾਗਮ ਅੰਬੇਡਕਰ ਭਵਨ ਚ ਭਲਕੇ

5
फोटो कैप्शन: प्रोफेसर (डॉ.) मंजीत सिंह की फाइल फोटो

ਪ੍ਰੋਫੈਸਰ (ਡਾ.) ਮਨਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਣਗੇ ਮੁੱਖ ਬੁਲਾਰੇ

ਜਲੰਧਰ  (ਸਮਾਜ ਵੀਕਲੀ)  : ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਕੇ ਕਿਹਾ ਕਿ ਅੰਬੇਡਕਰ ਭਵਨ ਟਰੱਸਟ ਵੱਲੋਂ ਭਾਰਤ ਰਤਨ ਬਾਬਾ ਸਾਹਿਬ  ਡਾ. ਭੀਮ ਰਾਓ ਅੰਬੇਡਕਰ ਜੀ ਦੇ 70ਵੇਂ ਪਰਿਨਿਰਵਾਣ ਦਿਵਸ ‘ਤੇ ਉਨ੍ਹਾਂ ਦੇ ਮਹਾਨ ਵਿਅਕਤੀਤਵ, ਦੇਸ਼ ਪ੍ਰਤੀ ਸੇਵਾਵਾਂ, ਸੰਘਰਸ਼ਾਂ, ਉਪਕਾਰਾਂ ਅਤੇ ਹੋਰ ਅਨੇਕਾਂ ਪ੍ਰਾਪਤੀਆਂ ਨੂੰ ਯਾਦ ਕਰਨ ਲਈ 6 ਦਸੰਬਰ, 2025 (ਸ਼ਨੀਵਾਰ) ਨੂੰ ਸਵੇਰੇ 11 ਵਜੇ, ਰਮਾ ਬਾਈ ਅੰਬੇਡਕਰ ਯਾਦਗਾਰ ਹਾਲ, ਅੰਬੇਡਕਰ ਭਵਨ, ਜਲੰਧਰ ਵਿਖੇ ਇੱਕ ਵਿਸ਼ਾਲ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਰੋਹ ਵਿੱਚ ਹੋਰ ਬੁੱਧੀਜੀਵੀ ਬੁਲਾਰਿਆਂ ਤੋਂ ਇਲਾਵਾ ਪ੍ਰੋਫੈਸਰ (ਡਾ.) ਮਨਜੀਤ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋ ਰਹੇ ਹਨ। ਭਾਰਦਵਾਜ ਨੇ ਕਿਹਾ ਕਿ ਅੰਬੇਡਕਰ ਭਵਨ ਟਰੱਸਟ ਨੇ ਬਾਬਾ ਸਾਹਿਬ ਦੇ ਸ਼ਰਧਾਲੂਆਂ ਨੂੰ  ਬਾਬਾ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਉਣ ਲਈ 6 ਦਸੰਬਰ ਨੂੰ ਸਵੇਰੇ 11 ਵਜੇ ਇਤਿਹਾਸਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ  ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।

 ਬਲਦੇਵ ਰਾਜ ਭਾਰਦਵਾਜ

ਵਿੱਤ ਸਕੱਤਰ  ਅੰਬੇਡਕਰ ਭਵਨ ਟਰੱਸਟ (ਰਜਿ.)

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਰੁਤਬਿਆਂ ਦਾ ਰਿਸ਼ਤਿਆਂ ਉੱਤੇ ਪ੍ਰਭਾਵ 
Next articleਹੁਣ, ਇੱਕ ਮਸ਼ੀਨ ਤੁਹਾਨੂੰ ਨਹਾਏਗੀ! ‘ਹਿਊਮਨ ਵਾਸ਼ਿੰਗ ਮਸ਼ੀਨ’ ਆ ਗਈ ਹੈ, ਜੋ ਤੁਹਾਨੂੰ ਲੇਟਦੇ ਹੀ ਚਮਕਦਾਰ ਸਾਫ਼ ਕਰ ਦੇਵੇਗੀ।