HOME ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ‘ਅੰਬਰ ਦਾ ਹਾਈ ਫਲਾਅਰਜ਼’ ਦੇ ਸਿਰਲੇਖ ਹੇਠ...

ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ‘ਅੰਬਰ ਦਾ ਹਾਈ ਫਲਾਅਰਜ਼’ ਦੇ ਸਿਰਲੇਖ ਹੇਠ ਕਰਵਾਇਆ ਗਿਆ ਸਲਾਨਾ ਸਮਾਗਮ l

4
ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 98760=38332:- ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ‘ਅੰਬਰ ਦਾ ਹਾਈ ਫਲਾਅਰਜ਼’ ਦੇ ਸਿਰਲੇਖ ਹੇਠ ਸਲਾਨਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਐੱਮ ਐੱਲ ਏ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਰਦਾਰ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਹਲਕਾ ਇੰਚਾਰਜ ਆਮ ਆਦਮੀ ਪਾਰਟੀ , ਸ਼੍ਰੀ ਐੱਸ ਕੇ ਮਲਹੋਤਰਾ, ਸੀਨੀਅਰ ਐਡਵੋਕੇਟ ਸਿਵਲ ਕੋਰਟ ਨਕੋਦਰ, ਸਰਦਾਰ ਓਂਕਾਰ ਸਿੰਘ ਬਰਾੜ ਡੀ ਐੱਸ ਪੀ ਨਕੋਦਰ, ਸਰਦਾਰ ਸੁਖਪਾਲ ਸਿੰਘ ਡੀ ਐੱਸ ਪੀ ਸ਼ਾਹਕੋਟ ਅਤੇ ਪੰਕਜ ਕੁਮਾਰ ਐੱਸ ਐੱਚ ਓ ਮਹਿਤਪੁਰ, ਗੈਸਟ ਆਫ਼ ਦੀ ਡੇਅ ਵਜੋਂ ਸ਼ਾਮਿਲ ਹੋਏ। ਮਹਿਮਾਨਾਂ ਦਾ ਸਵਾਗਤ ਉਨ੍ਹਾਂ ਨੂੰ ਖੂਬਸੂਰਤ ਫ਼ੁੱਲਾਂ ਦੇ ਬੁੱਕੇ ਦੇ ਕੇ ਨਿੱਘੇ ਸ਼ਬਦਾਂ ਨਾਲ ਕੀਤਾ ਗਿਆ।  ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਸਰਦਾਰ ਹਰਦੇਵ ਸਿੰਘ ਜੀ ਸਾਡੀ ਸ਼ੇਰੋਵਾਲੀਆ, ਨਿਰਮਲ ਸਿੰਘ ਥਿੰਦ,ਸਰਦਾਰ ਦਲਜੀਤ ਸਿੰਘ,ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ,ਸਰਦਾਰ ਸੁਰਿੰਦਰ ਸਿੰਘ ਥਿੰਦ,ਸਰਦਾਰ ਸੁਖਵਿੰਦਰ ਸਿੰਘ ਥਿੰਦ, ਸ਼੍ਰੀਮਤੀ ਅਮਰਜੀਤ ਕੌਰ, ਅਤੇ ਕੁੰਵਰ ਅਰਮਾਨ ਸਿੰਘ ਵਲੋਂ ਸਾਂਝੇ ਤੌਰ ਤੇ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਇਸ ਉਪਰੰਤ ਸਕੂਲ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵਲੋਂ ‘ਅੰਬਰ’ ਸਿਰਲੇਖ ਹੇਠ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸਨੇ ਆਏ ਹੋਏ ਸਭ ਮਹਿਮਾਨਾਂ ਅਤੇ ਮਾਪਿਆਂ ਨੂੰ ਕੀਲ ਕੇ ਰੱਖ ਲਿਆ। ਛੋਟੇ ਛੋਟੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਈਆਂ ਆਈਟਮਜ਼, ਜਿੰਨਾ ਵਿੱਚ ਸੁਨੋ ਬੱਚੋਂ, ਬਾਰਬੀ,ਤਾਰੇ ਜ਼ਮੀਂ ਪਰ,ਸਕਾਈ ਫਿਲ ਆਫ਼ ਸਟਾਰਜ਼ ਦੁਆਰਾ ਕੀਲ ਕੇ ਰੱਖ ਲਿਆ ਗਿਆ। ਇਸੇ ਪ੍ਰਕਾਰ ਇੰਨਕਰੈਡੀਬਲ ਇੰਡੀਆ,ਚੇਅਰ ਡਾਂਸ, ਰੱਟਾ ਮਾਰ , ਰੋਟੀ, ਬਾਬੁਲ ਦਾ ਵਿਹੜਾ ,ਪੰਜਾਬੀ ਵਿਰਸੇ ਦੀ ਜਾਨ ਗਿੱਧਾ ਅਤੇ ਭੰਗੜੇ ਜਿਹੀਆਂ ਆਈਟਮਜ਼ ਨੇ ਹਰ ਇੱਕ ਦੇ ਦਿਲ ਦੀ ਧੜਕਣ ਨੂੰ ਵਧਾ ਦਿੱਤਾ।ਇਸਦੇ ਨਾਲ ਹੀ ਬੱਚਿਆਂ ਵਲੋਂ ਪੇਸ਼ ਕੀਤੇ ਗਏ ਪੰਜਾਬੀ ਨਾਟਕ ‘ਬਚਪਨ ਦਾ ਲੌਸਟ ਚਾਇਲਡਹੁੱਡ’ ਨੇ ਆਪਣੀ ਪੇਸ਼ਕਾਰੀ ਨਾਲ ਸਭ ਦੇ ਮਨ ਨੂੰ ਮੋਹ ਲਿਆ। ਇਸ ਮੌਕੇ ਸਕੂਲ ਮੈਂਨਜਮੈਂਟ ਮੈਂਬਰ ਸਰਦਾਰ ਸੁਖਵਿੰਦਰ  ਸਿੰਘ ਥਿੰਦ ਜੀ ਨੇ ਵਿਦੇਸ਼ ਤੋਂ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਸਮਾਰੋਹ ਨੂੰ ਚਾਰ ਚੰਨ ਲਾਏ। ਇਸ ਸਕੂਲ ਸਮਾਰੋਹ ਵਿੱਚ 20 ਵਿਦਿਆਰਥੀਆਂ ਨੂੰ ਬੈਸਟ ਅਟੈਂਡੈਂਟਸ ਐਵਾਰਡ ਨਾਲ ਨਿਵਾਜ਼ਿਆ ਗਿਆ।ਇਸਦੇ ਨਾਲ ਹੀ ਬੋਰਡ ਕਲਾਸ ਦੇ ਦਸਵੀਂ ਦੇ 6 ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ੇ ਵਿਚੋਂ ਸੌ ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਕੂਲ ਮੈਂਨਜਮੈਂਟ ਵਲੋਂ ਸਕੂਲ ਦੇ ਬਾਰਵੀਂ ਜਮਾਤ ( ਆਰਟਸ) ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਨੂੰ ਸ਼ਬਦ ਕੀਰਤਨ ਕਰਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸਦੇ ਨਾਲ ਹੀ ਪਿਛਲੇੇ ਸਾਲ ਦੇ 215 ਪੁਜੀਸ਼ਨ ਹੋਲਡਰ ਬੱਚਿਆਂ ਨੂੰ ਇਨਾਮ ਤਸਦੀਕ ਕੀਤੇ ਗਏ। ਇਸ ਇਨਾਮ ਵੰਡ ਸਮਾਰੋਹ ਵਿੱਚ ਮਹਿੰਦਰ ਪਾਲ ਸਿੰਘ ਟੁਰਨਾ (ਐੱਮ ਸੀ) , ਸੁਖਵਿੰਦਰ ਸਿੰਘ, ਹਨੀ ਪਸਰੀਚਾ, ਨਰਿੰਦਰ ਅਰੋੜਾ, ਸੁਰਜੀਤ ਸਿੰਘ ਮਾਨ, ਡਾਕਟਰ ਮਨਿੰਦਰ ਟੁਰਨਾ,ਸੁਖਦੇਵ ਸਿੰਘ ਜੱਜ ਐੱਮ ਡੀ, ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਪ੍ਰਦੀਪ ਕੁਮਾਰ ਐੱਮ ਡੀ, ਕੁਮਾਰੀ ਅਰੁਣ ਜੱਸਲ ਐੱਮ ਡੀ, ਮਦਰ’ਜ਼ ਪ੍ਰਾਇਡ ਸਕੂਲ ਅਤੇ ਮੈਂਬਰਾਨ ਪਰੈੱਸ ਕਲੱਬ ਮਹਿਤਪੁਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਕੂਲ ਮੈਂਨਜਮੈਂਟ ਵਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਆਏ ਹੋਏ ਸਾਰੇ ਹੀ ਮਹਿਮਾਨਾਂ ਨੂੰ ਬਹੁਤ ਹੀ ਅਪਣੱਤ ਭਰੇ ਸ਼ਬਦਾਂ ਨਾਲ ਜੀ ਆਇਆਂ ਆਖਿਆ ਗਿਆ। ਸਟੇਜ ਸੰਚਾਲਕ ਮੈਡਮ ਸਵਪਨਦੀਪ ਕੌਰ ਅਤੇ ਸਰਦਾਰ ਰਣਜੋਤ ਸਿੰਘ ਵਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ। ਅਖੀਰ ਵਿੱਚ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਵਲੋਂ ਸਾਰੇ ਹੀ ਅਧਿਆਪਕਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਰ ਨਵੇਂ ਫੋਨ ਵਿੱਚ ਸੰਚਾਰ ਸਾਥੀ ਐਪ ਪਹਿਲਾਂ ਤੋਂ ਇੰਸਟਾਲ ਹੋਵੇਗੀ। ਇਸ ਦੇ ਪਿੱਛੇ ਤਿੰਨ ਮੁੱਖ ਕਾਰਨਾਂ ਬਾਰੇ ਜਾਣੋ।
Next articleWhy Action Against Paan Use Has Been Delayed: Understanding the Medical and Environmental Impact